ਮੁੰਬਈ (ਬਿਊਰੋ)— ਇਕ ਵਾਰ ਫਿਰ ਤੋਂ ਆਪਣੀ ਕਾਮੇਡੀ ਨਾਲ ਹਸਾਉਣ ਲਈ ਕਪਿਲ ਸ਼ਰਮਾ ਛੋਟੇ ਪਰਦੇ 'ਤੇ ਵਾਪਿਸ ਆ ਗਏ ਹਨ। ਲੰਬੇ ਸਮੇਂ ਦੇ ਬ੍ਰੇਕ ਤੋਂ ਬਾਅਦ ਸੋਨੀ ਐਂਟਰਟੇਨਮੈਂਟ 'ਤੇ ਉਨ੍ਹਾਂ ਨੇ ਆਪਣੇ ਨਵੇਂ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਨਾਲ ਵਾਪਸੀ ਕਰ ਲਈ ਹੈ। ਬੀਤੀ ਰਾਤ ਸ਼ੋਅ ਦਾ ਪਹਿਲਾਂ ਐਪੀਸੋਡ ਟੈਲੀਕਾਸਟ ਹੋਇਆ। ਇਸ ਸ਼ੋਅ ਵਿਚ ਉਨ੍ਹਾਂ ਨੇ ਪਹਿਲਾਂ ਦੇ ਮੁਕਾਬਲੇ ਬਹੁਤ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ। ਫੈਨਸ ਨੂੰ ਉਨ੍ਹਾਂ ਦੇ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਪਰ ਸੋਸ਼ਲ ਮੀਡੀਆ 'ਤੇ ਸ਼ੋਅ ਨੂੰ ਲੈ ਕੇ ਮਿਲ ਰਹੀ ਪ੍ਰਤੀਕਿਰਿਆਵਾਂ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਜਿਵੇਂ ਇਸ ਵਾਰ ਦਰਸ਼ਕਾਂ ਨੂੰ ਉਨ੍ਹਾਂ ਦਾ ਸ਼ੋਅ ਕੁਝ ਖਾਸ ਨਹੀਂ ਲੱਗਾ।
ਕਪਿਲ ਸ਼ਰਮਾ ਨੂੰ ਟਵਿਟਰ 'ਤੇ ਚੰਗੇ ਰਿਐਕਸ਼ਨ ਨਹੀਂ ਮਿਲੇ ਹਨ। ਕੁਝ ਲੋਕਾਂ ਨੂੰ ਲਿਖਿਆ ਕਿ ਉਨ੍ਹਾਂ ਨੂੰ ਗੇਮ ਦੀ ਜਗ੍ਹਾ ਕਾਮੇਡੀ ਸ਼ੋਅ ਲਿਆਉਣਾ ਸੀ, ਜਦ ਕਿ ਕੁਝ ਲੋਕਾਂ ਨੇ ਇਸ ਨੂੰ ਬੋਰਿੰਗ ਕਰਾਰ ਕਿਹਾ।