FacebookTwitterg+Mail

ਕਪਿਲ ਸ਼ਰਮਾ ਦੇ ਸਮਰਥਨ 'ਚ ਆਏ ਇਹ ਸਿਤਾਰੇ, ਕਿਹਾ-ਉਹ ਬੁਰਾ ਇਨਸਾਨ ਨਹੀਂ

kapil sharma
10 April, 2018 12:36:54 PM

ਮੁੰਬਈ (ਬਿਊਰੋ)— ਕਾਮੇਡੀਅਨ ਤੇ ਅਭਿਨੇਤਾ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਵਿਵਾਦਾਂ ਕਰਕੇ ਖੂਬ ਸੁਰਖੀਆਂ 'ਚ ਹਨ। ਇਕ ਵੈਬਸਾਈਟ ਦੇ ਐਡੀਟਰ ਨੂੰ ਗਾਲ੍ਹਾਂ ਕੱਢਣ ਤੋਂ ਬਾਅਦ ਹਰ ਪਾਸੇ ਆਲੋਚਨਾ ਹੋ ਰਹੀ ਹੈ ਪਰ ਇਸ ਮੁਸ਼ਕਿਲ ਸਮੇਂ 'ਚ ਕੁਝ ਕਲਾਕਾਰ ਅਜਿਹੇ ਵੀ ਹਨ ਜੋ ਕਪਿਲ ਦੇ ਸਮਰਥਨ 'ਚ ਦਿਖਾਈ ਦੇ ਰਹੇ ਹਨ। ਸ਼ਿਲਪਾ ਸ਼ਿੰਦੇ ਤੋਂ ਬਾਅਦ ਅਦਾਕਾਰਾ ਉਪਾਸਨਾ ਸਿੰਘ ਅਤੇ ਕਾਮੇਡੀਅਨ ਕ੍ਰਿਸ਼ਣਾ ਅਭਿਸ਼ੇਕ ਉਸਦੇ ਸਮਰਥਨ 'ਚ ਹਨ।

ਉਪਾਸਨਾ ਸਿੰਘ
ਇਕ ਇੰਟਰਵਿਊ ਦੌਰਾਨ ਉਪਾਸਨਾ ਸਿੰਘ ਨੇ ਕਿਹਾ, ''ਕਾਫੀ ਲੰਬੇ ਸਮੇਂ ਤੋਂ ਕਪਿਲ ਤਣਾਅ ਅਤੇ ਨਾਲ ਹੀ ਕੁਝ ਸਰੀਰਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਅਜਿਹੀ ਪ੍ਰੇਸ਼ਾਨੀਆਂ 'ਚ ਵਿਅਕਤੀ ਗਲਤੀਆਂ ਕਰਦਾ ਹੈ। ਮੈਨੂੰ ਉਨ੍ਹਾਂ ਲਈ ਕਾਫੀ ਬੁਰਾ ਲੱਗ ਰਿਹਾ ਹੈ। ਮੈਂ ਕਪਿਲ ਨੂੰ ਕਦੇ ਗਾਲ੍ਹਾਂ ਕੱਢਦੇ ਹੋਏ ਨਹੀਂ ਦੇਖਿਆ। ਜੇਕਰ ਕਪਿਲ ਬੁਰਾ ਵਿਅਕਤੀ ਹੁੰਦਾ ਤਾਂ ਕਿ ਸਟਾਰਜ਼ ਸ਼ੋਅ 'ਚ ਆਉਂਦੇ? ਉਹ ਸਭ ਉਸਦੀ ਇੱਜ਼ਤ ਕਰਦੇ ਹਨ। ਇਸ ਲਈ ਮੈਂ ਫੋਨ ਰਿਕਾਡਿੰਗ 'ਚ ਵਰਤੀ ਗਈ ਭਾਸ਼ਾ ਨਾਲ ਸਦਮੇ 'ਚ ਹਾਂ। ਇਹ ਸਹੀ ਹੈ ਕਿ ਕਪਿਲ ਡ੍ਰਿੰਕ ਕਰਦਾ ਹੈ ਪਰ ਅਜਿਹੇ ਵਿਵਹਾਰ ਲਈ ਕੋਈ ਬਹਾਨਾ ਨਹੀਂ ਹੈ।

ਕ੍ਰਿਸ਼ਣਾ ਅਭਿਸ਼ੇਕ
ਉੱਥੇ ਹੀ ਕ੍ਰਿਸ਼ਣਾ ਅਭਿਸ਼ੇਕ ਨੇ ਕਿਹਾ, ''ਕਪਿਲ ਦੀ ਫਿਲਮ ਬਾਕਸ ਆਫਿਸ 'ਤੇ ਅਸਫਲ ਰਹੀ ਜਿਸ ਕਾਰਨ ਉਨ੍ਹਾਂ ਦਾ ਪੈਸਾ ਬੇਕਾਰ ਗਿਆ, ਉੱਥੇ ਹੀ ਨਵੇਂ ਸ਼ੋਅ ਨੂੰ ਪ੍ਰਸ਼ੰਸਕਾਂ ਵਲੋਂ ਖਾਸ ਹੁੰਗਾਰਾ ਨਹੀਂ ਮਿਲਿਆ। ਮੈਂ ਖੁਦ ਕਪਿਲ ਲਈ ਬੁਰਾ ਮਹਿਸੂਸ ਕਰ ਰਿਹਾ ਹਾਂ। ਲੋਕਾਂ ਨੂੰ ਹੁਣ ਉਸਨੂੰ ਮਾਫ ਕਰ ਦੇਣਾ ਚਾਹੀਦਾ ਹੈ। ਉਹ ਸ਼ਰਾਬ ਪੀਂਦੇ ਹਨ ਪਰ ਡਰੱਗ ਦਾ ਸੇਵਨ ਨਹੀਂ ਕਰਦੇ। ਉਨ੍ਹਾਂ ਨੂੰ ਟਵੀਟ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ ਪਰ ਉਹ ਬੁਰੇ ਵਿਅਕਤੀ ਨਹੀਂ ਹਨ।

ਸ਼ਿਲਪਾ ਸ਼ਿੰਦੇ
ਬੀਤੇ ਦਿਨੀਂ ਸ਼ਿਲਪਾ ਸ਼ਿੰਦੇ ਨੇ ਕਪਿਲ ਦੇ ਸਮਰਥਨ 'ਚ ਕਿਹਾ ਸੀ ਕਿ ਕਿਸੇ ਨੂੰ ਗਾਲ ਕੱਢਣੀ ਗਲਤ ਗੱਲ ਹੈ ਪਰ ਸਭ ਕਲਾਕਾਰਾਂ ਨੂੰ ਪਤਾ ਹੈ ਕਿ ਐਡੀਟਰ ਵਿੱਕੀ ਲਾਲਵਾਨੀ ਕਿੰਨਾ ਟਾਰਚਰ ਕਰਨ ਵਾਲੇ ਸਵਾਲ ਕਰਦੇ ਹਨ। ਮੇਰੀ ਸਭ ਕਲਾਕਾਰਾਂ ਨੂੰ ਬੇਨਤੀ ਹੈ ਕਿ ਆਪਣੇ ਤਜ਼ਰਬੇ ਨੂੰ ਸ਼ੇਅਰ ਕਰੋ। ਉਨ੍ਹਾਂ ਅੱਗੇ ਲਿਖਿਆ, ''ਕੋਈ ਤਾਂ ਪ੍ਰੇਸ਼ਾਨੀ ਜ਼ਰੂਰ ਹੈ ਨਹੀਂ ਤਾਂ ਇੰਨਾ ਟੈਲੇਂਟਿਡ ਕਲਾਕਾਰ ਇਹ ਸਭ ਕਿਵੇਂ ਕਰ ਸਕਦਾ। ਅਸੀਂ ਸਭ ਇਨਸਾਨ ਹਾਂ, ਗਲਤੀਆਂ ਇਨਸਾਨਾਂ ਕੋਲੋਂ ਹੀ ਹੁੰਦੀਆਂ ਹਨ। ਚੜਦੇ ਸੂਰਜ ਨੂੰ ਸਭ ਸਲਾਮਾਂ ਕਰਦੇ ਹਨ। ਪਿੱਛਲੀਆਂ ਗਲਤੀਆਂ ਨੂੰ ਭੁੱਲ ਜਾਓ। ਬਿਹਤਰ ਹੋਵੇਗਾ ਕਿ ਅਸੀਂ ਸਭ ਕਪਿਲ ਨੂੰ ਥੋੜਾ ਸਮਾਂ ਦੇਈਏ।


Tags: Kapil Sharma Upasna Singh Shilpa Shinde Krishna Abhishek Spot Comedian

Edited By

Kapil Kumar

Kapil Kumar is News Editor at Jagbani.