ਮੁੰਬਈ(ਬਿਊਰੋ)— ਕਪਿਲ ਸ਼ਰਮਾ ਨੇ ਹਾਲ ਹੀ 'ਚ ਆਪਣੀ ਸਾਬਕਾ ਮੈਨੇਜਰ ਪ੍ਰਿਤੀ ਸਿਮੋਸ, ਉਨ੍ਹਾਂ ਭੈਣ ਨੀਤੀ ਸਿਮੋਂਸ ਅਤੇ ਪੱਤਰਕਾਰ ਵਿੱਕੀ ਲਾਲਵਾਨੀ ਵਿਰੁੱਧ 25 ਲੱਖ ਰੁਪਏ ਵਸੂਲਣ ਦਾ ਕੇਸ ਦਰਜ ਕਰਾਇਆ ਸੀ ਪਰ ਹੁਣ ਨੀਤੀ ਸਿਮੋਂਸ ਨੇ ਆਪਣੇ ਟਵਿਟਰ ਅਕਾਊਂਟ 'ਤੇ ਕਾਮੇਡੀਅਨ ਕਪਿਲ ਲਈ ਇਕ ਓਪਨ ਲੈਟਰ ਲਿਖਿਆ ਹੈ। ਉਨ੍ਹਾਂ ਨੇ ਲਿਖਿਆ, ''4-5 ਦਿਨਾਂ ਤੋਂ ਕਾਫੀ ਲੋਕ ਸਾਡੇ 'ਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ। ਹਾਲਾਂਕਿ ਇਨ੍ਹਾਂ ਦੋਸ਼ਾਂ 'ਚ ਕੋਈ ਵੀ ਸੱਚਾਈ ਨਹੀਂ ਹੈ। ਇਹ ਗੱਲ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਤੁਸੀਂ ਕਈ ਵਾਰ ਸਾਨੂੰ ਫੋਨ ਅਤੇ ਮੈਸੇਜ ਕਰਕੇ ਮਦਦ ਮੰਗੀ ਹੈ। ਇੱਥੋਂ ਤੱਕ ਕਿ ਪਿਛਲੇ ਮਹੀਨੇ ਤੁਸੀਂ ਸਾਡੇ ਘਰ ਵੀ ਆਏ ਸਨ। ਮੇਰੀ ਫੈਮਿਲੀ ਨੂੰ ਤੁਹਾਡੀ ਅਜਿਹੀ ਹਾਲਤ ਦੇਖ ਕੇ ਕਾਫੀ ਦੁੱਖ ਹੋਇਆ ਸੀ। ਅਸੀਂ ਸਾਰੇ ਤੁਹਾਡੇ ਮਸਲਿਆਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ।
ਤੁਸੀਂ ਘਰ ਵਾਪਸ ਗਏ ਅਤੇ ਕਿਸੇ ਪ੍ਰੈਸ਼ਰ ਕਾਰਨ ਫਿਰ ਤੋਂ ਗਾਇਬ ਹੋ ਗਏ। ਹੁਣ ਸਾਡੇ ਕੋਲ੍ਹ ਤੁਹਾਡੀ ਮਦਦ ਕਰਨ ਦਾ ਕੋਈ ਰਸਤਾ ਨਹੀਂ ਬੱਚਿਆ। ਮੈਨੂੰ ਪਤਾ ਹੈ ਕਿ ਜੋ ਵੀ ਤੁਸੀਂ ਸਾਡੇ 'ਤੇ ਦੋਸ਼ ਲਗਾਏ ਹਨ, ਉਹ ਸ਼ਰਾਬ ਜਾਂ ਮੌਜੂਦਾ ਲੋਕਾਂ ਦੀਆਂ ਗੱਲਾਂ 'ਚ ਆ ਕੇ ਲਗਾਏ ਹਨ।'' ਨੀਤੀ ਅੱਗੇ ਲਿਖਦੀ ਹੈ, ''ਅਸੀਂ ਤੁਹਾਡੀ ਬਹੁਤ ਫਿਕਰ ਕਰਦੇ ਹਾਂ। ਤੁਹਾਡੇ ਤਣਾਅ ਲਈ ਸਾਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਇਹ ਗੱਲ ਸਿਰਫ ਤੁਹਾਨੂੰ ਪਤਾ ਹੈ ਭਾਜੀ ਕਿ ਅਸੀਂ ਪਿਛਲੇ ਇਕ ਸਾਲ ਤੋਂ ਤੁਹਾਡੀ ਕਿੰਨੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੀ ਤੁਹਾਨੂੰ ਯਾਦ ਵੀ ਹੈ ਉਹ ਦੋਸ਼, ਜੋ ਤੁਸੀਂ ਸਾਡੇ 'ਤੇ ਲਾਏ ਹਨ। ਸਾਡੀ ਬੇਨਤੀ ਹੈ ਕਿ ਤੁਸੀਂ ਸਾਹਮਣੇ ਆਓ। ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ। ਸਾਡੇ 'ਤੇ ਭਰੋਸਾ ਕਰੋ। ਫਿਲਹਾਲ ਤੁਸੀਂ ਕੋਈ ਵੀ ਫੈਸਲਾ ਲੈਣ ਦੇ ਯੋਗ ਨਹੀਂ ਹੋ। ਤੁਹਾਡੇ ਦੋਸਤ ਤੁਹਾਨੂੰ ਗੁਮਰਾਹ ਕਰ ਰਹੇ ਹਨ। ਅਸੀਂ ਤੁਹਾਨੂੰ ਖੁਸ਼ ਦੇਖਣਾ ਚਾਹੁੰਦੇ ਹਾਂ।''