FacebookTwitterg+Mail

ਆਪਣੀ 'ਹਰਮਨ-ਪਿਆਰਤਾ' ਕਪਿਲ ਸ਼ਰਮਾ ਨੇ ਖੁਦ ਗੁਆਈ

kapil sharma
13 April, 2018 09:15:25 AM

ਮੁੰਬਈ(ਬਿਊਰੋ)— ਹਰਮਨ-ਪਿਆਰਾ ਟੀ. ਵੀ. ਸਟਾਰ ਬਣਨਾ ਇੰਨਾ ਸੌਖਾ ਨਹੀਂ ਹੈ। ਹਰ ਤਰ੍ਹਾਂ ਨਾਲ ਸ਼ੋਅਜ਼ ਅਤੇ ਬਹੁਤ ਜ਼ਿਆਦਾ ਮੁਕਾਬਲੇਬਾਜ਼ੀ ਮੈਦਾਨ 'ਚ ਹੁੰਦੀ ਹੈ। ਇਸ ਤੋਂ ਵੀ ਵਧ ਕੇ ਕਦੇ ਨਾ ਮੁੱਕਣ ਵਾਲੀ ਇਸ 'ਚੂਹਾ ਦੌੜ' ਵਿਚ ਹਰੇਕ ਪ੍ਰਤੀਯੋਗੀ ਵਫ਼ਾਦਾਰ ਦਰਸ਼ਕਾਂ ਦੀ ਭਾਲ ਵਿਚ ਰਹਿੰਦਾ ਹੈ, ਜੋ ਹਮੇਸ਼ਾ ਸਰਗਰਮ ਰਹਿੰਦੇ ਹਨ। ਹੱਥ ਵਿਚ ਰਿਮੋਟ ਫੜ ਕੇ ਉਹ ਹਰ ਪਲ ਇਕ ਤੋਂ ਦੂਜੇ ਚੈਨਲ ਤਕ ਜਾਂਦੇ ਹਨ ਅਤੇ ਜੇ ਕੋਈ ਲੰਮਾ ਇਸ਼ਤਿਹਾਰ ਆ ਜਾਵੇ ਤਾਂ ਉਹ ਅਕਾਊਪਨ ਮਹਿਸੂਸ ਕਰਦੇ ਹਨ। 
Punjabi Bollywood Tadka
ਚੁਣੌਤੀਆਂ ਨਾਲ ਭਰੇ ਇਸ ਮਾਹੌਲ ਵਿਚ ਕਾਮੇਡੀਅਨ ਕਪਿਲ ਸ਼ਰਮਾ ਨੇ ਸਟਾਰਡਮ ਹਾਸਿਲ ਕੀਤਾ। ਲੋਕ ਚਾਹੇ ਕੁਝ ਵੀ ਕਹਿਣ,  ਜ਼ਿਆਦਾਤਰ ਜਨਤਾ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਨਾਮੀ ਕਾਮੇਡੀ ਸ਼ੋਅ ਨੂੰ ਦੇਖ ਕੇ ਕਪਿਲ ਸ਼ਰਮਾ ਨਾਲ ਇਕ ਤਰ੍ਹਾਂ ਨਾਲ ਪਿਆਰ ਕਰਨ ਲੱਗ ਪਈ ਸੀ। 'ਕਾਮੇਡੀ ਨਾਈਟਸ ਵਿਦ ਕਪਿਲ' ਤੋਂ  ਬਾਅਦ ਕਪਿਲ ਸ਼ਰਮਾ ਦਾ ਅਗਲਾ ਵੱਡਾ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਸੀ ਪਰ ਆਪਣੀ ਹਰਮਨ-ਪਿਆਰਤਾ ਨੂੰ ਉਹ ਹੁਣ ਖੁਦ ਆਪਣੇ ਬਦਨਾਮ ਗੈਰ-ਪੇਸ਼ੇਵਾਰਾਨਾ ਬ੍ਰਾਂਡ ਕਾਰਨ ਹੇਠਾਂ ਲੈ ਆਏ ਹਨ। ਅੱਜ ਅਜਿਹਾ ਲੱਗਦਾ ਹੈ ਕਿ ਕਪਿਲ ਸ਼ਰਮਾ ਨੇ ਆਪਣਾ 'ਸੈਂਸ ਆਫ ਹਿਊਮਰ' ਗੁਆ ਲਿਆ ਹੈ। ਉਹ ਗਲਤ ਕਾਰਨਾਂ ਕਰ ਕੇ ਖ਼ਬਰਾਂ ਵਿਚ ਹੈ। ਪਹਿਲੀ ਗੱਲ—ਕਪਿਲ ਨੇ ਕਈ ਅਭੱਦਰ ਟਵੀਟ ਕੀਤੇ, ਜਿਨ੍ਹਾਂ ਵਿਚ ਉਸ ਨੇ ਇਕ ਐਂਟਰਟੇਨਮੈਂਟ ਵੈੱਬਸਾਈਟ ਦੇ ਸੰਪਾਦਕ 'ਤੇ ਉਸ ਨੂੰ ਨਾਂਹ-ਪੱਖੀ ਤੌਰ 'ਤੇ ਪੇਸ਼ ਕਰਨ ਲਈ ਹੱਲਾ ਬੋਲਿਆ। ਉਸ ਨੇ ਮੀਡੀਆ 'ਤੇ ਆਪਣੀ ਬਦਨਾਮੀ ਕਰਨ ਦਾ ਦੋਸ਼ ਲਾਇਆ ਅਤੇ ਕਾਲੇ ਹਿਰਨ ਦੇ ਸ਼ਿਕਾਰ ਦੇ ਮਾਮਲੇ ਵਿਚ ਸਲਮਾਨ ਖਾਨ ਨੂੰ ਦੋਸ਼ੀ ਠਹਿਰਾਏ ਜਾਣ 'ਤੇ ਆਪਣਾ ਗੁੱਸਾ ਜ਼ਾਹਿਰ ਕੀਤਾ। 
Punjabi Bollywood Tadka
ਉਸ ਦੀ ਟੀਮ ਨੇ ਇਹ ਕਹਾਣੀ ਫੈਲਾ ਦਿੱਤੀ ਕਿ ਕਾਮੇਡੀਅਨ ਦਾ ਅਕਾਊਂਟ 'ਹੈਕ' ਕਰ ਲਿਆ ਗਿਆ ਸੀ ਪਰ ਬਾਅਦ ਵਿਚ ਕਪਿਲ ਨੇ ਮੰਨਿਆ ਕਿ ਟਵੀਟ ਉਸ ਨੇ ਖੁਦ ਕੀਤੇ ਸਨ। ਕਪਿਲ ਅਤੇ ਸੰਪਾਦਕ ਵਿਚਾਲੇ ਟੈਲੀਫੋਨ 'ਤੇ ਹੋਈ ਸ਼ਬਦੀ ਜੰਗ ਉਦੋਂ ਖਬਰਾਂ ਵਿਚ ਆ ਗਈ, ਜਦੋਂ ਸੰਪਾਦਕ ਨੇ ਗੱਲਬਾਤ ਦੀ ਸ਼ਬਦਾਵਲੀ ਜਨਤਕ ਕਰ ਦਿੱਤੀ। ਕਪਿਲ ਸ਼ਰਮਾ ਨੇ ਸੰਪਾਦਕ 'ਤੇ ਦੋਸ਼ ਲਾਇਆ ਸੀ ਕਿ ਉਹ ਉਸ ਦੀਆਂ ਸਾਬਕਾ ਮੈਨੇਜਰਾਂ ਪ੍ਰੀਤੀ ਸਿਮੋਏਸ ਅਤੇ ਉਸ ਦੀ ਭੈਣ ਨੀਤੀ ਨਾਲ ਮਿਲ ਕੇ ਉਸ ਵਿਰੁੱਧ ਵੈਰ ਭਰੀ ਮੁਹਿੰਮ ਚਲਾ ਰਹੇ ਹਨ ਤੇ ਕਪਿਲ ਸ਼ਰਮਾ ਤੁਰੰਤ ਹੀ ਅਸ਼ਲੀਲਤਾ 'ਤੇ ਉਤਰ ਆਇਆ। ਉਸ ਦੀ ਮਾਨਸਿਕ ਸਿਹਤ ਬਾਰੇ ਚਰਚਾ ਨੂੰ ਜ਼ਰੂਰ ਅਣਡਿੱਠ ਕੀਤਾ ਜਾਣਾ ਚਾਹੀਦਾ ਸੀ। ਇਹ ਕਹਿੰਦਿਆਂ ਕਿ ਉਸ ਨੂੰ ਕੀ ਹੋਇਆ ਹੈ, ਉਸ ਦਾ ਅੱਖੜਪੁਣਾ ਇਕ ਨਵੀਂ ਉੱਚਾਈ ਤਕ ਪਹੁੰਚ ਗਿਆ। 
Punjabi Bollywood Tadka
'ਫੈਮਿਲੀ ਨਾਈਟ ਵਿਦ ਕਪਿਲ ਸ਼ਰਮਾ' ਨਾਲ ਵਾਪਸੀ ਨੂੰ ਉਹੋ ਜਿਹਾ ਭਰਵਾਂ ਹੁੰਗਾਰਾ ਨਹੀਂ ਮਿਲਿਆ, ਜਿਹੋ ਜਿਹਾ ਕਪਿਲ ਨੇ ਸੋਚਿਆ ਸੀ। ਸ਼ੂਟਿੰਗ 'ਤੇ ਨਾ ਪਹੁੰਚ ਕੇ ਕਪਿਲ ਨੇ ਸ਼ੋਅ ਦੇ ਭਵਿੱਖ 'ਤੇ ਇਕ ਵੱਡਾ ਸਵਾਲੀਆ ਨਿਸ਼ਾਨ ਲਗਾ ਦਿੱਤਾ। ਕਪਿਲ ਦੀ ਗੈਰ-ਮੌਜੂਦਗੀ ਵਿਚ ਚੈਨਲ, ਜਿਸ ਕੋਲ ਐਪੀਸੋਡਸ ਨਹੀਂ ਸਨ, ਨਵੇਂ ਐਪੀਸੋਡਸ ਸ਼ੂਟ ਕਰਨ ਵਿਚ ਨਾਕਾਮ ਰਿਹਾ। ਇਸ ਨਾਲ ਕਪਿਲ ਵਿਰੁੱਧ ਨਾਂਹ-ਪੱਖੀ ਪ੍ਰਚਾਰ ਵਧਿਆ, ਜਿਸ ਵਿਚ ਇਹ ਰਿਪੋਰਟਾਂ ਵੀ ਸ਼ਾਮਿਲ ਸਨ ਕਿ ਉਹ ਤਣਾਅ ਅਤੇ ਸ਼ਰਾਬਨੋਸ਼ੀ ਦੀ ਸਮੱਸਿਆ ਤੋਂ ਪੀੜਤ ਹੈ। ਐਵਾਰਡ ਸਮਾਗਮਾਂ ਵਰਗੇ ਵੱਡੇ ਸ਼ੋਅਜ਼ ਵਿਚ ਕਪਿਲ ਦੀ ਮੌਜੂਦਗੀ ਲਗਾਤਾਰ ਬਣੀ ਰਹੀ। ਉਸ ਨੇ 'ਕੋ-ਹੋਸਟ' ਵਜੋਂ ਕਰਨ ਜੌਹਰ ਅਤੇ ਸ਼ਾਹਰੁਖ ਖ਼ਾਨ ਵਰਗੇ ਸਿਤਾਰਿਆਂ ਨਾਲ ਮੰਚ ਸਾਂਝਾ ਕੀਤਾ ਹੈ। ਵੱਡੇ ਸਿਤਾਰਿਆਂ ਨੇ ਉਸ ਦੇ 'ਜੋਕਸ' ਦਾ ਮਜ਼ਾ ਲਿਆ, ਬੇਸ਼ੱਕ ਉਹ ਉਨ੍ਹਾਂ ਨੂੰ ਹੀ ਨਿਸ਼ਾਨਾ ਬਣਾ ਕੇ ਸੁਣਾਏ ਗਏ ਸਨ। ਕਪਿਲ ਸ਼ਰਮਾ ਦੇ ਅੱਗੇ ਵਧਣ ਦੀ ਕਹਾਣੀ ਅਸਾਧਾਰਨ ਹੈ—ਫਿਲਮਾਂ ਵਿਚ ਕੰਮ ਕਰਨ ਦੇ ਉਸ ਦੇ ਫੈਸਲੇ ਦੇ ਉਲਟ। ਉਸ ਦੀ ਪਹਿਲੀ ਹਿੰਦੀ ਫਿਲਮ 'ਕਿਸ ਕਿਸ ਕੋ ਪਿਆਰ ਕਰੂੰ' ਨੇ ਬਾਕਸ ਆਫਿਸ 'ਤੇ ਠੀਕ-ਠਾਕ ਕਾਰੋਬਾਰ ਕੀਤਾ। 
Punjabi Bollywood Tadka
ਉਸ ਦੀ ਐਕਟਿੰਗ ਦੀ ਗੱਲ ਕਰੀਏ ਤਾਂ ਕਪਿਲ ਉਨ੍ਹਾਂ ਲੋਕਾਂ ਦੀ ਸੋਚ ਨਾਲੋਂ ਘੱਟ ਬੁਰਾ ਹੈ, ਜਿੰਨਾ ਉਹ ਸੋਚਦੇ ਸਨ। ਉਸ ਦੇ ਪ੍ਰਸ਼ੰਸਕਾਂ ਨੂੰ ਉਸ ਦੀ ਦੂਜੀ ਫਿਲਮ 'ਫਿਰੰਗੀ' ਤੋਂ ਵੀ ਕੋਈ ਨਿਰਾਸ਼ਾ ਨਹੀਂ ਹੋਈ, ਜੋ 'ਧੜੰਮ' ਹੋ ਗਈ। ਉਸ ਦੀ ਕਾਰਗੁਜ਼ਾਰੀ ਤੋਂ ਪਤਾ ਲੱਗ ਗਿਆ ਕਿ ਉਸ ਵਿਚ 'ਉਹ' ਨਹੀਂ ਹੈ, ਜੋ ਇਕ ਅਭਿਨੇਤਾ ਵਿਚ ਹੋਣਾ ਚਾਹੀਦਾ ਹੈ। 'ਫਿਰੰਗੀ' ਫਿਲਮ ਦੀ ਅਸਫਲਤਾ ਨਾਲ ਸ਼ਾਇਦ ਉਸ ਨੂੰ ਕਾਫੀ ਝਟਕਾ ਲੱਗਾ।
Punjabi Bollywood Tadka
ਕਪਿਲ ਸ਼ਰਮਾ ਅਤੇ ਐਂਟਰਟੇਨਮੈਂਟ ਵੈੱਬਸਾਈਟ ਵਿਚਾਲੇ ਝਗੜਾ ਛੇਤੀ ਮੁੱਕਣ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ। ਕੋਈ ਫਰਕ ਨਹੀਂ ਪੈਂਦਾ ਕਿ ਇਸ ਦਾ ਕੀ ਸਿੱਟਾ ਨਿਕਲਦਾ ਹੈ ਪਰ ਕਾਮੇਡੀਅਨ ਨੂੰ ਆਪਣਾ ਰਵੱਈਆ ਬਦਲਣਾ ਪਵੇਗਾ। ਉਸ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬਹੁਤ ਸਾਰੇ ਲੋਕ ਉਸ ਪ੍ਰਤੀ ਚੌਕੰਨੇ ਹੋਣਗੇ। ਉਸ ਦਾ ਰਵੱਈਆ ਅਜਿਹਾ ਹੈ ਕਿ ਮਨੋਰੰਜਨ ਉਦਯੋਗ ਦੇ ਪ੍ਰੋਫੈਸ਼ਨਲਜ਼, ਜਿਨ੍ਹਾਂ ਨੇ ਉਸ ਨਾਲ ਕੰਮ ਕੀਤਾ ਹੈ ਜਾਂ ਕਰ ਸਕਦੇ ਹਨ, ਉਸ ਦੇ ਨਵੇਂ ਪ੍ਰੋਗਰਾਮਾਂ ਵਿਚ ਕੰਮ ਕਰਨ ਤੋਂ ਪਹਿਲਾਂ ਦੋ ਵਾਰ ਸੋਚਣਗੇ। ਭਾਰਤੀ ਪ੍ਰਸ਼ੰਸਕ ਮੁਆਫ ਕਰਨ ਲਈ ਜਾਣੇ ਜਾਂਦੇ ਹਨ ਅਤੇ ਕਪਿਲ ਵੀ 'ਵਾਪਸੀ' ਕਰ ਸਕਦਾ ਹੈ ਪਰ ਉਸ ਨੂੰ ਆਪਣੇ ਤੌਰ-ਤਰੀਕੇ ਬਦਲਣੇ ਪੈਣਗੇ ਅਤੇ ਸਾਰਿਆਂ ਨੂੰ ਪ੍ਰਭਾਵਿਤ ਕਰਨਾ ਪਵੇਗਾ ਕਿ ਉਹ ਇਕ ਬਦਲਿਆ ਹੋਇਆ ਇਨਸਾਨ ਹੈ।


Tags: Kapil SharmaFamily Time With Kapil SharmaNeha PendseComedy Show

Edited By

Sunita

Sunita is News Editor at Jagbani.