FacebookTwitterg+Mail

ਕਪਿਲ ਪ੍ਰਤੀ ਸੁਨੀਲ ਗਰੋਵਰ ਦਾ ਜਾਗਿਆ ਪਿਆਰ, ਕੀ ਮੁੜ ਹੋਣਗੇ ਇਕ?

kapil sharma
13 April, 2018 02:42:05 PM

ਮੁੰਬਈ(ਬਿਊਰੋ)— ਕਪਿਲ ਸ਼ਰਮਾ ਜਦੋਂ ਤੋਂ ਆਪਣਾ ਨਵਾਂ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਲੈ ਕੇ ਆਏ ਹਨ, ਉਦੋਂ ਤੋਂ ਹੀ ਉਹ ਵਿਵਾਦਾਂ 'ਚ ਘਿਰੇ ਹੋਏ ਹਨ। ਗਲਤ ਭਾਸ਼ਾ 'ਚ ਟਵੀਟ ਕਰਦੇ ਹਨ ਤੇ ਕਦੇ ਪੱਤਰਕਾਰ ਨੂੰ ਫੋਨ 'ਤੇ ਗਾਲ੍ਹਾਂ ਕੱਢਦੇ। ਉਸ ਦੇ ਨਵੇਂ ਸ਼ੋਅ ਦਾ ਭਵਿੱਖ ਹਨੇਰੇ 'ਚ ਹੈ। ਲਗਾਤਾਰ ਸ਼ੂਟਿੰਗ ਰੱਦ ਕਰਨ ਕਰਕੇ ਚੈਨਲ ਨੇ ਸ਼ੋਅ ਨੂੰ 1 ਮਹੀਨੇ ਲਈ ਸਸਪੈਂਡ ਕਰਨ ਦੀ ਚਰਚਾ ਹੈ। ਇਸੇ ਦੌਰਾਨ ਕਪਿਲ ਦੇ ਪੁਰਾਣੇ ਦੋਸਤ ਉਸ ਦਾ ਤਨਾਅ ਤੇ ਬੀਮਾਰ ਹੋਣ ਦੀ ਗੱਲ ਕਰ ਰਿਹਾ ਹੈ।
Punjabi Bollywood Tadka
ਇਸ ਵਿਵਾਦ 'ਤੇ ਸੁਨੀਲ ਗਰੋਵਰ ਨੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ, ''ਕਪਿਲ ਦੀ ਸਿਹਤ ਖਰਾਬ ਹੈ।'' ਇਕ ਯੂਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਸੁਨੀਲ ਨੇ ਕਿਹਾ, ''ਕਪਿਲ ਨੂੰ ਆਪਣੀ ਸਿਹਤ 'ਤੇ ਧਿਆਨ ਦੇਣਾ ਚਾਹੀਦਾ ਹੈ। ਉਸ ਦੇ ਪਰਿਵਾਰ ਨੂੰ ਵੀ ਉਸ ਦਾ ਖਿਆਲ ਰੱਖਣਾ ਚਾਹੀਦਾ।
Punjabi Bollywood Tadka
ਮੈਨੂੰ ਉਮੀਦ ਹੈ ਕਿ ਉਹ ਜਲਦ ਹੀ ਵਾਪਸੀ ਕਰਨਗੇ।'' ਇਸ ਮਾਮਲੇ 'ਚ ਸੁਨੀਲ ਤੇ ਪ੍ਰੀਤੀ ਸਿਮੋਸ ਦਾ ਜੋ ਵੀ ਰਿਐਕਸ਼ਨ/ਪ੍ਰਤੀਕਿਰਿਆ ਸਾਹਮਣੇ ਆਈ ਹੈ, ਉਸ 'ਚ ਕਪਿਲ ਦੀ ਖਰਾਬ ਸਿਹਤ ਦੀ ਹੀ ਗੱਲ ਕੀਤੀ ਗਈ ਹੈ। ਅਜਿਹੇ 'ਚ ਸਵਾਲ ਇਹ ਉਠਦਾ ਹੈ ਕਿ ਕਪਿਲ ਅਸਲ 'ਚ ਇੰਨੇ ਜ਼ਿਆਦਾ ਬੀਮਾਰ ਹੋ ਗਏ ਹਨ ਕਿ ਉਸ ਦਾ ਵਰਤਾਓ ਅਜਿਹਾ ਹੋ ਗਿਆ ਹੈ?''
Punjabi Bollywood Tadka
ਇਸ ਤੋਂ ਪਹਿਲਾਂ ਕਪਿਲ ਦੀ ਸਾਬਕਾ ਮੈਨੇਜਰ ਤੇ ਪ੍ਰੇਮਿਕਾ ਪ੍ਰੀਤੀ ਸਿਮੋਸ ਦਾ ਬਿਆਨ ਸਾਹਮਣੇ ਆਇਆ ਸੀ। ਪ੍ਰੀਤੀ ਨੇ ਕਪਿਲ ਦੀ ਮਾਨਸਿਕ ਸਥਿਤੀ ਨੂੰ ਲੈ ਕੇ ਚਿੰਤਾ ਵੀ ਜ਼ਾਹਰ ਕੀਤੀ ਸੀ। ਇਸ ਦੌਰਾਨ ਉਸ ਨੇ ਕਿਹਾ, ''ਜੇਕਰ ਇਸ ਪਿੱਛੇ ਕਪਿਲ ਹੀ ਹੈ ਤਾਂ ਫਿਰ ਮੈਨੂੰ ਉਸ ਦੇ ਮਾਨਸਿਕ ਸੰਤੁਲਨ ਨੂੰ ਲੈ ਕੇ ਕਾਫੀ ਫਿਕਰ/ਚਿੰਤਾ ਹੈ। ਉਸ ਦੀ ਮਾਨਸਿਕ ਸਥਿਤੀ ਪਿਛਲੇ ਕੁਝ ਮਹੀਨਿਆਂ 'ਚ ਕਾਫੀ ਵਾਰ ਖਰਾਬ ਹੋ ਗਈ ਹੈ। ਬਕੌਲ ਪ੍ਰੀਤੀ, ਕਪਿਲ ਬਦਲ ਗਿਆ ਹੈ। ਉਸ ਦੇ ਦਿਮਾਗ 'ਚ ਸੁਸਾਈਡ/ਆਤਮ ਹੱਤਿਆ ਕਰਨ ਦੇ ਵਿਚਾਰ ਆ ਰਹੇ ਹਨ।''
Punjabi Bollywood Tadka
ਜ਼ਿਕਰਯੋਗ ਹੈ ਕਿ ਪ੍ਰੀਤੀ ਸਿਮੋਸ ਤੇ ਸੁਨੀਲ ਗਰੋਵਰ ਦਾ ਵਾਰ-ਵਾਰ ਕਪਿਲ ਦੀ ਸਿਹਤ ਨੂੰ ਖਰਾਬ ਦੱਸਣਾ ਇਹ ਉਸ ਦੀ ਕਾਮੇਡੀਅਨ ਪ੍ਰਤੀ ਚਿੰਤਾ ਹੈ ਜਾਂ ਕੁਝ ਹੋਰ। ਫਿਲਹਾਲ ਫੈਨਜ਼ ਇਹ ਕਾਮਨਾ/ਉਮੀਦ ਕਰਦੇ ਹਨ ਕਿ ਕਪਿਲ ਜਲਦ ਹੀ ਟੀ. ਵੀ. 'ਤੇ ਧਮਾਕੇਦਾਰ ਵਾਪਸੀ ਕਰੇ।  


Tags: Kapil SharmaSunil GroverComedy Nights with KapilThe Kapil Sharma ShowPreeti Neeti SimoesFamily Time With Kapil Sharma

Edited By

Sunita

Sunita is News Editor at Jagbani.