FacebookTwitterg+Mail

'ਦਾਦੀ' ਦਾ ਖੁਲਾਸਾ, ਕਪਿਲ ਨੇ ਆਪਣੇ ਹੱਥ 'ਤੇ ਗੁੰਦਵਾਇਆ ਸਾਬਕਾ ਪ੍ਰੇਮਿਕਾ ਦਾ ਨਾਂ

kapil sharma
17 April, 2018 10:19:47 AM

ਮੁੰਬਈ(ਬਿਊਰੋ)— ਕਾਮੇਡੀਅਨ ਕਪਿਲ ਸ਼ਰਮਾ ਪਿਛਲੇ ਕੁਝ ਦਿਨਾਂ ਤੋਂ ਬੀਮਾਰੀ ਨਾਲ ਜੂਝ ਰਹੇ ਹਨ। ਮੀਡੀਆ ਰਿਪੋਰਟਸ ਮੁਤਾਬਕ, ਉਹ ਇਕ ਦਿਨ 'ਚ 23 ਦਵਾਈਆਂ ਖਾ ਰਹੇ ਹਨ। ਕਪਿਲ ਸ਼ਰਮਾ ਦਾ ਇਕ ਆਡੀਓ ਵੀ ਵਾਇਰਲ ਹੋਇਆ, ਜਿਸ 'ਚ ਉਨ੍ਹਾਂ ਨੇ ਇਕ ਵੈਬਸਾਈਟ ਦੇ ਐਡੀਟਰ ਨੂੰ ਗਾਲ੍ਹਾਂ ਕੱਢੀਆਂ ਸਨ। ਇਸ ਤੋਂ ਬਾਅਦ ਕਪਿਲ ਦੇ ਵਿਰੋਧ 'ਚ ਸੋਸ਼ਲ ਮੀਡੀਆ 'ਤੇ ਲਿਖਿਆ ਜਾਣ ਲੱਗਾ। ਇਨ੍ਹਾਂ ਸਾਰੇ ਵਿਵਾਦਾਂ ਨੇ ਹੁਣ ਤੱਕ ਸ਼ਾਂਤ ਹੋਣ ਦਾ ਨਾਂ ਨਹੀਂ ਲਿਆ ਹੈ।
ਅਲੀ ਅਸਗਰ ਦਾ ਖੁਲਾਸਾ
ਹਾਲ ਹੀ 'ਚ ਕਪਿਲ ਸ਼ਰਮਾ ਨਾਲ ਕੰਮ ਕਰ ਚੁੱਕੇ ਅਲੀ ਅਸਗਰ ਦਾ ਕਹਿਣਾ ਹੈ ਕਿ ਕਪਿਲ ਬੱਚਿਆਂ ਵਾਂਗ ਵਿਵਹਾਰ ਕਰਨ ਲੱਗ ਗਏ ਹਨ। ਇਕ ਇੰਟਰਵਿਊ 'ਚ ਅਲੀ ਨੇ ਦੱਸਿਆ ਕਿ ਬੀਤੇ ਦਿਨੀਂ ਕਪਿਲ ਦੀ ਖਰਾਬ ਸਿਹਤ ਦਾ ਹਾਲ-ਚਾਲ ਜਾਣਨ ਲਈ ਮੈਂ ਉਨ੍ਹਾਂ ਦੇ ਘਰ ਗਿਆ ਸੀ। ਉੱਥੇ ਮੈਂ ਦੇਖਿਆ ਕਿ ਕਪਿਲ ਨੇ ਆਪਣੇ ਹੱਥ 'ਤੇ ਪ੍ਰੀਤੀ ਸਿਮੋਂਸ ਦਾ ਨਾਂ ਲਿਖਵਾਇਆ ਹੋਇਆ ਹੈ। ਉਹ ਮੈਨੂੰ ਕੁਝ ਕਹਿਣਾ ਚਾਹੁੰਦੇ ਸਨ ਪਰ ਕਪਿਲ ਆਪਣੀ ਗੱਲ ਸਹੀ ਤਰੀਕੇ ਨਾਲ ਕਹਿ ਨਹੀਂ ਸਕੇ। ਅਲੀ ਅਸਗਰ ਨੇ ਪਿਛਲੇ ਦਿਨੀਂ ਕਪਿਲ ਸ਼ਰਮਾ ਨੂੰ ਨਵੇਂ ਸ਼ੋਅ ਦੀ ਵਧਾਈ ਵੀ ਦਿੱਤੀ ਸੀ, ਜਿਸ ਨੂੰ ਪੜ੍ਹ ਕੇ ਕਪਿਲ ਭਾਵੁਕ ਹੋ ਗਏ ਸਨ।
ਜ਼ਿਕਰਯੋਗ ਹੈ ਕਿ ਕਪਿਲ ਸ਼ਰਮਾ 'ਕਾਮੇਡੀ ਨਾਈਟ ਵਿਦ ਕਪਿਲ' ਸ਼ੋਅ ਦੌਰਾਨ ਕ੍ਰਿਏਟਿਵ ਹੈੱਡ ਪ੍ਰੀਤੀ ਸਿਮੋਂਸ ਨੂੰ ਡੇਟ ਕਰ ਰਹੇ ਸਨ ਪਰ ਇਹ ਰਿਸ਼ਤਾ ਲੰਬਾ ਨਹੀਂ ਚੱਲਿਆ ਅਤੇ ਦੋਹਾਂ ਵਿਚਕਾਰ ਨਾਰਾਜ਼ਗੀ ਨੇ ਜਗ੍ਹਾ ਬਣਾ ਲਈ। ਪ੍ਰੀਤੀ ਨਾਲ ਕਪਿਲ ਦੇ ਰਿਸ਼ਤੇ 'ਤੇ ਫੁੱਲਸਟਾਪ ਉਸ ਸਮੇਂ ਲੱਗ ਗਿਆ, ਜਦੋਂ ਉਨ੍ਹਾਂ ਨੇ ਗਿੰਨੀ ਚਤਰਥ ਨੂੰ ਆਪਣਾ ਲਾਈਫ ਪਾਰਟਨਰ ਦੱਸ ਕੇ ਸੋਸ਼ਲ ਮੀਡੀਆ 'ਤੇ ਜਲਦ ਵਿਆਹ ਕਰਨ ਦਾ ਐਲਾਨ ਕਰ ਦਿੱਤਾ ਸੀ।


Tags: Kapil SharmaAli AsgarComedy Nights with KapilPreeti SimoesGinni Chatrath

Edited By

Chanda Verma

Chanda Verma is News Editor at Jagbani.