FacebookTwitterg+Mail

ਕਪਿਲ ਦੇ ਪ੍ਰਸ਼ੰਸਕਾਂ ਲਈ ਆਈ ਬੁਰੀ ਖਬਰ, ਕਰਨਾ ਪਵੇਗਾ 2019 ਦਾ ਇੰਤਜ਼ਾਰ

kapil sharma
30 May, 2018 05:13:03 PM

ਮੁੰਬਈ (ਬਿਊਰੋ)— ਸੁਨੀਲ ਗਰੋਵਰ ਨਾਲ ਲੜਾਈ ਤੋਂ ਬਾਅਦ ਕਪਿਲ ਸ਼ਰਮਾ ਲਗਾਤਾਰ ਕਿਸੇ ਨਾ ਕਿਸੇ ਵਿਵਾਦ ਕਾਰਨ ਸੁਰਖੀਆਂ 'ਚ ਆ ਹੀ ਜਾਂਦੇ ਹਨ ਪਰ ਹੁਣ ਉਨ੍ਹਾਂ ਦੇ ਸੁਰਖੀਆਂ 'ਚ ਆਉਣ ਦੀ ਵਜ੍ਹਾ ਕੋਈ ਵਿਵਾਦ ਨਹੀਂ ਸਗੋਂ ਉਨਾਂ ਦਾ ਕੰਮ ਹੈ। ਕਪਿਲ ਦੇ ਫੈਨਜ਼ ਲਈ ਇੱਕ ਬੁਰੀ ਖਬਰ ਹੈ ਕਿ ਕਪਿਲ ਇਸ ਸਾਲ ਦੇ ਅਖੀਰ ਤੱਕ ਟੀ. ਵੀ. 'ਤੇ ਵਾਪਸੀ ਨਹੀਂ ਕਰ ਸਕਦੇ।

Punjabi Bollywood Tadka

ਸੋਨੀ ਟੀ. ਵੀ. 'ਤੇ ਪਹਿਲਾਂ ਹੀ ਕਾਫੀ ਰਿਐਲਿਟੀ ਸ਼ੋਅ ਸ਼ੁਰੂ ਹੋਣ ਵਾਲੇ ਹਨ। ਇਨ੍ਹਾਂ 'ਚੋਂ ਸਭ ਤੋਂ ਵੱਧ ਇੰਤਜ਼ਾਰ ਸਲਮਾਨ ਦੇ 'ਦਸ ਕਾ ਦਮ' ਦੇ ਤੀਜੇ ਸੀਜ਼ਨ ਦਾ ਹੈ। ਇਸ ਤੋਂ ਇਲਾਵਾ 'ਇੰਡੀਅਨ ਆਈਡਲ', 'ਕੌਣ ਬਨੇਗਾ ਕਰੋੜਪਤੀ' ਤੇ 'ਕਾਮੇਡੀ ਸਰਕਸ' ਜਿਹੇ ਸ਼ੋਅ ਸੋਨੀ 'ਤੇ ਜਲਦੀ ਹੀ ਸ਼ੁਰੂ ਹੋਣ ਵਾਲੇ ਹਨ। ਸੋਨੀ ਨੇ ਆਉਣ ਵਾਲੇ 6 ਮਹੀਨਿਆਂ ਦੇ ਸ਼ੋਅਜ਼ ਦਾ ਸਲੌਟ ਪਹਿਲਾਂ ਹੀ ਤਿਆਰ ਕਰ ਲਿਆ ਹੈ।

Punjabi Bollywood Tadka

ਸਿਰਫ ਇਹੀ ਨਹੀਂ ਸੋਨੀ ਆਪਣੇ ਡਾਂਸ ਰਿਐਲਿਟੀ ਸ਼ੋਅ 'ਸੁਪਰ ਡਾਂਸਰ' ਦੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਇਸ ਦਾ ਅਗਲਾ ਸੀਜ਼ਨ ਵੀ ਜਲਦੀ ਹੀ ਲੈ ਕੇ ਆਉਣ ਦੀ ਤਿਆਰੀ ਕਰ ਰਿਹਾ ਹੈ। ਅਜਿਹੇ 'ਚ ਕਪਿਲ ਦੇ ਸ਼ੌਅ ਲਈ ਸਲੌਟ ਕੱਢਣਾ ਚੈਨਲ ਲਈ ਥੋੜ੍ਹਾ ਔਖਾ ਹੋ ਸਕਦਾ ਹੈ। ਕਪਿਲ ਨੂੰ ਹੁਣ 2019 ਦਾ ਇੰਤਜ਼ਾਰ ਨਾ ਚਾਹੁੰਦੇ ਹੋਏ ਵੀ ਕਰਨਾ ਹੀ ਪਵੇਗਾ। 

Punjabi Bollywood Tadka

ਜ਼ਿਕਰਯੋਗ ਹੈ ਕਿ ਕਪਿਲ ਦਾ ਕਮਬੈਕ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਫਸਟ ਐਪੀਸੋਡ ਤੋਂ ਹੀ ਦਰਸ਼ਕਾਂ ਤੇ ਚੈਨਲ ਦੋਹਾਂ ਦੀਆਂ ਉਮੀਦਾਂ ਨੂੰ ਪੂਰਾ ਨਹੀਂ ਕਰ ਸਕਿਆ। ਇਸ ਕਰਕੇ ਸ਼ੋਅ ਲਈ ਕਪਿਲ ਦਾ ਕਾਨਟ੍ਰੈਕਟ ਰਿਨਿਊ ਨਹੀਂ ਕੀਤਾ ਗਿਆ। ਹਾਲ ਹੀ 'ਚ ਚੈਨਲ ਦੇ ਬਿਜ਼ਨੈੱਸ ਹੈੱਡ ਦਾਨਿਸ਼ ਖਾਨ ਨੇ ਮੀਡੀਆ ਵੱਲੋਂ ਸਵਾਲ ਕਰਨ 'ਤੇ ਕਿਹਾ, ''ਕਪਿਲ ਦਾ ਸਿਹਤ ਖਰਾਬ ਹੋਣੀ ਬੇਹੱਦ ਅਫਸੋਸ ਦੀ ਗੱਲ ਹੈ।

Punjabi Bollywood Tadka

ਇਸ ਕਰਕੇ ਕਪਿਲ ਨੂੰ ਬ੍ਰੇਕ ਲੈਣੀ ਪਈ। ਕਪਿਲ ਪਹਿਲਾਂ ਫਿਜ਼ੀਕਲੀ ਤੇ ਮੈਂਟਲੀ ਠੀਕ ਹੋ ਜਾਣ। ਚੈਨਲ ਨੂੰ ਉਨ੍ਹਾਂ ਨਾਲ ਕੰਮ ਕਰਕੇ ਖੁਸ਼ੀ ਹੀ ਹੋਵੇਗੀ ਪਰ ਚੈਨਲ ਅਜੇ ਮਾਰਚ 2019 ਤੱਕ ਕਪਿਲ ਦਾ ਕਾਨਟ੍ਰੈਕਟ ਰਿਨਿਊ ਕਰਨ ਦੇ ਮੂਡ 'ਚ ਨਹੀਂ।


Tags: Kapil SharmaCome BackSunil GroverFamily Time With Kapil SharmaSalman Khan10 Ka Dum

Edited By

Chanda Verma

Chanda Verma is News Editor at Jagbani.