FacebookTwitterg+Mail

ਕਪਿਲ ਸ਼ਰਮਾ ਦੀ ਮਾਂ ਜਨਕ ਰਾਣੀ ਦਾ ਖੁਲਾਸਾ, ਜੋ ਫੈਨਜ਼ ਨੂੰ ਕਰਦਾ ਹੈਰਾਨ

kapil sharma
26 June, 2018 10:10:08 AM

ਮੁੰਬਈ(ਬਿਊਰੋ)— ਗੁਰੂ ਕੀ ਨਗਰੀ ਦੇ ਰਹਿਣ ਵਾਲੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਸੋਸ਼ਲ ਮੀਡੀਆ ਤੋਂ ਇੰਨੀ ਦਿਨੀਂ ਕਾਫੀ ਦੂਰ ਰਹਿੰਦੀ ਹਨ। ਹੋਰ ਤਾਂ ਹੋਰ ਉਨ੍ਹਾਂ ਦੇ ਮਾਤਾ ਜਨਕ ਰਾਣੀ ਜੀ ਨੂੰ ਵੀ ਸੋਸ਼ਲ ਮੀਡੀਆ ਨਾਲ ਨਫਰਤ ਹੈ। ਇਸ ਦਾ ਖੁਲਾਸਾ ਹਾਲ ਹੀ 'ਚ ਕਪਿਲ ਸ਼ਰਮਾ ਦੀ ਮਾਤਾ ਜੀ ਨੇ ਇਕ ਇੰਟਰਵਿਊ ਰਾਹੀਂ ਕੀਤਾ। ਉਨ੍ਹਾਂ ਦੱਸਿਆ ਕਿ, ''ਜਦੋਂ ਮੈਂ ਇਹ ਖਬਰ ਸੋਸ਼ਲ ਮੀਡੀਆ 'ਤੇ ਸੁਣੀ ਕਿ ਸੁਨੀਲ ਗਰੋਵਰ ਉਰਫ ਗੁੱਥੀ ਕੋਲੋਂ ਕਪਿਲ ਵੱਲੋਂ ਕੀਤੇ ਵਰਤਾਓ ਲਈ ਮਾਫੀ ਮੰਗੀ ਹੈ ਤਾਂ ਮੈਨੂੰ ਬਹੁਤ ਗੁੱਸਾ ਆਇਆ। ਇਸ ਗੱਲ 'ਚ ਕੁਝ ਵੀ ਅਸਲੀਅਤ ਨਹੀਂ ਸੀ ਤੇ ਸੋਸ਼ਲ ਮੀਡੀਆ ਬਿਨਾਂ ਕੁਝ ਸੱਚਾਈ ਜਾਣੇ ਕੁਝ ਵੀ ਛਾਪ ਦਿੰਦਾ ਹੈ। ਕਪਿਲ ਦੀ ਮਾਤਾ ਜਨਕ ਰਾਣੀ ਨੇ ਇਹ ਵੀ ਆਖਿਆ ਕਿ ਪਹਿਲਾਂ ਉਹ ਅਜਿਹੀਆਂ ਖਬਰਾਂ ਦੀ ਪ੍ਰਵਾਹ ਕਰਦੇ ਸਨ ਪਰ ਹੁਣ ਉਨ੍ਹਾਂ ਦਾ ਕੋਈ ਅਸਰ ਨਹੀਂ ਹੈ। ਜਨਕ ਰਾਣੀ ਨੇ ਇਸ ਸਬੰਧੀ ਇਹ ਖੁਲਾਸਾ ਜ਼ਰੂਰ ਕੀਤਾ ਕਿ ਸੁਨੀਲ ਗਰੋਵਰ ਨੇ ਉਨ੍ਹਾਂ ਨੂੰ ਤੇ ਕਪਿਲ ਨੂੰ ਘਰ ਖਾਣੇ 'ਤੇ ਬੁਲਾਇਆ ਸੀ। ਉਨ੍ਹਾਂ ਦੀ ਵਧੀਆ ਮਾਹੌਲ 'ਚ ਗੱਲਬਾਤ ਕੀਤੀ ਸੀ। ਇਸ 'ਚ ਮੁਆਫੀ ਵਾਲੀ ਕੋਈ ਗੱਲ ਨਹੀਂ ਸੀ। ਇਹ ਸਾਰੀ ਘਟਨਾ ਆਸਟਰੇਲੀਆ ਦੌਰੇ ਤੋਂ ਬਾਅਦ ਹੋਇਆ ਸੀ। ਉਨ੍ਹਾਂ ਦੇ ਮੁਆਫੀ ਮੰਗਣ ਦੀ ਖਬਰ ਜਦੋਂ ਮੈਂ ਸੁਣੀ ਤਾਂ ਮੇਰੇ ਮਨ ਨੂੰ ਕਾਫੀ ਠੇਸ ਵੀ ਪਹੁੰਚੀ। ਉਸ ਦਿਨ ਤੋਂ ਬਾਅਦ ਮੈਂ ਸੋਸ਼ਲ ਮੀਡੀਆ 'ਤੇ ਯਕੀਨ ਕਰਨਾ ਬਿਲਕੁਲ ਬੰਦ ਕਰ ਦਿੱਤਾ।''
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਕਪਿਲ ਸ਼ਰਮਾ ਏਅਰਪੋਰਟ 'ਤੇ ਨਜ਼ਰ ਆਏ ਸਨ। ਇਸ ਦੌਰਾਨ ਉਨ੍ਹਾਂ ਦਾ ਲੁੱਕ ਕਾਫੀ ਹੈਰਾਨੀ ਜਨਕ ਸੀ। ਉਨ੍ਹਾਂ ਦੇ ਲੁੱਕ 'ਚ ਕਾਫੀ ਬਦਲਾਅ ਆ ਚੁੱਕਾ ਹੈ। ਉਹ ਪਹਿਲਾਂ ਨਾਲੋਂ ਕਾਫੀ ਮੋਟੇ ਹੋ ਗਏ ਹਨ।


Tags: Kapil SharmaJanak RaniSunil GroverKis Kisko Pyaar KaroonThe Kapil Sharma Show

Edited By

Sunita

Sunita is News Editor at Jagbani.