FacebookTwitterg+Mail

ਅੱਜਕਲ ਕਿੱਥੇ ਹਨ ਕਪਿਲ ਸ਼ਰਮਾ? ਵਿਗੜੀ ਸਿਹਤ ਦਾ ਇੰਝ ਰੱਖ ਰਹੇ ਨੇ ਖਿਆਲ

kapil sharma
28 June, 2018 10:51:06 AM

ਮੁੰਬਈ(ਬਿਊਰੋ)— ਕਾਮੇਡੀ ਕਿੰਗ ਕਪਿਲ ਸ਼ਰਮਾ ਦੀ ਸਿਹਤ ਅੱਜਕਲ ਚਰਚਾ 'ਚ ਬਣੀ ਹੋਈ ਹੈ। ਹਾਲ ਹੀ 'ਚ ਕਪਿਲ ਸ਼ਰਮਾ ਏਅਰਪੋਰਟ 'ਤੇ ਸਪਾਟ ਹੋਏ ਸਨ, ਇੱਥੇ ਉਨ੍ਹਾਂ ਦੇ ਵਧੇ ਭਾਰ ਨੂੰ ਦੇਖ ਕੇ ਪਛਾਣਨਾ ਮੁਸ਼ਕਿਲ ਹੋ ਰਿਹਾ ਸੀ ਕਿ ਕੀ ਉਹ ਕਾਮੇਡੀ ਕਿੰਗ ਕਪਿਲ ਸ਼ਰਮਾ ਹੀ ਹਨ? ਕਪਿਲ ਅੱਜਕਲ ਟੀ. ਵੀ. ਇੰਡਸਟਰੀ ਤੋਂ ਪੂਰੀ ਤਰ੍ਹਾਂ ਦੂਰ ਹਨ। ਰਿਪੋਰਟ ਮੁਤਾਬਕ ਕਪਿਲ ਇਸ ਸਮੇਂ ਗ੍ਰੀਸ 'ਚ ਹਨ।

Punjabi Bollywood Tadka

ਸੂਤਰਾਂ ਮੁਤਾਬਕ ਗ੍ਰੀਸ 'ਚ ਕਪਿਲ ਆਪਣੀ ਸਿਹਤ ਦਾ ਪੂਰਾ ਧਿਆਨ ਰੱਖ ਰਹੇ ਹਨ। ਹੈਲਦੀ ਫੂਡ ਖਾਣ ਨਾਲ ਕਪਿਲ ਸਟ੍ਰੈੱਸ ਫ੍ਰੀ ਲਾਈਫ ਬਿਤਾ ਰਹੇ ਹਨ। ਗ੍ਰੀਸ 'ਚ ਜਲਦ ਕਪਿਲ ਨੂੰ ਉਨ੍ਹਾਂ ਦੀ ਪ੍ਰੇਮਿਕਾ ਗਿੰਨੀ ਵੀ ਜੁਆਇਨ ਕਰੇਗੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਾਹਮਣੇ ਆਈਆਂ ਕਪਿਲ ਦੀਆਂ ਤਸਵੀਰਾਂ ਨੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਹੈ।

Punjabi Bollywood Tadka

ਉਨ੍ਹਾਂ ਦੀਆਂ ਲੇਟੈਸਟ ਤਸਵੀਰਾਂ ਉਨ੍ਹਾਂ ਦੇ ਖਰਾਬ ਸਿਹਤ ਦਾ ਪੂਰਾ ਹਾਲ ਬਿਆਨ ਕਰ ਰਹੀਆਂ ਸਨ। ਨਵੀਆਂ ਤਸਵੀਰਾਂ 'ਚ ਕਪਿਲ ਦਾ ਸਰੀਰ ਕਾਫੀ ਭਾਰਾ ਦਿਖ ਰਿਹਾ ਸੀ। ਉਂਝ ਆਪਣੇ ਭਾਰ ਬਾਰੇ ਕਪਿਲ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਦੱਸਿਆ ਸੀ ਕਿ ਉਹ ਆਪਣੀ ਲਾਈਫਸਟਾਈਲ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ।

Punjabi Bollywood Tadka

ਕਪਿਲ ਨੇ ਸਿਹਤ ਦਾ ਹਾਲ ਦੱਸਦੇ ਹੋਏ ਕਿਹਾ ਸੀ, ''ਮੈਂ ਪਹਿਲਾਂ ਨਾਲੋਂ ਮੋਟਾ ਹੋ ਗਿਆ ਹਾਂ। ਜਲਦ ਪੁਰਾਣੇ ਸ਼ੇਪ 'ਚ ਆਉਂਦੇ ਹੀ ਮੇਰੀ ਪ੍ਰੋਫਾਈਲ ਪਿਕਚਰ ਬਦਲ ਜਾਵੇਗੀ।''


Tags: Kapil Sharma HealthGreeceGinni ChatrathAirport LookFamily Time With Kapil Sharma

Edited By

Chanda Verma

Chanda Verma is News Editor at Jagbani.