FacebookTwitterg+Mail

ਗਰਲਫਰੈਂਡ ਗਿੰਨੀ ਨਾਲ ਗ੍ਰੀਸ 'ਚ ਛੁੱਟੀਆਂ ਮਨਾ ਰਹੇ ਹਨ ਕਪਿਲ ਸ਼ਰਮਾ

kapil sharma
30 June, 2018 10:55:44 AM

ਮੁੰਬਈ (ਬਿਊਰੋ)— ਕਾਮੇਡੀ ਕਿੰਗ ਕਪਿਲ ਸ਼ਰਮਾ ਜੋ ਹਾਲ ਹੀ 'ਚ ਮੁੰਬਈ ਏਅਰਪੋਰਟ 'ਤੇ ਨਜ਼ਰ ਆਏ ਸਨ। ਉਹ ਅੱਜਕਲ ਆਪਣੀ ਗਰਲਫਰੈਂਡ ਗਿੰਨੀ ਨਾਲ ਗ੍ਰੀਸ 'ਚ ਛੁੱਟੀਆ ਮਨਾ ਰਹੇ ਹਨ। ਕੁਝ ਦਿਨ ਪਹਿਲਾਂ ਜਦੋਂ ਉਹ ਮੁੰਬਈ ਏਅਰਪੋਰਟ 'ਤੇ ਦਿਖਾਈ ਦਿੱਤੇ ਸਨ ਤਾਂ ਉਨ੍ਹਾਂ ਦਾ ਭਾਰ ਕਾਫੀ ਵਧਿਆ ਨਜ਼ਰ ਆ ਰਿਹਾ ਸੀ। ਉਂਝ ਆਪਣੇ ਭਾਰ ਬਾਰੇ ਕਪਿਲ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾ ਨੂੰ ਦੱਸਿਆ ਸੀ ਕਿ ਉਹ ਆਪਣੀ ਲਾਈਫਸਟਾਈਲ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਫਿਲਹਾਲ ਉਹ ਗ੍ਰੀਸ 'ਚ ਹਨ। ਸੂਤਰਾਂ ਮੁਤਾਬਕ ਉਹ ਕੁਝ ਹਫਤੇ ਉੱਥੇ ਹੀ ਰਹਿਣਗੇ।
Punjabi Bollywood Tadka
ਦੋ ਮਹੀਨਿਆ ਦੇ ਬ੍ਰੇਕ ਤੋਂ ਬਾਅਦ ਕਪਿਲ ਸੋਸ਼ਲ ਮੀਡੀਆ 'ਤੇ ਵਾਪਿਸ ਆ ਗਏ ਹਨ। ਪਿੱਛਲੇ ਇਕ ਸਾਲ ਤੋਂ ਕਪਿਲ ਵਿਵਾਦਾਂ 'ਚ ਫੰਸੇ ਹੋਏ ਹਨ।
Related image
ਪਿਛਲੇ ਸਾਲ ਹੀ ਉਨ੍ਹਾਂ ਨੇ ਗਿੰਨੀ ਨੂੰ ਸਾਰਿਆਂ ਸਾਹਮਣੇ ਆਪਣੀ ਗਰਲਫਰੈਂਡ ਦੇ ਰੂਪ 'ਚ ਜਾਣ-ਪਛਾਣ ਕਰਵਾਈ ਸੀ।
Image result for ginni chatrath
Punjabi Bollywood Tadka
ਇਸ ਸਾਲ ਕਪਿਲ ਦਾ ਨਵਾਂ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਸ਼ੁਰੂ ਹੋਇਆ ਸੀ, ਪਰ ਕੁਝ ਐਪੀਸੋਡ ਤੋਂ ਬਾਅਦ ਉਹ ਬੰਦ ਹੋ ਗਿਆ।


Tags: Kapil SharmaGinni ChatrathGreeceComedy Nights with Kapil

Edited By

Manju

Manju is News Editor at Jagbani.