FacebookTwitterg+Mail

'ਸੰਜੂ' ਤੋਂ ਪ੍ਰਭਾਵਿਤ ਹੋਏ ਵਿਨੋਦ ਤਿਵਾਰੀ, ਕਪਿਲ ਸ਼ਰਮਾ 'ਤੇ ਬਣਾਉਣਾ ਚਾਹੁੰਦੈ ਬਾਇਓਪਿਕ

kapil sharma
07 July, 2018 01:57:47 PM

ਮੁੰਬਈ (ਬਿਊਰੋ)— ਸੰਜੇ ਦੱਤ ਦੀ ਬਾਇਓਪਿਕ 'ਸੰਜੂ' ਦੇਖਣ ਤੋਂ ਬਾਅਦ 'ਤੇਰੀ ਭਾਬੀ ਹੈ ਪਗਲੇ' ਦੇ ਨਿਰਦੇਸ਼ਕ ਵਿਨੋਦ ਤਿਵਾਰੀ ਕਾਮੇਡੀਅਨ-ਅਭਿਨੇਤਾ ਕਪਿਲ ਸ਼ਰਮਾ 'ਤੇ ਫਿਲਮ ਬਣਾਉਣਾ ਚਾਹੁੰਦੇ ਹਨ। ਵਿਨੋਦ ਫਿਲਮ 'ਸੰਜੂ' ਨੂੰ ਦੇਖਣ ਤੋਂ ਬਾਅਦ ਕਾਫੀ ਪ੍ਰਭਾਵਿਤ ਹੋਏ ਅਤੇ ਇਸ ਵਜ੍ਹਾ ਉਹ ਕਪਿਲ ਦੀ ਜ਼ਿੰਦਗੀ ਨੂੰ ਪਰਦੇ 'ਤੇ ਪੇਸ਼ ਕਰਨਾ ਚਾਹੁੰਦੇ ਹਨ।

Punjabi Bollywood Tadka
ਵਿਨੋਦ ਨੇ ਇਕ ਬਿਆਨ 'ਚ ਕਿਹਾ, ''ਸੰਜੂ ਦੇਖਣ ਤੋਂ ਬਾਅਦ ਮੈਂ ਬਾਇਓਪਿਕ ਬਣਾਉਣ ਲਈ ਪ੍ਰਭਾਵਿਤ ਹੋਇਆ ਹਾਂ ਅਤੇ ਮੈਨੂੰ ਲਗਦਾ ਹੈ ਕਿ ਕਪਿਲ ਸ਼ਰਮਾ 'ਤੇ ਬਾਇਓਪਿਕ ਸਹੀ ਰਹੇਗੀ। ਉਨ੍ਹਾਂ ਦੀ ਕਹਾਣੀ ਬਾਹਰ ਆਉਣੀ ਚਾਹੀਦੀ ਹੈ। 2010 'ਚ ਅਸੀਂ ਕਪਿਲ ਦੇ ਜੀਵਨ 'ਤੇ ਫਿਲਮ ਬਣਾਉਣਾ ਚਾਹੁੰਦੇ ਸੀ ਪਰ ਨਿਰਮਾਤਾ ਖੁਦ ਸੁਰਿੰਦਰ ਪੁਰੀ ਅਤੇ ਨਾਸਟ੍ਰਸ ਉਸ ਸਮੇਂ ਨਹੀਂ ਬਣਾ ਸਕੇ। ਹੁਣ ਅਸੀਂ ਦੋਵੇਂ ਬਾਇਓਪਿਕ ਬਣਾਉਣਾ ਚਾਹੁੰਦੇ ਹਾਂ।

ਇਸ ਦੌਰਾਨ ਜਦੋਂ ਉਨ੍ਹਾਂ ਕੋਲੋਂ ਪੁਛਿਆ ਗਿਆ ਕਿ ਕਪਿਲ ਦੇ ਕਿਰਦਾਰ 'ਚ ਉਹ ਕਿਸ ਨੂੰ ਦੇਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਕਿਹਾ, ''ਜੇਕਰ ਕਪਿਲ ਖੁਦ ਆਪਣਾ ਕਿਰਦਾਰ ਨਿਭਾਉਣਾ ਚਾਹੁੰਦੇ ਹਨ ਤਾਂ ਮੈਨੂੰ ਉਨ੍ਹਾਂ ਨਾਲ ਕੰਮ ਕਰਨ 'ਤੇ ਖੁਸ਼ੀ ਹੋਵੇਗੀ ਨਹੀਂ ਤਾਂ ਕ੍ਰਿਸ਼ਣਾ ਅਭਿਸ਼ੇਕ ਇਹ ਕਿਰਦਾਰ ਨਿਭਾਅ ਸਕਦੇ ਹਨ ਕਿਉਂਕਿ ਦੋਵੇਂ ਆਪਣੀ ਕਾਮੇਡੀ ਲਈ ਜਾਣੇ ਜਾਂਦੇ ਹਨ ਅਤੇ ਉਹ ਕਪਿਲ ਜੀ ਦੇ ਕਿਰਦਾਰ ਨਾਲ ਨਿਆਏ ਕਰਨਗੇ।


Tags: Kapil Sharma Sanju Biopic Teri Bhabhi Hai Pagle Vinod Tiwari Comedian

Edited By

Kapil Kumar

Kapil Kumar is News Editor at Jagbani.