FacebookTwitterg+Mail

ਕਪਿਲ ਦੇ ਫੈਨਜ਼ ਲਈ ਖੁਸ਼ਖਬਰੀ, ਅਕਤੂਬਰ 'ਚ ਸੁਣਾ ਸਕਦੈ 'ਗੁੱਡ ਨਿਊਜ਼'

kapil sharma
14 August, 2018 09:15:00 AM

ਮੁੰਬਈ(ਬਿਊਰੋ)— ਕਾਮੇਡੀ ਕਿੰਗ ਕਪਿਲ ਸ਼ਰਮਾ ਲੰਬੇ ਸਮੇਂ ਤੋਂ ਟੀ. ਵੀ. ਦੀ ਦੁਨੀਆ ਤੋਂ ਦੂਰ ਹੈ। ਇਸ ਦਾ ਕਾਰਨ ਹੈ ਉਸ ਦੀ ਖਰਾਬ ਤਬੀਅਤ। ਖਰਾਬ ਤਬੀਅਤ ਕਾਰਨ ਕਪਿਲ ਦਾ ਫੈਮਿਲੀ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਆਫ-ਏਅਰ ਹੋ ਗਿਆ ਸੀ। ਕਪਿਲ ਸ਼ਰਮਾ ਦੀ ਵਾਪਸੀ ਦਾ ਇੰਤਜ਼ਾਰ ਕਰਨ ਵਾਲਿਆਂ ਫੈਨਜ਼ ਲਈ ਇਕ ਚੰਗੀ ਖਬਰ ਹੈ ਕਿ ਉਹ ਜਲਦ ਹੀ ਟੀ. ਵੀ. 'ਤੇ ਇਕ ਵਾਰ ਫਿਰ ਨਜ਼ਰ ਆ ਸਕਦਾ ਹੈ। ਜੀ ਹਾਂ, ਇਕ ਖਬਰ ਮੁਤਾਬਕ ਕਪਿਲ ਸ਼ਰਮਾ ਅੱਜਕਲ ਆਪਣੀ ਸਿਹਤ ਵੱਲ ਧਿਆਨ ਦੇ ਰਹੇ ਹਨ। ਕਪਿਲ ਆਪਣਾ ਵਧਿਆ ਹੋਇਆ ਭਾਰ ਘੱਟ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਉਹ ਆਪਣੇ ਆਉਣ ਵਾਲੇ ਸ਼ੋਅ ਦੀ ਸ਼ੂਟਿੰਗ ਵੀ ਜਲਦੀ ਹੀ ਸ਼ੁਰੂ ਕਰ ਦੇਵੇਗਾ। ਅਜਿਹੀਆਂ ਖਬਰਾਂ ਹਨ ਕਿ ਕਪਿਲ ਅਕਤੂਬਰ 'ਚ ਟੀ. ਵੀ. 'ਤੇ ਵਾਪਸੀ ਕਰਨ ਦੀ ਤਿਆਰੀ ਕਰ ਰਹੇ ਹਨ।
ਸਟੈਂਡਅੱਪ ਕਾਮੇਡੀਅਨ ਹਾਲ ਹੀ 'ਚ ਗ੍ਰੀਸ 'ਚ ਆਪਣੀ ਮੰਗੇਤਰ ਗਿਨੀ ਚਤੁਰਥ ਨਾਲ ਛੁੱਟੀਆਂ ਦਾ ਮਜ਼ਾ ਲੈ ਰਿਹਾ ਹੈ। ਉਹ ਆਪਣੀ ਸਿਹਤ ਠੀਕ ਕਰਨ 'ਚ ਲੱਗੇ ਹੋਏ ਹਨ। ਇਸ ਤੋਂ ਪਹਿਲਾ ਵੀ ਕਪਿਲ ਦੀ ਆਏ ਦਿਨੀਂ ਕੋਈ ਨਾ ਕੋਈ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਰਹਿੰਦੀ ਹੈ। ਕੁਝ ਮਹੀਨੇ ਪਹਿਲਾਂ ਜਦੋਂ ਕਪਿਲ ਨੂੰ ਮੁੰਬਈ ਏਅਰ ਪਰੋਟ 'ਤੇ ਦੇਖਿਆ ਗਿਆ ਸੀ ਤਾਂ ਉਸ ਨੂੰ ਪਛਾਣ ਪਾਉਣਾ ਕਾਫੀ ਔਖਾ ਹੋਇਆ ਸੀ।


Tags: Kapil SharmaSmall ScreenSunil GroverAli AsgarKiku ShardaComedy Nights with KapilFirangi

Edited By

Sunita

Sunita is News Editor at Jagbani.