FacebookTwitterg+Mail

ਜਲਦ ਦਿਸੇਗੀ ਕਪਿਲ ਸ਼ਰਮਾ ਦੇ ਸ਼ੋਅ ਦੀ ਪਹਿਲੀ ਝਲਕ

kapil sharma
09 September, 2018 01:10:58 PM

ਮੁੰਬਈ (ਬਿਊਰੋ)— ਕਾਮੇਡੀਅਨ ਤੇ ਅਭਿਨੇਤਾ ਕਪਿਲ ਸ਼ਰਮਾ ਇਕ ਵਾਰ ਪ੍ਰਸ਼ੰਸਕਾਂ ਨੂੰ ਹਸਾਉਣ ਲਈ ਪਰਦੇ 'ਤੇ ਵਾਪਸ ਆਉਣ ਦੀਆਂ ਤਿਆਰੀਆਂ 'ਚ ਹਨ। ਉਨ੍ਹਾਂ ਨਵੇਂ ਸਿਰੇ ਤੋਂ ਆਪਣਾ ਟੀ. ਵੀ. ਸ਼ੋਅ ਪਲਾਨ ਕੀਤਾ ਹੈ। ਫਿਲਹਾਲ ਕਪਿਲ ਇਸ ਦੀ ਤਿਆਰੀਆਂ 'ਚ ਰੁੱਝੇ ਹੋਏ ਹਨ। ਹਾਲ ਹੀ ਵਿੱਚ ਇਹ ਵੀ ਸਾਫ਼ ਹੋ ਗਿਆ ਕਿ ਕਪਿਲ ਇਸ ਸ਼ੋਅ ਦਾ ਪ੍ਰੋਮੋ ਕਦੋਂ ਸ਼ੂਟ ਕਰਨਗੇ।

ਤੁਹਾਨੂੰ ਦੱਸ ਦੇਈਏ ਕਪਿਲ ਆਪਣੇ ਕਪਿਲ ਸ਼ਰਮਾ ਸ਼ੋਅ ਦੇ ਨਵੇਂ ਸੀਜ਼ਨ ਨਾਲ ਸੋਨੀ ਟੀ. ਵੀ. 'ਤੇ ਵਾਪਸੀ ਕਰਨਗੇ। ਸੂਤਰਾਂ ਮੂਤਾਬਕ ਕਪਿਲ 25 ਸਤੰਬਰ ਨੂੰ ਆਪਣਾ ਨਵਾਂ ਪ੍ਰੋਮੋ ਸ਼ੂਟ ਕਰਨਗੇ। ਹਾਲ ਹੀ 'ਚ ਕ੍ਰਿਕਟਰ ਇਰਫਾਨ ਪਠਾਨ ਨੇ ਟਵੀਟ ਕੀਤਾ ਸੀ ਕਿ ਉਨ੍ਹਾਂ ਕਪਿਲ ਸ਼ਰਮਾ ਸ਼ੋਅ ਦੇਖਿਆ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਕਪਿਲ ਪ੍ਰਸ਼ੰਸਕਾਂ ਨੂੰ ਹਸਾਉਣ ਲਈ ਵਾਪਸੀ ਕਰਨਗੇ। ਇਸ ਦੇ ਜਵਾਬ 'ਚ ਕਪਿਲ ਨੇ ਲਿਖਿਆ ਕਿ ਨਿਸ਼ਚਿਤ ਤੌਰ 'ਤੇ ਉਹ ਜਲਦ ਵਾਪਸੀ ਕਰਨਗੇ, ਇਸ ਪਿਆਰ ਲਈ ਧੰਨਵਾਦ''।


Tags: Kapil Sharma Irfan Pathan The Kapil Sharma Show Promo Tweet Comedian

Edited By

Kapil Kumar

Kapil Kumar is News Editor at Jagbani.