ਮੁੰਬਈ(ਬਿਊਰੋ)— ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਜਲਦੀ ਹੀ ਟੀ. ਵੀ. ਸਕ੍ਰੀਨ 'ਤੇ ਨਜ਼ਰ ਆਉਣ ਵਾਲੇ ਹਨ। ਇਸ ਲਈ ਕਪਿਲ ਨੇ ਪਿਛਲੇ ਕਈ ਮਹੀਨਿਆਂ ਤੋਂ ਖੂਬ ਮਿਹਨਤ ਕੀਤੀ ਹੈ। ਹੁਣ ਕਪਿਲ ਆਪਣੇ ਸ਼ੋਅ ਦੇ ਦੂਜੇ ਸੀਜ਼ਨ ਦੀ ਸ਼ੂਟਿੰਗ ਕਰਨ ਲਈ ਪੂਰੀ ਤਰ੍ਹਾਂ ਫਿੱਟ ਹੋ ਕੇ ਮੁੰਬਈ ਪਹੁੰਚ ਚੁੱਕੇ ਹਨ। ਕਪਿਲ ਨੇ ਇਸ ਦੀ ਜਾਣਕਾਰੀ ਖੁਦ ਆਪਣੇ ਟਵਿਟਰ ਹੈਂਡਲ 'ਤੇ ਫੋਟੋ ਸ਼ੇਅਰ ਕਰਕੇ ਦਿੱਤੀ ਹੈ। ਇਸ 'ਚ ਕਪਿਲ ਨਾਲ ਉਨ੍ਹਾਂ ਦੇ ਦੋ ਦੋਸਤ ਵੀ ਨਜ਼ਰ ਆ ਰਹੇ ਹਨ। ਕਪਿਲ ਨੇ ਆਪਣੀ ਤਸਵੀਰ ਨਾਲ ਕੈਪਸ਼ਨ ਦਿੱਤਾ ਹੈ, ਜਿਸ 'ਚ ਉਸ ਨੇ ਲਿਖਿਆ, “ਮੈਂ ਡੇਢ ਮਹੀਨੇ ਬਾਅਦ ਮੁੰਬਈ ਵਾਪਸ ਆ ਰਿਹਾ ਹਾਂ।
ਹੁਣ ਟਾਈਮ ਆ ਗਿਆ ਹੈ ਲੋਕਾਂ ਨੂੰ 'ਦਿ ਕਪਿਲ ਸ਼ਰਮਾ ਸ਼ੋਅ' ਦੇ ਨਵੇਂ ਸੀਜ਼ਨ ਨਾਲ ਹਸਾਇਆ ਜਾਵੇ।'' ਇਸ ਦੇ ਨਾਲ ਹੀ ਨਵੇਂ ਸ਼ੋਅ 'ਚ ਕਪਿਲ ਨਾਲ ਸੁਨੀਲ ਦੀ ਵਾਪਸੀ ਦੀਆਂ ਖਬਰਾਂ ਵੀ ਆ ਰਹੀਆਂ ਹਨ। ਪ੍ਰਸ਼ੰਸਕ ਦੋਵਾਂ ਕਾਮੇਡੀਅਨਸ ਨੂੰ ਇਕ ਵਾਰ ਫਿਰ ਤੋਂ ਇਕੱਠੇ ਦੇਖਣ ਲਈ ਬੇਤਾਬ ਹਨ ਪਰ ਇਸ ਬਾਰੇ ਦੋਵਾਂ ਦੇ ਬਿਆਨ ਇਕਦਮ ਵੱਖਰੇ ਹਨ। ਹੁਣ ਦੋਵੇਂ ਆਪਣੇ ਪੁਰਾਣੇ ਗਿਲੇ-ਸ਼ਿਕਵੇ ਭੁਲਾ ਕੇ ਕਦੋਂ ਇਕੱਠੇ ਹੋਣਗੇ, ਇਸ ਦੀ ਉਡੀਕ ਹਾਲੇ ਵੀ ਪ੍ਰਸ਼ੰਸਕਾਂ 'ਚ ਹੈ।