FacebookTwitterg+Mail

ਆਲੀਸ਼ਾਨ ਤੇ ਸ਼ਾਨਦਾਰ ਹੋਵੇਗਾ ਕਪਿਲ ਦਾ ਵਿਆਹ, ਬੀ-ਟਾਊਨ ਦੀਆਂ ਮਸ਼ਹੂਰ ਹਸਤੀਆਂ ਹੋਣਗੀਆਂ ਸ਼ਾਮਲ

kapil sharma
25 October, 2018 12:06:23 PM

ਮੁੰਬਈ (ਬਿਊਰੋ)— ਅਗਲੇ ਸਾਲ (2019) 'ਚ ਵਿਆਹ ਕਰਨ ਵਾਲੇ ਕਪਿਲ ਸ਼ਰਮਾ ਨੇ ਪ੍ਰੇਮਿਕਾ ਗਿੰਨੀ ਦੇ ਪਿਤਾ ਦੀ ਵਿਗੜੀ ਸਿਹਤ ਨੂੰ ਦੇਖਦੇ ਹੋਏ ਹੁਣ ਇਸੇ ਸਾਲ ਵਿਆਹ ਕਰਨ ਦਾ ਫੈਸਲਾ ਕੀਤਾ ਹੈ। ਕਾਮੇਡੀਅਨ ਕਪਿਲ ਸਰਮਾ 12 ਦਸੰਬਰ ਨੂੰ ਗਰਲਫ੍ਰੈਂਡ ਗਿੰਨੀ ਚਤਰਥ ਨਾਲ ਜਲੰਧਰ 'ਚ ਵਿਆਹ ਕਰਨ ਜਾ ਰਹੇ ਹਨ। ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਹੁਣ ਖਬਰਾਂ ਆ ਰਹੀਆਂ ਹਨ ਕਿ ਗਿੰਨੀ ਖੁਦ ਨਿੱਜੀ ਤੌਰ 'ਤੇ ਸਾਰੀਆਂ ਚੀਜ਼ਾਂ ਦੀ ਦੇਖ-ਰੇਖ ਕਰ ਰਹੀ ਹੈ। ਕਪਿਲ ਅੱਜਕਲ ਟੀ. ਵੀ. 'ਤੇ ਵਾਪਸੀ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਹਨ। ਇਸ ਲਈ ਉਹ ਵਿਆਹ ਦੀਆਂ ਤਿਆਰੀਆਂ 'ਚ ਆਪਣਾ ਜ਼ਿਆਦਾ ਸਮਾਂ ਨਹੀਂ ਦੇ ਰਹੇ। ਪਰਿਵਾਰਕ ਮੈਂਬਰ ਵੀ ਇਸ ਗੱਲ ਦਾ ਖਾਸ ਧਿਆਨ ਰੱਖ ਰਹੇ ਹਨ ਕਿ ਕਪਿਲ ਨੂੰ ਜ਼ਿਆਦਾ ਪਰੇਸ਼ਾਨ ਨਾ ਕੀਤਾ ਜਾਵੇ। ਇਸ ਲਈ ਉਹ ਖੁਦ ਹੀ ਸਾਰੀਆਂ ਤਿਆਰੀਆਂ ਕਰ ਰਹੇ ਹਨ। ਪਹਿਲਾਂ ਕਪਿਲ ਸ਼ਰਮਾ ਚਾਹੁੰਦੇ ਸਨ ਕਿ ਵਿਆਹ ਉਨ੍ਹਾਂ ਦੇ ਕਮਬੈਕ ਸ਼ੋਅ ਦੇ ਲਾਂਚ ਹੋਣ ਤੋਂ ਬਾਅਦ ਅਗਲੇ ਸਾਲ ਹੋਵੇ ਪਰ ਅਚਾਨਕ ਗਿੰਨੀ ਦੇ ਪਿਤਾ ਦੀ ਸਿਹਤ ਵਿਗੜਨ ਕਾਰਨ ਹੁਣ ਇਹ ਵਿਆਹ ਦਸੰਬਰ 'ਚ ਹੀ ਕੀਤਾ ਜਾ ਰਿਹਾ ਹੈ।

ਕਪਿਲ ਦੇ ਇਕ ਕਰੀਬੀ ਦੋਸਤ ਮੁਤਾਬਕ
'ਕਪਿਲ ਨੇ ਗਿੰਨੀ ਨੂੰ ਵਾਅਦਾ ਕੀਤਾ ਸੀ ਕਿ ਉਹ ਸਾਲ ਦੇ ਅੰਤ ਤੱਕ ਵਿਆਹ ਕਰ ਲੈਣਗੇ। ਉਨ੍ਹਾਂ ਨੇ ਆਪਣੀ ਫੈਮਿਲੀ ਨੂੰ ਵੀ ਇਹੀ ਕਿਹਾ ਸੀ ਪਰ ਬਾਅਦ 'ਚ ਉਨ੍ਹਾਂ ਦਾ ਮੂਡ ਬਦਲ ਗਿਆ ਕਿਉਂਕਿ ਉਹ ਆਪਣੇ ਅਪਕਮਿੰਗ ਸ਼ੋਅ 'ਤੇ ਫੋਕਸ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਦੋਹਾਂ ਪਰਿਵਾਰਾਂ ਨੂੰ ਅਗਲੇ ਸਾਲ ਦੀ ਉਡੀਕ ਕਰਨ ਲਈ ਕਿਹਾ ਸੀ, ਜਿਸ ਨੂੰ ਦੋਹਾਂ ਪਰਿਵਾਰਾਂ ਨੇ ਮੰਨ ਵੀ ਲਿਆ ਸੀ ਪਰ ਅਚਾਨਕ ਗਿੰਨੀ ਦੇ ਪਿਤਾ ਦੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਗਈ। ਕੁਝ ਮਹੀਨਿਆਂ ਤੋਂ ਉਹ ਬੀਮਾਰ ਚੱਲ ਰਹੇ ਹਨ। ਇਸ ਲਈ ਕਪਿਲ ਨੇ ਜਲਦ ਤੋਂ ਜਲਦ ਵਿਆਹ ਕਰਨ ਦਾ ਫੈਸਲਾ ਲੈ ਲਿਆ। ਪਿਛਲੇ ਮਹੀਨੇ ਉਹ ਹੋਮ ਟਾਊਨ ਅੰਮ੍ਰਿਤਸਰ ਗਏ ਸਨ। ਉੱਥੇ ਉਨ੍ਹਾਂ ਨੇ ਪੰਡਿਤ ਵਲੋਂ ਦੱਸੇ ਗਏ ਮੁਹੂਰਤ ਦੇ ਦਿਨ ਵਿਆਹ ਕਰਨ ਦਾ ਫੈਸਲਾ ਕਰ ਲਿਆ, ਜੋ ਕਿ 12 ਦਸੰਬਰ ਹੈ।

12 ਦਸੰਬਰ ਨੂੰ ਦਿ ਕਬਾਨਾ ਰਿਜ਼ਾਰਟ ਐਂਡ ਸਪਾ 'ਚ ਹੋਵੇਗਾ ਵਿਆਹ
ਗਿੰਨੀ ਜਲੰਧਰ ਦੇ ਹਰਦੇਵ ਨਗਰ 'ਚ ਰਹਿੰਦੀ ਹੈ। ਇਸ ਲਈ ਕਪਿਲ ਅਤੇ ਗਿੰਨੀ ਨੇ ਜਲੰਧਰ ਨੂੰ ਵੈਡਿੰਗ ਡੈਸਟੀਨੇਸ਼ਨ ਦੇ ਰੂਪ 'ਚ ਫਾਈਨਲ ਕੀਤਾ ਹੈ। ਕਲੱਬ ਕਬਾਨਾ ਨੂੰ 2 ਦਿਨ ਲਈ ਬੁੱਕ ਕੀਤਾ ਗਿਆ ਹੈ। ਇੱਥੇ ਹੀ ਮਹਿੰਦੀ, ਸੰਗੀਤ, ਫੇਰੇ ਅਤੇ ਛੋਟਾ ਰਿਸੈਪਸ਼ਨ ਹੋਵੇਗਾ। ਰੀਤੀ-ਰਿਵਾਜ਼ਾਂ ਮੁਤਾਬਕ ਫੇਰੇ ਰਾਤ 'ਚ ਹੋਣਗੇ।

ਬੀ-ਟਾਊਨ ਦੇ ਵੱਡੇ ਸੈਲੀਬ੍ਰਿਟੀਜ਼ ਕਰਨਗੇ ਸ਼ਿਰਕਤ
ਕਪਿਲ ਸ਼ਰਮਾ ਬਾਲੀਵੁੱਡ ਇੰਡਸਟਰੀ ਦੀਆਂ ਵੱਡੀਆਂ ਹਸਤੀਆਂ ਨੂੰ ਵਿਆਹ 'ਚ ਬੁਲਾਉਣਗੇ। ਉਹ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਅਕਸ਼ੈ ਕੁਮਾਰ ਅਤੇ ਦੀਪਿਕਾ ਪਾਦੂਕੋਣ ਆਦਿ ਨੂੰ ਵੀ ਸੱਦਾ ਭੇਜਣ ਦੀ ਪਲਾਨਿੰਗ ਕਰ ਰਹੇ ਹਨ। ਹੁਣ ਤੱਕ 150-200 ਲੋਕਾਂ ਨੂੰ ਗੈਸਟ ਲਿਸਟ ਤਿਆਰ ਹੋ ਚੁੱਕੀ ਹੈ। ਗਿੰਨੀ ਵਲੋਂ ਆਉਣ ਵਾਲੇ ਵਧੇਰੇ ਮਹਿਮਾਨ ਜਲੰਧਰ ਦੇ ਹੋਣਗੇ।

ਵੈੱਜ ਤੇ ਨੌਨ-ਵੈੱਜ ਦੋਵੇਂ ਜਾਣਗੇ ਪਰੋਸੇ
ਜਾਣਕਾਰੀ ਮੁਤਾਬਕ ਵਿਆਹ ਦੇ ਖਾਣੇ 'ਤੇ 15 ਲੱਖ ਰੁਪਏ ਤੱਕ ਖਰਚ ਕੀਤੇ ਜਾਣਗੇ। ਵਿਆਹ 'ਚ ਵੈੱਜ ਅਤੇ ਨੌਨ-ਵੈੱਜ ਦੋਹਾਂ ਤਰ੍ਹਾਂ ਦੇ ਖਾਣੇ ਉਪਲਬਧ ਹੋਣਗੇ। ਪੰਜਾਬੀ ਖਾਣੇ ਤੋਂ ਇਲਾਵਾ 100 ਤੋਂ ਜ਼ਿਆਦਾ ਪਕਵਾਨ ਪਰੋਸੇ ਜਾਣਗੇ। 

ਅੰਮ੍ਰਿਤਸਰ ਅਤੇ ਮੁੰਬਈ 'ਚ ਹੋਵੇਗਾ ਰਿਸੈਪਸ਼ਨ
ਅੰਮ੍ਰਿਤਸਰ ਦੇ ਹੋਣ ਕਾਰਨ ਕਪਿਲ ਇੱਥੇ ਰਿਸੈਪਸ਼ਨ ਪਾਰਟੀ ਦੇਣਗੇ ਤਾਂ ਕਿ ਉਨ੍ਹਾਂ ਦੇ ਕਰੀਬੀ ਉਸ 'ਚ ਸ਼ਾਮਲ ਹੋ ਸਕਨ। ਇਸ ਤੋਂ ਇਲਾਵਾ 14 ਦਸੰਬਰ ਨੂੰ ਮੁੰਬਈ 'ਚ ਵੀ ਉਹ ਰਿਸੈਪਸ਼ਨ ਪਾਰਟੀ ਦਾ ਆਯੋਜਨ ਕਰਨਗੇ।


Tags: Kapil Sharma Ginni Chatrath Marriage December Jalandhar Comedian Cabbana Resort

Edited By

Chanda Verma

Chanda Verma is News Editor at Jagbani.