FacebookTwitterg+Mail

KBC 'ਚ ਨਜ਼ਰ ਆਉਣਗੇ ਕਪਿਲ ਸ਼ਰਮਾ, ਵੀਡੀਓ ਰਾਹੀਂ ਸ਼ੇਅਰ ਕੀਤਾ ਤਜਰਬਾ

kapil sharma
18 November, 2018 12:02:04 PM

ਮੁੰਬਈ (ਬਿਊਰੋ)— ਕਾਮੇਡੀਅਨ ਤੇ ਅਭਿਨੇਤਾ ਕਪਿਲ ਸ਼ਰਮਾ ਜਲਦ ਹੀ 'ਕੌਣ ਬਣੇਗਾ ਕਰੋੜਪਤੀ' ਦੇ ਕਰਮਵੀਰ ਐਪੀਸੋਡ 'ਚ ਨਜ਼ਰ ਆਉਣਗੇ। ਕਪਿਲ ਨੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅਮਿਤਾਭ ਬੱਚਨ ਨਾਲ ਸ਼ੂਟਿੰਗ ਕਰਨਾ ਕਾਫੀ ਮਜ਼ੇਦਾਰ ਰਿਹਾ। ਇਸ ਵਾਰ ਕਰਮਵੀਰ ਐਪੀਸੋਡ 'ਚ ਦਿ ਅਰਥ ਸੋਵਿਯਰਸ ਫਾਊਂਡਰ ਦੇ ਰਵੀ ਕਾਲਰਾ ਹੋਣਗੇ। ਹੌਟ ਸੀਟ 'ਤੇ ਸਹਾਇਕ ਰੂਪ 'ਚ ਕਾਮੇਡੀਅਨ ਕਪਿਲ ਸ਼ਰਮਾ ਤੇ ਚੰਦਨ ਪ੍ਰਭਾਕਰ ਨਜ਼ਰ ਆਉਣਗੇ। ਕਪਿਲ ਨੇ ਦੱਸਿਆ ਕਿ ਗ੍ਰੈਂਡ ਫਿਨਾਲੇ ਦੇ ਤਹਿਤ ਇਹ ਐਪੀਸੋਡ 23 ਨਵੰਬਰ ਨੂੰ ਟੈਲੀਕਾਸਟ ਹੋਵੇਗਾ।

ਰਵੀ ਕਾਲਰਾ ਦੇ ਬਾਰੇ 'ਚ ਕਪਿਲ ਨੇ ਕਿਹਾ ਕਿ ਉਹ ਭਗਵਾਨ ਹਨ। ਉਹ ਅਜਿਹੇ ਬਜ਼ੁਰਗਾਂ ਨੂੰ ਸਹਾਰਾ ਦਿੰਦੇ ਹਨ ਜਿਨ੍ਹਾਂ ਨੂੰ ਅਮੀਰ ਬੇਟੇ ਆਸ਼ਰਮ 'ਚ ਛੱਡ ਕੇ ਚਲੇ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਪਿਲ ਸ਼ਰਮਾ ਜਲਦ ਹੀ ਆਪਣਾ ਕਾਮੇਡੀ ਸ਼ੋਅ ਵੀ ਲੈ ਕੇ ਆ ਰਹੇ ਹਨ। ਇਸ ਤੋਂ ਪਹਿਲਾਂ ਦਸੰਬਰ 'ਚ ਆਪਣੀ ਗਰਲਫਰੈਂਡ ਗਿੰਨੀ ਚਤਰੱਥ ਨਾਲ ਵਿਆਹ ਕਰਵਾਉਣਗੇ। ਜਾਣਕਾਰੀ ਮੁਤਾਬਕ ਕਪਿਲ ਅੰਮ੍ਰਿਤਸਰ 'ਚ 14 ਦਸੰਬਰ ਨੂੰ ਰਿਸੈਪਸ਼ਨ ਪਾਰਟੀ ਦੇਣਗੇ।


Tags: Kapil Sharma Amitabh Bachchan Kaun Banega Crorepati Chandan Prabhakar Ravi Kalra Comedian

About The Author

Kapil Kumar

Kapil Kumar is content editor at Punjab Kesari