FacebookTwitterg+Mail

ਅੱਜ 200 ਕਰੋੜ ਕਮਾਉਣ ਵਾਲਾ ਕਪਿਲ ਕਦੇ ਕਰਦਾ ਸੀ 1300 ਰੁਪਏ ਦੀ ਨੌਕਰੀ

kapil sharma
06 December, 2018 12:53:12 PM

ਅੰਮ੍ਰਿਤਸਰ (ਸਫਰ) : ਜਿਸ ਕਪਿਲ ਸ਼ਰਮਾ ਨੂੰ ਦੇਸ਼-ਦੁਨੀਆ ਦੀਆਂ ਕੋਲਡ ਡਰਿੰਕ ਕੰਪਨੀਆਂ ਪ੍ਰਚਾਰ ਲਈ ਮੂੰਹ ਮੰਗਿਆ ਮੁੱਲ ਦੇਣ ਲਈ ਉਸ ਦੀ ਹਾਮੀ ਦਾ ਇੰਤਜ਼ਾਰ ਕਰ ਰਹੀਆਂ ਹਨ, ਕਿਸੇ ਜ਼ਮਾਨੇ ਇਨ੍ਹਾਂ ਕੰਪਨੀਆਂ ਦੇ ਕੋਲਡ ਡਰਿੰਕ ਦੇ ਕ੍ਰੇਟ ਕਪਿਲ ਸ਼ਰਮਾ ਟਰੱਕਾਂ 'ਚ ਲੋਡ ਕਰਦਾ ਸੀ। ਸਕੂਲ ਤੋਂ ਲੈ ਕੇ ਕਾਲਜ ਦੇ ਦਿਨਾਂ ਤੱਕ ਗਰਮੀਆਂ ਦੀਆਂ ਛੁੱਟੀਆਂ 'ਚ ਕਪਿਲ ਦੇ ਘਰ ਦੀ 2 ਵਕਤ ਦੀ ਰੋਟੀ ਈਮਾਨਦਾਰੀ ਨਾਲ ਚੱਲਦੀ ਰਹੇ, ਇਸ ਲਈ 1300 ਦੀ ਨੌਕਰੀ ਕਰਦਾ ਸੀ। ਇਹੀ ਨਹੀਂ, ਜਦੋਂ ਮੰਚ 'ਤੇ ਕਪਿਲ ਆਪਣੇ ਦੋਸਤ ਪ੍ਰੀਤਪਾਲ ਪਾਲੀ ਜ਼ਰੀਏ ਸ਼੍ਰੋਮਣੀ ਨਾਟਕਕਾਰ ਕੇਵਲ ਧਾਰੀਵਾਲ ਨੂੰ ਮਿਲਿਆ ਤਾਂ ਪਹਿਲੀ ਹੀ ਨਜ਼ਰ 'ਚ ਕਲਾ ਦੇ ਕਲਾਕਾਰ ਧਾਰੀਵਾਲ ਨੇ ਸਮਝ ਲਿਆ ਸੀ ਕਿ ਰੱਬ ਨੇ ਕਪਿਲ ਨੂੰ ਸਿਰਫ ਕਲਾ ਲਈ ਬਣਾਇਆ ਹੈ, 200 ਰੁਪਏ ਹਰ ਡਰਾਮੇ 'ਚ ਉਸ ਨੂੰ ਮਿਲਦੇ ਸਨ। 'ਜਗ ਬਾਣੀ' ਨੇ ਕਪਿਲ ਦੀ ਜ਼ਿੰਦਗੀ ਨੂੰ ਹਸਾਉਣ ਵਾਲੇ ਅਜਿਹੇ 2 ਮੰਚ ਦੇ ਦਿੱਗਜਾਂ ਨਾਲ ਗੱਲ ਕੀਤੀ, ਜੋ ਕਪਿਲ ਦੀ ਉਸ ਜ਼ਿੰਦਗੀ ਤੋਂ ਵੀ ਵਾਕਿਫ ਹਨ ਤੇ ਅੱਜ ਤੋਂ ਵੀ। ਪੇਸ਼ ਹੈ ਖਾਸ ਰਿਪੋਰਟ-

ਕਪਿਲ ਕਪਿਲ-ਗਿੰਨੀ ਚਤਰਥ ਦੋਵੇਂ ਮੇਰੇ ਸਟੂਡੈਂਟ : ਧਾਰੀਵਾਲ
ਸ਼੍ਰੋਮਣੀ ਨਾਟਕਕਾਰ, ਪੰਜਾਬ ਸੰਗੀਤ ਡਰਾਮਾ ਅਕਾਦਮੀ ਦੇ ਪ੍ਰਧਾਨ ਅਤੇ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕੇਵਲ ਧਾਰੀਵਾਲ ਕਹਿੰਦੇ ਹਨ ਕਿ, ''ਮੈਂ ਕਪਿਲ ਤੇ ਗਿੰਨੀ ਦਾ ਉਸਤਾਦ ਹਾਂ, ਇਹ ਮੇਰੇ ਲਈ ਸੁਭਾਗ ਦੀ ਗੱਲ ਹੈ। ਕਪਿਲ ਨੂੰ ਮੇਰੇ ਕੋਲ ਪ੍ਰੀਤਪਾਲ ਪਾਲੀ ਲੈ ਕੇ ਆਇਆ ਸੀ। ਮੈਂ ਕਪਿਲ ਦੇ ਟੈਲੇਂਟ ਨੂੰ ਪਹਿਲੀ ਨਜ਼ਰ ਵਿਚ ਪਰਖਿਆ। ਕਪਿਲ ਅਤੇ ਗਿੰਨੀ ਦੋਵਾਂ ਦੀ ਜੋੜੀ ਇਕ-ਦੂਜੇ ਲਈ ਹੀ ਰੱਬ ਨੇ ਬਣਾਈ ਸੀ, ਕਪਿਲ ਨੂੰ ਜ਼ਿੰਦਗੀ ਦੀ ਗਿੰਨੀ ਮਿਲੀ ਹੈ, ਵਿਆਹ ਦਾ ਸੱਦਾ ਮਿਲਿਆ ਹੈ।
 
12 ਦਸੰਬਰ ਨੂੰ ਗਿੰਨੀ ਤੇ ਕਪਿਲ ਨੂੰ ਆਸ਼ੀਰਵਾਦ ਦਿੰਦੇ ਸਮੇਂ ਮੈਨੂੰ ਖੁਸ਼ੀ ਹੋਵੇਗੀ ਕਿ ਜਿਸ ਕਪਿਲ ਨੂੰ ਮੈਂ ਨਾਟਕਾਂ ਦੇ ਮੰਚਨ ਲਈ ਸਿਰਫ 200 ਰੁਪਏ ਦਿੰਦਾ ਸੀ, ਅੱਜ ਰੱਬ ਨੇ ਉਸ ਨੂੰ ਇਸ ਮੁਕਾਮ 'ਤੇ ਪਹੁੰਚਾਇਆ ਕਿ 200 ਕਰੋੜ ਵਾਲੇ ਵੀ ਕਪਿਲ ਨੂੰ ਮਿਲਣ ਲਈ ਲਾਈਨ 'ਚ ਖੜ੍ਹੇ ਰਹਿੰਦੇ ਹਨ, ਸਭ ਉਪਰ ਵਾਲੇ ਦਾ ਕਮਾਲ ਹੈ। ਕਪਿਲ ਨੇ ਕਈ ਨਾਟਕਾਂ ਵਿਚ ਚੰਗੀ ਅਦਾਕਾਰੀ ਕਰ ਕੇ ਉਸਤਤ ਲੁੱਟੀ ਸੀ। ਮਹਾਰਾਜਾ ਰਣਜੀਤ ਸਿੰਘ 'ਤੇ ਆਧਾਰਿਤ ਡਰਾਮੇ 'ਚ ਵਜ਼ੀਰ ਖਾਸ ਦੀ ਭੂਮਿਕਾ ਕਪਿਲ ਨੇ ਅਜਿਹੀ ਨਿਭਾਈ ਕਿ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ ਸਨ। ਗਿੰਨੀ ਲਈ ਮੈਂ ਜਲੰਧਰ  ਦੇ ਐੱਚ. ਐੱਮ. ਵੀ. ਕਾਲਜ 'ਚ ਡਰਾਮੇ ਦਾ ਮੰਚਨ ਕੀਤਾ ਸੀ, ਜਿਸ ਵਿਚ ਗਿੰਨੀ ਨੇ ਚੰਗੀ ਭੂਮਿਕਾ ਨਿਭਾਈ ਸੀ। ਕਪਿਲ ਤੇ ਗਿੰਨੀ ਦੇ ਕਬਾਨਾ 'ਚ 7 ਫੇਰਿਆਂ ਤੋਂ ਬਾਅਦ ਅੰਮ੍ਰਿਤਸਰ ਆਉਣ 'ਤੇ ਮੰਚ ਵੱਲੋਂ ਇਸ ਜੋੜੀ ਨੂੰ ਕਲਾ ਦਾ ਸਨਮਾਨ ਦਿੱਤਾ ਜਾਵੇਗਾ।''  

ਕਪਿਲ ਜੋ ਕੁਝ ਵੀ ਹੈ, ਉਸ ਦਾ ਹੈ ਟੈਲੇਂਟ 
ਰੰਗਮੰਚ ਤੋਂ ਲੈ ਕੇ ਪੰਜਾਬੀ ਫਿਲਮਾਂ ਦੇ ਬਾਅਦ ਹੁਣ ਪ੍ਰੋਡਕਸ਼ਨ ਹਾਉੂਸ ਸੰਭਾਲਣ ਵਾਲੇ ਕੋਕਾ ਕੋਲਾ ਕੰਪਨੀ ਦੇ ਜੀ. ਐੱਮ. ਵਿਜੇ ਸ਼ਰਮਾ ਜਗ ਬਾਣੀ ਨਾਲ ਖਾਸ ਗੱਲਬਾਤ ਵਿਚ ਕਹਿੰਦੇ ਹਨ ਕਿ ਕਪਿਲ ਸ਼ਰਮਾ ਨੇ ਅੰਮ੍ਰਿਤਸਰ 'ਚ ਰੰਗਮੰਚ ਨਾਲ ਜੁੜੇ ਕੁਝ ਇਕ ਲੋਕਾਂ ਨੂੰ ਵਿਆਹ ਦਾ ਸੱਦਾ ਦਿੱਤਾ ਹੈ, ਮੈਨੂੰ ਮਿਲਿਆ ਹੈ। ਖੁਸ਼ੀ ਹੈ ਕਿ ਮੈਂ ਉਸ ਕਪਿਲ ਦੇ ਵਿਆਹ ਵਿਚ ਸ਼ਾਮਿਲ ਹੋਣ ਜਾਵਾਂਗਾ ਜੋ ਕਿਸੇ ਜ਼ਮਾਨੇ 'ਚ ਕੋਲਡ ਡਰਿੰਕ ਦੇ ਕ੍ਰੇਟ  ਚੁੱਕਿਆ ਕਰਦਾ ਸੀ, ਸਿਰਫ ਸਕੂਲ 'ਚ ਗਰਮੀਆਂ ਦੀਆਂ ਛੁੱਟੀਆਂ 'ਚ ਉਹ ਆਇਆ ਕਰਦਾ ਸੀ, ਇਹ ਗੱਲਾਂ ਅੱਜ ਵੀ ਕਪਿਲ ਭੁੱਲਿਆ ਨਹੀਂ। ਕਪਿਲ ਸ਼ਰਮਾ ਦੀ ਲਗਨ ਤੇ ਮਿਹਨਤ ਨੂੰ ਮੈਂ ਸਲਿਊਟ ਕਰਦਾ ਹਾਂ ਤੇ ਖੁਸ਼ ਹਾਂ ਕਿ ਵਿਆਹ 'ਚ ਮੈਨੂੰ ਵੀ ਕਪਿਲ ਨੇ ਯਾਦ ਰੱਖਿਆ।  


Tags: Kapil Sharma Ginni Chatrath Kawal Dhaliwal Wedding Cold Drink Crate Jalandhar Cabbana Resort Amritsar

Edited By

Sunita

Sunita is News Editor at Jagbani.