FacebookTwitterg+Mail

'ਆਲੂ ਬੜੇ ਕਰਾਰੇ-ਗਿੰਨੀ ਚੜ੍ਹੀ ਚੌਬਾਰੇ, ਕਪਿਲ ਵਾਜਾਂ ਮਾਰੇ'

kapil sharma
09 December, 2018 10:04:13 AM

ਜਲੰਧਰ(ਬਿਊਰੋ)— 'ਨੱਚ-ਨੱਚ ਵਹਿੜਾ ਪੱਟਣਾਂ, 'ਸੋਹਣਿਆ ਕਦਰ ਕਰੀਦੀ ਨੱਖਰੇ ਨੀ ਕਰੀਦੇ' ਆਦਿ ਗੀਤਾਂ 'ਤੇ ਡਾਂਸ ਕਰਦੇ ਗਿੰਨੀ, ਉਸ ਦੇ ਦੋਸਤ ਅਤੇ ਘਰਵਾਲੇ... ਵਿਆਹ ਦੀ ਖੁਸ਼ੀ ਸੰਗੀਤ ਸਮਾਰੋਹ 'ਚ ਮਸਤੀ ਕਰਦੇ ਨਜ਼ਰ ਆਏ। ਸ਼ਨੀਵਾਰ ਨੂੰ ਗਿੰਨੀ ਚਤਰਥ ਦੇ ਘਰ 'ਤੇ ਕਾਕਟੇਲ ਪਾਰਟੀ ਅਤੇ ਰਾਤ 10 ਵਜੇ ਗਿੰਨੀ ਦੇ ਘਰੋ ਜਾਗੋ ਕੱਢੀ ਗਈ। ਟ੍ਰੈਡੀਸ਼ਨਲ ਡਰੈੱਸ 'ਚ 'ਸ਼ਾਵਾ ਬਈ ਹੁਣ ਜਾਗੋ ਆਈ ਆ' ਗਾਉਂਦੇ ਹੋਏ ਸਾਰੇ ਜਾਗੋ ਪ੍ਰੋਗਰਾਮ 'ਚ ਆਏ ਸਾਰਿਆਂ ਨੂੰ ਵਿਆਹ 'ਚ ਆਉਣ ਦਾ ਸੱਦਾ ਦੇ ਰਹੇ ਸਨ। ਜਾਗੋ 'ਚ 'ਗੁਆਂਢੀਓ ਜਾਗਦੇ ਕੇ ਸੁੱਤੇ', 'ਆਲੂ ਬੜੇ ਕਰਾਰੇ-ਗਿੰਨੀ ਚੜ੍ਹੀ ਚੁਬਾਰੇ, ਕਪਿਲ ਵਾਜਾਂ ਮਾਰੇ' ਗੀਤ ਗਾਏ ਗਏ। ਗੰਨੀ ਦੀ ਜਾਗੋ 'ਚ ਸ਼ਾਮਿਲ ਬਲਜੀਤ ਸਿੰਘ ਨੀਲਾਮਹੱਲ, ਗਿੰਨੀ ਦੇ ਫਰੈਂਡਸ ਅਤੇ ਰਿਸ਼ਤੇਦਾਰ ਸ਼ਾਮਿਲ ਸਨ।
ਘਰ 'ਚ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਦਿੱਤੀ ਪਾਰਟੀ 
ਵਿਆਹ ਲਈ ਗਿੰਨੀ ਦੇ ਘਰ ਨੂੰ ਪੰਜਾਬੀ ਥੀਮ 'ਤੇ ਸਜਾਇਆ ਗਿਆ ਹੈ। ਡੈਕੋਰੇਸ਼ਨ 'ਚ ਫੁਲਕਾਰੀ ਵੀ ਲਗਾਈ ਗਈ ਹੈ। ਐਂਟਰੀ 'ਤੇ ਫਲਾਵਰ ਅਤੇ ਕੈਂਡਲ ਨਾਲ ਡੈਕੋਰੇਸ਼ਨ ਕੀਤੀ ਗਈ ਹੈ। ਸ਼ਨੀਵਾਰ ਨੂੰ ਜ਼ਿਆਦਾਤਰ ਲੋਕਾਂ ਨੇ ਪਿੰਕ ਡਰੈੱਸ ਪਹਿਨੀ ਹੋਈ ਸੀ। ਜਦ ਕਿ ਗਿੰਨੀ ਨੇ ਲਾਈਮ ਗ੍ਰੀਨ ਕਲਰ ਦਾ ਲਹਿੰਗਾ-ਚੋਲੀ ਅਤੇ ਚਿਕਨ ਵਰਕ ਵਾਲਾ ਦੁਪੱਟ‌ਾ, ਕੁੰਦਨ ਜਿਊਲਰੀ ਪਹਿਨੀ ਹੋਈ ਸੀ।
ਫੋਟੋਗਰਾਫਰਾਂ ਦੇ ਡਰ ਤੋਂ ਘਰ 'ਚੋਂ ਬਾਹਰ ਨਹੀਂ ਆਈ ਗਿੰਨੀ...
ਪ੍ਰੋਗਰਾਮ ਦੌਰਾਨ ਗਿੰਨੀ ਘਰ ਦੇ ਅੰਦਰ ਹੀ ਰਹੀ ਅਤੇ ਘਰ ਦੇ ਬਾਹਰ ਨਹੀਂ ਨਿਕਲੀ। ਸ਼ਨੀਵਾਰ ਨੂੰ ਕਪਿਲ ਸ਼ਰਮਾ ਆਪਣੇ ਪਰਿਵਾਰ ਨਾਲ ਗਿੰਨੀ ਦੇ ਘਰ ਪਹੁੰਚੇ। ਉਨ੍ਹਾਂ ਨੇ ਬਾਊਂਸਰਸ ਨੂੰ ਕਿਹਾ ਕਿ ਉਹ ਕਿਸੇ ਨੂੰ ਵੀ ਫੋਟੋਗਰਾਫੀ ਨਾ ਕਰਨ ਦੇਣ। ਪੂਰੀ ਗਲੀ ਅਤੇ ਜਿੱਥੇ ਵੀ ਪ੍ਰੋਗਰਾਮ ਹੈ, ਉੱਥੇ 'ਨੋ ਫੋਟੋਗਰਾਫੀ' ਦੇ ਬੋਰਡ ਲਗਾ ਦਿੱਤੇ ਗਏ। ਜੇਕਰ ਕੋਈ ਵੀ ਰਿਸ਼ਤੇਦਾਰ ਜਾਗੋ ਵਿਚ ਤਸਵੀਰ ਕਲਿਕ ਕਰਦਾ ਸੀ ਤਾਂ ਉਸ ਨੂੰ ਵੀ ਬਾਊਂਸਰ ਹੱਥ ਜੋੜ੍ਹ ਕੇ ਰੋਕਦੇ ਰਹੇ। ਜਾਗੋ ਪ੍ਰੋਗਰਾਮ ਤੋਂ ਪਹਿਲਾਂ ਕਪਿਲ ਵਾਪਿਸ ਚਲੇ ਗਏ।


Tags: Kapil SharmaGinni ChatrathJagoJalandharChbbana Resort

About The Author

manju bala

manju bala is content editor at Punjab Kesari