FacebookTwitterg+Mail

ਹੁਣ ਕਪਿਲ ਤੇ ਗਿੰਨੀ ਵੀ ਕਰਵਾਉਣਗੇ 2 ਵਾਰ ਵਿਆਹ

kapil sharma
10 December, 2018 12:09:46 PM

ਜਲੰਧਰ(ਬਿਊਰੋ)— ਬਾਲੀਵੁੱਡ 'ਚ ਡੈਸਟੀਨੇਸ਼ਨ ਵੈਡਿੰਗ ਦੇ ਨਾਲ ਹੀ ਵੱਖ-ਵੱਖ ਰੀਤੀ-ਰਿਵਾਜਾਂ ਨਾਲ ਵਿਆਹ ਕਰਨ ਦਾ ਰਿਵਾਜ ਵਧ ਗਿਆ ਹੈ। ਬਾਲੀਵੁੱਡ ਦਾ ਇਹ ਅਸਰ ਹੁਣ ਕਾਮੇਡੀ ਕਿੰਗ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਦੇ ਵਿਆਹ 'ਚ ਵੀ ਦਿਖਾਈ ਦੇਵੇਗਾ। ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ, ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਅਤੇ ਉਸ ਤੋਂ ਪਹਿਲਾਂ ਸੈਫ-ਅਮ੍ਰਿਤਾ ਅਤੇ ਮਲਾਇਕਾ-ਅਰਬਾਜ਼ ਦੇ ਵਿਆਹ ਦੀ ਤਰ੍ਹਾਂ ਕਪਿਲ ਅਤੇ ਗਿੰਨੀ ਵੀ ਵੱਖ-ਵੱਖ ਰੀਤੀ-ਰਿਵਾਜਾਂ ਨਾਲ ਵਿਆਹ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਗਿੰਨੀ ਦਾ ਪਰਿਵਾਰ ਸਿੱਖ ਰੀਤੀ-ਰਿਵਾਜਾਂ ਨਾਲ ਵਿਆਹ ਕਰਨ ਲਈ ਕਹਿ ਰਿਹਾ ਹੈ ਜਿਸ ਦੇ ਲਈ ਕਪਿਲ ਨੇ ਹਾ ਬੋਲ ਦਿੱਤੀ ਹੈ। 12 ਦਸੰਬਰ ਨੂੰ ਜਲੰਧਰ 'ਚ ਕਪਿਲ ਸ਼ਰਮਾ ਅਤੇ ਗਿੰਨੀ ਹਿੰਦੂ ਰੀਤੀ-ਰਿਵਾਜ਼ਾਂ ਨਾਲ ਫੇਰੇ ਲੈਣਗੇ ਅਤੇ 13 ਦਸੰਬਰ ਨੂੰ ਸਿੱਖ ਰੀਤੀ-ਰਿਵਾਜਾਂ ਨਾਲ ਲਾਵਾਂ ਲੈਣਗੇ। ਇਸ ਦੇ ਨਾਲ ਹੀ ਦੂਜੇ ਪਾਸੇ ਕਲੱਬ ਕਬਾਨਾ ਸਜਨਾ ਸ਼ੁਰੂ ਹੋ ਗਿਆ ਹੈ।
ਯੂ-ਟਿਊਬ ਅਤੇ ਇੰਸਟਾਗ੍ਰਾਮ 'ਤੇ ਲਾਈਵ ਹੋਵੇਗੀ ਕਪਿਲ-ਗਿੰਨੀ ਦਾ ਵਿਆਹ
ਕਪਿਲ ਸ਼ਰਮਾ ਅਤੇ ਗਿੰਨੀ ਦਾ ਵਿਆਹ ਯੂ-ਟਿਊਬ ਅਤੇ ਇੰਸਟਾਗ੍ਰਾਮ 'ਤੇ ਲਾਈਵ ਹੋਵੇਗਾ। ਜਿਸ ਨੂੰ ਪੂਰੇ ਦੇਸ਼ 'ਚ ਦੇਖਿਆ ਜਾ ਸਕੇਗਾ। ਇਸ ਦੇ ਲਈ ਚੰਦਨ ਪ੍ਰਭਾਵਕ ਅਤੇ ਉਸ ਦੀ ਟੀਮ ਦੇ ਮੈਂਬਰਾਂ ਨੇ ਪ੍ਰਮੋਸ਼ਨ ਵੀ ਸ਼ੁਰੂ ਕਰ ਦਿੱਤੀ ਹੈ। 'ਕਪਿਲ ਸ਼ਰਮਾ ਕੇ9' ਦੇ ਨਾਮ ਨਾਲ ਯੂ-ਟਿਊਬ 'ਤੇ ਹੁਣ ਤੱਕ ਕਰੀਬ 99 ਹਜ਼ਾਰ ਲੋਕ ਪੇਜ ਨੂੰ ਸਬਸਕ੍ਰਾਈਬ ਕਰ ਚੁੱਕੇ ਹਨ। ਕਪਿਲ ਦਾ ਵਿਆਹ ਹੈ.... ਪੂਰੇ ਇੰਡੀਆ ਨੇ ਆਉਣਾ ਹੈ ਟੈਗ ਲਾਈਨ ਨਾਲ ਪ੍ਰਮੋਸ਼ਨ ਐਕਟੀਵਿਟੀਜ ਹੋ ਰਹੀ ਹੈ। ਜਿੱਥੇ ਕਪਿਲ ਦੇ ਫੈਨਜ਼ ਕਪਿਲ ਅਤੇ ਗਿੰਨੀ ਦੇ ਵਿਆਹ ਲਈ ਉਤਸ਼ਾਹਿਤ ਹਨ ਉੱਥੇ ਹੀ ਬਾਲੀਵੁੱਡ ਅਤੇ ਦੇਸ਼ ਦੀ ਨਜ਼ਰ ਇਸੇ ਦਿਨ ਰਾਜਸਥਾਨ 'ਚ ਹੋਣ ਵਾਲੀ ਈਸ਼ਾ ਅੰਬਾਨੀ ਦੇ ਵਿਆਹ 'ਤੇ ਵੀ ਟਿੱਕੀ ਹੋਈ ਹੈ।
ਐੱਚ. ਐੱਮ. ਵੀ. ਦੀ ਪ੍ਰਿੰਸੀਪਲ ਨੇ ਵੀ ਦਿੱਤੀ ਵਧਾਈ
ਗਿੰਨੀ ਚਤਰਥ ਨੇ ਐੱਚ.ਐੱਮ.ਵੀ. ਕਾਲਜ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਇੱਥੇ ਗਿੰਨੀ ਨੇ ਕਾਫੀ ਕਾਮੇਡੀ ਸ਼ੋਅ ਵੀ ਕੀਤੇ ਹਨ। ਯੂਥ ਫੈਸਟੀਵਲ 'ਚ ਵੀ ਭਾਗ ਲੈਣ 'ਚ ਗਿੰਨੀ ਕਾਫੀ ਅੱਗੇ ਰਹੀ ਹੈ। ਜਿਸ ਕਾਰਨ ਗਿੰਨੀ ਨੂੰ ਪੂਰੇ ਕਾਲਜ ਵੱਲੋਂ ਸ਼ੁੱਭਕਾਮਨਾਵਾਂ ਭੇਜੀਆਂ ਗਈਆਂ ਹਨ। ਕਾਲਜ ਦੀ ਪ੍ਰਿੰਸੀਪਲ ਡਾਂ. ਅਜੈ ਸਰੀਨ ਨੇ ਵੀ ਆਪਣੀਆਂ ਸ਼ੁੱਭ ਕਾਮਨਾਵਾਂ ਭੇਜੀਆਂ ਹਨ।  


Tags: Kapil SharmaGinni ChatrathWeddingJalndharChbbana Resort

About The Author

manju bala

manju bala is content editor at Punjab Kesari