FacebookTwitterg+Mail

ਕਪਿਲ ਨੂੰ ਫੈਨਜ਼ ਨੇ ਪਾਇਆ ਘੇਰਾ, ਬਲਾਉਣੀ ਪਈ ਸਿਕਓਰਿਟੀ

kapil sharma
13 December, 2018 01:10:42 PM

ਮੁੰਬਈ(ਬਿਊਰੋ)— ਕਪਿਲ ਸ਼ਰਮਾ ਨੇ ਆਪਣੀ ਗਰਲਫਰੈਂਡ ਗਿੰਨੀ ਚਤਰਥ ਨਾਲ ਵਿਆਹ ਕਰਵਾ ਲਿਆ ਹੈ। ਬੁੱਧਵਾਰ ਰਾਤ ਕਾਮੇਡੀਅਨ ਆਪਣੇ ਪਰਿਵਾਰ ਨਾਲ ਬਰਾਤ ਲੈ ਕੇ ਜਲੰਧਰ ਪਹੁੰਚੇ। ਜਦੋਂ ਕਪਿਲ ਨੇ ਵੈਡਿੰਗ ਵੈਨਿਊ 'ਚ ਐਂਟਰੀ ਕੀਤੀ, ਤਾਂ ਉਨ੍ਹਾਂ ਦੇ ਫੈਨਜ਼ ਦਾ ਭੀੜ ਆ ਗਈ। ਕਪਿਲ ਨੂੰ ਸਿਕਓਰਿਟੀ ਗਾਰਡਸ ਦਾ ਸਹਾਰਾ ਲੈਣਾ ਪਿਆ। ਮੀਡੀਆ ਰਿਪੋਰਟ ਮੁਤਾਬਕ, ਕਪਿਲ ਨੇ ਸੁਰੱਖਿਆ ਇੰਤਜ਼ਾਮਾਂ 'ਤੇ 10 ਲੱਖ ਰੁਪਏ ਖਰਚ ਕੀਤੇ ਹਨ।

 

ਕਪਿਲ ਨੇ ਵਿਆਹ ਤੋਂ ਪਹਿਲਾਂ ਮਾਤਾ ਦੀ ਚੌਕੀ ਰੱਖੀ। ਵਿਆਹ 'ਚ ਸ਼ਾਮਿਲ ਹੋਣ ਭਾਰਤੀ ਸਿੰਘ, ਸੁਮੋਨ ਚੱਕਰਵਰਤੀ, ਕ੍ਰਿਸ਼ਣਾ ਅਭਿਸ਼ੇਕ, ਚੰਦਨ ਪ੍ਰਭਾਕਰ ਅਤੇ ਰਾਜੀਵ ਠਾਕੁਰ ਪਹੁੰਚੇ।  ਵਿਆਹ ਤੋਂ ਬਾਅਦ ਕਪਿਲ 14 ਦਸੰਬਰ ਨੂੰ ਆਪਣੇ ਹੋਮਟਾਊਨ ਅਮ੍ਰਿਤਸਰ 'ਚ ਰਿਸੈਪਸ਼ਨ ਦੇਣਗੇ। ਇਸ ਤੋਂ ਇਲਾਵਾ ਇਕ ਰਿਸੈਪਸ਼ਨ ਉਹ ਫਿਲਮ ਇੰਡਸਟਰੀ ਦੇ ਦੋਸਤਾਂ ਲਈ 24 ਦਸੰਬਰ ਨੂੰ ਰੱਖਣਗੇ।

 


Tags: Club CabanaKapil SharmaGinni ChatrathJalandharMarriage

About The Author

manju bala

manju bala is content editor at Punjab Kesari