FacebookTwitterg+Mail

ਜਦੋਂ ਵਧੇਰੇ ਅੰਗਰੇਜ਼ੀ ਬੋਲਣ ਵਾਲੇ ਮੁੰਡੇ ਦੀ ਕਪਿਲ ਨੇ ਲਈ ਕਲਾਸ, ਵੀਡੀਓ ਹੋਈ ਵਾਇਰਲ

30 June, 2016 02:34:16 PM

ਮੁੰਬਈ : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਹਮੇਸ਼ਾ ਸਾਰਿਆ ਨੂੰ ਆਪਣੇ ਬੇਮਿਸਾਲ ਮਖੌਲਾਂ ਨਾਲ ਹਸਾਉਂਦੇ ਨਜ਼ਰ ਆਉਂਦੇ ਰਹੇ ਹਨ। ਸ਼ਾਇਦ ਹੀ ਤੁਸੀਂ ਕਪਿਲ ਨੂੰ ਗੁੱਸੇ 'ਚ ਦੇਖਿਆ ਹੋਵੇਗਾ। ਅਸਲ 'ਚ ਹੁਣੇ ਜਿਹੇ ਕਪਿਲ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਬੇਹੱਦ ਗੁੱਸੇ 'ਚ ਨਜ਼ਰ ਆ ਰਹੇ ਹਨ।
ਜਾਣਕਾਰੀ ਅਨੁਸਾਰ ਇਹ ਇਕ ਵਿਗਿਆਪਨ ਹੈ, ਜਿਸ 'ਚ ਕਪਿਲ ਕੁਝ ਗੁੰਡਿਆਂ ਨੂੰ ਕੁੱਟਦੇ ਨਜ਼ਰ ਆ ਰਹੇ ਹਨ। ਇਸ ਵਿਗਿਆਪਨ 'ਚ ਜਦੋਂ ਇਕ ਲੜਕਾ ਇਕ ਭੂਤ ਦਾ ਕਿਰਦਾਰ ਨਿਭਾਅ ਰਹੇ ਅਦਾਕਾਰ ਨੂੰ ਬੋਲਦਾ ਹੈ ਕਿ ਤੁਹਾਨੂੰ ਅੰਗਰੇਜ਼ੀ ਤਾਂ ਆਉਂਦੀ ਨਹੀਂ, ਐਕਟਰ ਬਣਨ ਦੇ ਸੁਪਨੇ ਦੇਖ ਰਹੇ ਹੋ ਤਾਂ ਕਪਿਲ ਇਨ੍ਹਾਂ ਗੱਲ੍ਹਾਂ ਨੂੰ ਸੁਣ ਲੈਂਦੇ ਹਨ ਅਤੇ ਉਸ ਲੜਕੇ ਦੀ ਰੱਜ ਕੇ ਕਲਾਸ ਲੈਂਦੇ ਹਨ। ਇਸ ਵਿਗਿਆਪਨ 'ਚ ਦੱਸਿਆ ਗਿਆ ਹੈ ਕਿ ਅੰਗਰੇਜ਼ੀ ਹੀ ਸਭ ਕੁਝ ਨਹੀਂ ਹੈ। ਲੋਕ ਆਪਣੀ ਪ੍ਰਤੀਭਾ ਨਾਲ ਅੱਗੇ ਵੱਧਦੇ ਹਨ ਨਾ ਕਿ ਅੰਗਰੇਜ਼ੀ ਬੋਲ ਕੇ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।


Tags: ਅੰਗਰੇਜ਼ੀਕਪਿਲਵੀਡੀਓEnglishKapilvideo