FacebookTwitterg+Mail

Video : ਬੀਮਾਰੀ ਤੋਂ ਬਾਅਦ ਕਪਿਲ ਸ਼ਰਮਾ ਦਾ ਹੋਇਆ ਬੁਰਾ ਹਾਲ, ਮੋਟਾਪਾ ਦੇਖ ਪਛਾਣਨਾ ਹੋਇਆ ਮੁਸ਼ਕਿਲ

kapil sharma airport look
20 June, 2018 03:59:43 PM

ਮੁੰਬਈ (ਬਿਊਰੋ)— ਕਾਮੇਡੀ ਕਿੰਗ ਕਪਿਲ ਸ਼ਰਮਾ ਅੱਜਕਲ ਆਪਣੇ ਕਰੀਅਰ ਦੇ ਸਭ ਤੋਂ ਬੁਰੇ ਦੌਰ ਤੋਂ ਗੁਜ਼ਰ ਰਹੇ ਹਨ। ਕਪਿਲ ਦੇ ਕਰੀਬੀ ਉਨ੍ਹਾਂ ਨੂੰ ਡਿਪਰੈਸ਼ਨ ਦਾ ਸ਼ਿਕਾਰ ਦੱਸ ਰਹੇ ਹਨ। ਉਨ੍ਹਾਂ ਦੀਆਂ ਚਰਚਾਵਾਂ ਅਤੇ ਅਫਵਾਹਾਂ ਨਾਲ ਬਾਜ਼ਾਰ ਗਰਮ ਹੈ।

Punjabi Bollywood Tadka

ਆਪਣੇ ਇਤਰਾਜ਼ਯੋਗ ਟਵੀਟ ਤੋਂ ਬਾਅਦ ਕਪਿਲ ਸ਼ਰਮਾ ਗਾਇਬ ਸਨ। ਉੱਥੇ ਕਪਿਲ ਸ਼ਰਮਾ 2 ਮਹੀਨਿਆਂ ਤੱਕ ਟਵਿਟਰ ਤੋਂ ਵੀ ਗਾਇਬ ਰਹੇ ਹਨ। ਹਾਲ ਹੀ 'ਚ ਉਨ੍ਹਾਂ ਨੇ ਟਵਿਟਰ 'ਤੇ ਵਾਪਸੀ ਕੀਤੀ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕੀਤੀ।

 

A post shared by yogen shah (@yogenshah_s) on

ਪ੍ਰਸ਼ੰਸਕਾਂ ਨਾਲ ਗੱਲਬਾਤ ਦੌਰਾਨ ਕਪਿਲ ਨੇ ਆਪਣੀ ਸਿਹਤ ਦਾ ਹਾਲ ਦੱਸਦੇ ਹੋਏ ਕਿਹਾ, '' ਮੈਂ ਪਹਿਲਾਂ ਨਾਲੋਂ ਮੋਟਾ ਹੋ ਗਿਆ ਹਾਂ।'' ਉੱਥੇ ਲੰਬੇ ਸਮੇਂ ਤੋਂ ਬਾਅਦ ਹਾਲ ਹੀ 'ਚ ਕਪਿਲ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ।

Punjabi Bollywood Tadka

ਏਅਰਪੋਰਟ 'ਤੇ ਲਈਆਂ ਗਈਆਂ ਉਨ੍ਹਾਂ ਦੀ ਤਸਵੀਰਾਂ ਉਨ੍ਹਾਂ ਦੀ ਖਰਾਬ ਸਿਹਤ ਦਾ ਹਾਲ ਬਿਆਨ ਕਰ ਰਹੀਆਂ ਹਨ। ਉਨ੍ਹਾਂ ਦਾ ਭਾਰ ਪਹਿਲਾਂ ਨਾਲੋਂ ਜ਼ਿਆਦਾ ਵੱਧ ਗਿਆ ਹੈ।

Punjabi Bollywood Tadka

ਸ਼ੋਅ ਦੌਰਾਨ ਆਪਣੀ ਫਿਟਨੈੱਸ 'ਤੇ ਪੂਰਾ ਧਿਆਨ ਦੇਣ ਵਾਲੇ ਕਪਿਲ ਦਾ ਸ਼ੇਪ ਹੁਣ ਕਾਫੀ ਵਿਗੜ ਚੁੱਕਾ ਹੈ। ਹਾਲ ਤਾਂ ਇਹ ਹੈ ਕਿ ਕਪਿਲ ਸ਼ਰਮਾ ਨੂੰ ਨਵੀਆਂ ਤਸਵੀਰਾਂ 'ਚ ਪਛਾਣਨਾ ਬੇਹੱਦ ਮੁਸ਼ਕਿਲ ਹੋ ਰਿਹਾ ਹੈ।

Punjabi Bollywood Tadka

ਕਪਿਲ ਦੇ ਚਿਹਰੇ 'ਤੇ ਵੀ ਤਣਾਅ ਦਾ ਅਸਰ ਦਿਖਾਈ ਦੇ ਰਿਹਾ ਹੈ। ਉਂਝ ਏਅਰਪੋਰਟ 'ਤੇ ਕਪਿਲ ਦੇ ਹੱਥ 'ਚ ਜਦੋਂ ਉਨ੍ਹਾਂ ਦਾ ਪਿਆਰਾ ਕੁੱਤਾ ਆਇਆ ਤਾਂ ਉਨ੍ਹਾਂ ਦੇ ਚਿਹਰੇ 'ਤੇ ਮੁਸਕਾਨ ਆ ਗਈ।

Punjabi Bollywood Tadka
ਕੁਝ ਦਿਨਾਂ ਪਹਿਲਾਂ ਕਪਿਲ ਦੀ ਇਕ ਖਬਰ ਸਾਹਮਣੇ ਆਈ ਸੀ, ਜਿਸ 'ਚ ਕਪਿਲ ਦੇ ਸਲਮਾਨ ਖਾਨ ਨਾਲ ਫਿਲਮ 'ਸ਼ੇਰਖਾਨ' 'ਚ ਕੰਮ ਕਰਨ ਦੀ ਅਫਵਾਹ ਉੱਡੀ ਸੀ।

Punjabi Bollywood Tadka

ਹਾਲਾਂਕਿ ਸੋਨੀ ਟੀ. ਵੀ. ਨਾਲ ਉਨ੍ਹਾਂ ਦੇ ਰਿਸ਼ਤੇ ਅੱਜ ਵੀ ਬਿਹਤਰ ਹਨ। 'ਫੈਮਿਲੀ ਟਾਈਮ ਵਿਦ ਕਪਿਲ' ਬੰਦ ਹੋਣ ਦਾ ਸੰਕੇਤ ਸੋਨੀ ਟੀ. ਵੀ. ਦੇ ਬਿਜ਼ਨੈੱਸਮੈਨ ਹੈੱਡ ਦਾਨਿਸ਼ ਖਾਨ ਨੇ ਪਿਛਲੇ ਦਿਨੀਂ ਇਕ ਇੰਟਰਵਿਊ ਰਾਹੀਂ ਦਿੱਤਾ ਸੀ।

Punjabi Bollywood Tadka

ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਸੀ, ''ਕਪਿਲ ਜਦੋਂ ਵੀ ਸਿਹਤਮੰਦ ਹੋਣਗੇ, ਅਸੀਂ ਉਨ੍ਹਾਂ ਨਾਲ ਫਿਰ ਤੋਂ ਕੰਮ ਕਰਾਂਗੇ। ਸਾਨੂੰ ਉਨ੍ਹਾਂ ਨਾਲ ਕੰਮ ਕਰਨ 'ਚ ਬਹੁਤ ਖੁਸ਼ੀ ਹੋਵੇਗੀ।''


Tags: Kapil SharmaAirport LookViralFamily Time With Kapil Sharma

Edited By

Chanda Verma

Chanda Verma is News Editor at Jagbani.