FacebookTwitterg+Mail

ਪੀ. ਐੱਮ. ਮੋਦੀ ਤੋਂ ਬਾਅਦ ਡਾ. ਮਨਮੋਹਨ ਸਿੰਘ ਨੂੰ ਮਿਲੇ ਕਪਿਲ ਸ਼ਰਮਾ

kapil sharma and dr manmohan singh
05 February, 2019 04:58:01 PM

ਮੁੰਬਈ (ਬਿਊਰੋ) — ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਨਾਲ ਨਵੀਂ ਸ਼ੁਰੂਆਤ ਕੀਤੀ ਹੈ। ਹਾਲ ਹੀ 'ਚ ਜਦੋਂ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ, ਉਦੋਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ। ਹੁਣ ਕਪਿਲ ਸ਼ਰਮਾ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਇਸ ਮੁਲਾਕਾਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਵੀ ਦਿੱਤੀ ਹੈ।

Punjabi Bollywood Tadka

ਕਪਿਲ ਸ਼ਰਮਾ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਹ ਲਿਖਦੇ ਹਨ, ''ਮਾਣਯੋਗ ਡਾਕਟਰ ਮਨਮੋਹਨ ਸਿੰਘ ਤੁਹਾਡੀ ਗਰਮਜੋਸ਼ੀ, ਹੋਸਪਿਟੈਲਿਟੀ ਅਤੇ ਅੰਮ੍ਰਿਤਸਰ ਨੂੰ ਲੈ ਕੇ ਹੋਰ ਖਾਸ ਤੌਰ 'ਤੇ ਮੇਰੇ ਕਾਲਜ ਅਤੇ ਫੂਡ ਨੂੰ ਲੈ ਕੇ ਹਾਰਟ ਟੂ ਹਾਰਟ ਗੱਲਬਾਤ ਕਰਨ ਲਈ ਬਹੁਤ ਧੰਨਵਾਦ। ਤੁਹਾਡੇ ਜਿਹੇ ਸਿੰਪਲ ਸਟੇਟਮੈਨ ਨਾਲ ਮਿਲਣਾ ਤੇ ਮੈਮ ਤੋਂ ਆਸ਼ੀਰਵਾਦ ਮਿਲਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਧੰਨਵਾਦ।''
ਦੱਸ ਦਈਏ ਕਿ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਕਪਿਲ ਸ਼ਰਮਾ ਨੇ ਦੋ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ, ਜਿਸ 'ਚ ਉਹ ਡਾਕਟਰ ਮਨਮੋਹਨ ਸਿੰਘ ਤੇ ਉਨ੍ਹਾਂ ਦੀ ਪਤਨੀ ਨਾਲ ਨਜ਼ਰ ਆ ਰਹੇ ਹਨ। ਹਾਲਾਂਕਿ ਇਸ ਤੋਂ ਕੁਝ ਦਿਨ ਪਹਿਲਾਂ ਹੀ 'ਦਿ ਕਪਿਲ ਸ਼ਰਮਾ ਸ਼ੋਅ' 'ਚ ਕਪਿਲ ਨੇ ਪੀ. ਐੱਮ. ਮੋਦੀ ਤੋਂ ਮੁਆਫੀ ਮੰਗੀ ਸੀ। ਦਰਅਸਲ 'ਚ ਕੁਝ ਦਿਨ ਪਹਿਲੇ ਪ੍ਰਸਾਰਿਤ ਹੋਏ ਐਪੀਸੋਡ 'ਚ ਅਨਿਲ ਕਪੂਰ, ਸੋਨਮ ਕਪੂਰ, ਜੂਹੀ ਚਾਵਲਾ ਤੇ ਰਾਜਕੁਮਾਰ ਰਾਓ ਨਜ਼ਰ ਆਏ ਸਨ। ਹਾਸੇ ਮਜ਼ਾਕ 'ਚ ਕਪਿਲ ਨੇ ਰਾਜਕੁਮਾਰ ਰਾਓ ਤੋਂ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਬਾਰੇ ਪੁੱਛਿਆ ਤੇ ਪੁਰਾਣੀ ਗੱਲ ਨੂੰ ਯਾਦ ਕਰਦੇ ਹੋਏ ਮੋਦੀ ਤੋਂ ਮੁਆਫੀ ਮੰਗੀ ਸੀ।

Punjabi Bollywood Tadka
ਦਰਅਸਲ ਰਾਜ ਕੁਮਾਰ ਰਾਓ ਕਪਿਲ ਦੇ 2016  ਵਾਲੇ ਉਸ ਟਵੀਟ ਦੀ ਗੱਲ ਕਰ ਰਹੇ ਸਨ, ਜਿਸ 'ਚ ਕਪਿਲ ਨੇ ਬੀ. ਐੱਮ. ਸੀ. 'ਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਉਂਦੇ ਹੋਏ ਪ੍ਰਧਾਨ ਮੰਤਰੀ ਨੂੰ ਆਪਣਾ ਟਵੀਟ ਟੈਗ ਕੀਤਾ ਸੀ। ਕਪਿਲ ਨੇ ਲਿਖਿਆ ਸੀ ਕਿ ਉਹ 5 ਸਾਲਾਂ ਤੋਂ 15 ਕਰੋੜ ਟੈਕਸ ਦੇ ਰਿਹਾ ਹੈ। ਇਸ ਦੇ ਬਾਵਜੂਦ ਉਸ ਨੂੰ ਆਪਣਾ ਦਫਤਰ ਬਣਾਉਣ ਲਈ 5 ਲੱਖ ਦੀ ਰਿਸ਼ਵਤ ਦੇਣੀ ਪੈ ਰਹੀ ਹੈ। ਇਹ ਲਿਖ ਕੇ ਕਪਿਲ ਨੇ ਪ੍ਰਧਾਨ ਮੰਤਰੀ ਤੋਂ ਪੁੱਛਿਆ ਸੀ ਕਿ ਇਹ ਤੁਹਾਡੇ ਚੰਗੇ ਦਿਨ ਹਨ। ਇਸ ਤੋਂ ਬਾਅਦ ਕਪਿਲ ਦਾ ਇਹ ਟਵੀਟ ਸੁਰਖੀਆਂ 'ਚ ਰਿਹਾ ਸੀ। ਇਸ ਟਵੀਟ ਨੂੰ ਲੈ ਕੇ ਕਪਿਲ ਦਾ ਅੱਜ ਤੱਕ ਮਜ਼ਾਕ ਬਣਦਾ ਆ ਰਿਹਾ ਹੈ।

 


Tags: Kapil Sharma Dr Manmohan Singh Amritsar Gursharan Kaur Twitter Prime Minister Narendra Modi The Kapil Sharma Show

Edited By

Sunita

Sunita is News Editor at Jagbani.