FacebookTwitterg+Mail

ਦੇਖੋ ਮੇਕਅੱਪ ਆਰਟਿਸਟ ਤਾਨੀਆ ਨੇ ਕਿਵੇਂ ਬਣਾਇਆ ਸੀ ਕਪਿਲ ਦੀ ਗਿੰਨੀ ਨੂੰ 'ਦੁਲਹਨ'

kapil sharma and ginni chatrath
16 December, 2018 10:19:47 AM

ਜਲੰਧਰ (ਵੰਦਨਾ) : ਕਾਮੇਡੀਅਨ ਕਪਿਲ ਸ਼ਰਮਾ 12 ਦਸੰਬਰ ਨੂੰ ਪ੍ਰੇਮਿਕਾ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਬਾਲੀਵੁੱਡ ਦੇ ਬਾਕੀ ਸਟਾਰਜ਼ ਵਾਂਗ  ਕਪਿਲ ਨੇ ਵੀ (ਹਿੰਦੂ ਟ੍ਰਡੀਸ਼ਨ ਅਤੇ ਆਨੰਦ ਕਾਰਜ) ਦੋ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਹੈ। ਉਨ੍ਹਾਂ ਦੀ ਖੂਬਸੂਰਤ ਬ੍ਰਾਈਡ ਗਿੰਨੀ ਦੋਵਾਂ ਹੀ ਵੈਡਿੰਗ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਬ੍ਰਾਈਡਲ ਆਊਟਫਿੱਟਸ ਤੋਂ ਲੈ ਕੇ ਬ੍ਰਾਈਡਲ ਮੇਕਅੱਪ ਤੱਕ ਉਨ੍ਹਾਂ ਦੀ ਹਰ ਚੀਜ਼ ਪ੍ਰਫੈਕਟ ਸੀ। ਦੱਸ ਦੇਈਏ ਕਿ ਜਲੰਧਰ ਦੀ ਟੌਪ ਲਿਸਟ 'ਚ ਸ਼ਾਮਲ ਮੇਕਅੱਪ ਆਰਟਿਸਟ ਤਾਨੀਆ ਨੇ ਗਿੰਨੀ ਦਾ ਬ੍ਰਾਈਡਲ ਮੇਕਅੱਪ ਕੀਤਾ ਸੀ।
Punjabi Bollywood Tadka
ਟ੍ਰਡੀਸ਼ਨਲ ਸਟਾਈਲ 'ਚ ਸੀ ਗਿੰਨੀ ਦੀ ਪਹਿਲੀ ਵੈਡਿੰਗ ਲੁੱਕ
ਗਿੰਨੀ ਦੀ ਪਹਿਲੀ ਲੁੱਕ ਇਕ ਦਮ ਟ੍ਰਡੀਸ਼ਨਲ ਸਟਾਈਲ 'ਚ ਸੀ। ਉਨ੍ਹਾਂ ਡਿਜ਼ਾਈਨਰ ਰਿੰਪਲ ਅਤੇ ਹਰਪ੍ਰੀਤ ਨਰੂਲਾ ਦਾ ਰੈੱਡ-ਗ੍ਰੀਨ ਕੰਬੀਨੇਸ਼ਨ ਵਾਲਾ ਹੈਵੀ ਵਰਕ ਲਹਿੰਗਾ ਅਤੇ ਜਿਊਲਰੀ ਕੈਰੀ ਕੀਤੀ। ਤਾਨੀਆ ਨੇ ਗਿੰਨੀ ਦਾ ਸਾਫਟ ਨੈਚੁਰਲ ਫਿਨਿਸ਼ ਮੇਕਅੱਪ ਕੀਤਾ, ਜਿਸ ਨਾਲ ਹੌਟ ਰੈੱਡ ਲਿਪਸਟਿਕ ਅਤੇ ਮੀਡੀਅਮ ਸਾਈਜ਼ ਰੈੱਡ ਬਿੰਦੀ ਲਾਈ ਗਈ ਸੀ। ਹੇਅਰ ਸਟਾਈਲ 'ਚ ਕਲਾਸਿਕ ਲੋ-ਬਨ ਦੇ ਨਾਲ ਗਜਰਾ ਅਤੇ ਹੈਵੀ ਮੱਥਾ ਪੱਟੀ ਲਾਈ ਗਈ। 
Punjabi Bollywood Tadka
ਆਨੰਦ ਕਾਰਜ ਸੈਰਾਮਨੀ 'ਚ ਦਿੱਤੀ ਪਿੰਕ-ਪੀਚ ਲੁੱਕ
ਗਿੰਨੀ ਦੀ ਦੂਜੀ ਵੈਡਿੰਗ ਲੁੱਕ ਪਿੰਕ-ਪੀਚ ਸੀ। ਡਿਜ਼ਾਈਨਰ ਰਿੰਪਲ ਅਤੇ ਹਰਪ੍ਰੀਤ ਨਰੂਲਾ ਦਾ ਹੈਵੀ ਐਬਰਾਈਡਰੀ ਪਿੰਕ-ਪੀਚ ਲਹਿੰਗਾ ਉਨ੍ਹਾਂ ਨੂੰ ਐਲੀਗੈਂਟ ਲੁੱਕ ਦੇ ਰਿਹਾ ਸੀ। ਇਸ ਦੇ ਨਾਲ ਹੀ ਤਾਨੀਆ ਨੇ ਉਨ੍ਹਾਂ ਨੂੰ ਸਾਫਟ ਕੋਂਟੋਰ ਗਲਾਸੀ ਅਤੇ ਪੀਚ ਬਲਸ਼ਰ ਮੇਕਅੱਪ ਨਾਲ ਬੋਲਡ ਵਿੰਡ ਆਈਲਾਈਨਰੀ ਲਗਾਇਆ। ਜਿਊਲਰੀ 'ਚ ਉਨ੍ਹਾਂ ਹੈਵੀ ਕੁੰਦਨ ਨੱਥ ਅਤੇ ਐਮਰਾਈਲਡ-ਰੂਬੀ ਪਰਲਸ ਵਾਲਾ ਹੈਵੀ ਨੈੱਕਪੀਸ, ਟਿੱਕਾ ਅਤੇ ਏਅਰਰਿੰਗਸ ਕੈਰੀ ਕੀਤੇ ਸਨ। ਹੇਅਰ ਸਟਾਈਲ 'ਚ ਲੋ-ਬਨ ਕੀਤਾ ਗਿਆ, ਜਿਸ ਨੂੰ ਕਾਰਨੇਸ਼ਨ ਫੁੱਲਾਂ ਨਾਲ ਸਜਾਇਆ ਗਿਆ ਸੀ।
Punjabi Bollywood Tadka
ਮੇਕਅਪ 'ਚ ਇੰਟਰਨੈਸ਼ਨਲ ਪ੍ਰੋਡਕਟਸ ਵਰਤੇ
ਗਿੰਨੀ ਚਤਰਥ ਨੇ ਆਪਣੇ ਵੈਡਿੰਗ ਡੇਅ 'ਤੇ ਬ੍ਰਾਈਡਲ ਮੇਕਅੱਪ ਲਈ ਉਨ੍ਹਾਂ ਨੂੰ ਚੁਣਿਆ ਸੀ। ਅੱਜਕਲ ਲੜਕੀਆਂ ਲਾਈਟ ਤੇ ਗਲੌਸੀ ਮੇਕਅਪ ਦੀ ਡਿਮਾਂਡ ਕਰਦੀਆਂ ਹਨ, ਜੋ ਕਿ ਮੌਜੂਦਾ ਸਮੇਂ 'ਚ ਹੌਟ ਟਰੈਂਡ 'ਚ ਹੈ। ਇਹ ਮੇਕਅੱਪ ਕਾਫੀ ਲਾਈਟ ਹੁੰਦਾ ਹੈ, ਜਿਸ ਨਾਲ ਨੈਚੁਰਲ ਗਲੋਇੰਗ ਲੁੱਕ ਆਉਂਦੀ ਹੈ। ਗਿੰਨੀ ਵੀ ਅਜਿਹਾ ਹੀ ਮੇਕਅੱਪ ਚਾਹੁੰਦੀ ਸੀ। ਗਿੰਨੀ ਦੀ ਆਈ ਸ਼ੇਪ ਅਨੁਸਾਰ ਉਸੇ ਤਰ੍ਹਾਂ ਦੀਆਂ ਹੀ ਆਈਲੈਸ਼ਿਸ ਕਸਟੋਮਾਈ ਕਰਵਾਈਆਂ ਗਈਆਂ ਅਤੇ ਮੇਕਅੱਪ 'ਚ ਇੰਟਰਨੈਸ਼ਨਲ ਬ੍ਰਾਂਡ ਪ੍ਰੋਡਕਟਸ ਵਰਤਿਆ ਗਿਆ। ਦੱਸ ਦੇਈਏ ਕਿ ਪੰਜਾਬ 'ਚ ਟੌਪ 5 'ਚ ਰਹਿ ਚੁੱਕੀ ਤਾਨੀਆ ਪਹਿਲਾਂ ਵੀ ਕਈ ਸੈਲੀਬ੍ਰਿਟੀਜ਼ ਦਾ ਮੇਕਅੱਪ ਕਰ ਚੁੱਕੀ ਹੈ।
Punjabi Bollywood Tadka


Tags: Kapil Sharma Ginni Chatrath Tania Makeup Artist Bridal Makeup Amritsar Grand Reception jalandhar

Edited By

Sunita

Sunita is News Editor at Jagbani.