FacebookTwitterg+Mail

24 ਨੂੰ ਮੁੰਬਈ 'ਚ ਹੋਵੇਗੀ ਕਪਿਲ-ਗਿੰਨੀ ਦੀ ਗ੍ਰੈਂਡ ਰਿਸੈਪਸ਼ਨ

kapil sharma and ginni chatrath
21 December, 2018 04:41:40 PM

ਜਲੰਧਰ (ਬਿਊਰੋ) : 12 ਦਸੰਬਰ ਨੂੰ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਪ੍ਰੇਮਿਕਾ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ 'ਚ ਬੱਝੇ ਸਨ। ਇਸ ਮੌਕੇ 'ਤੇ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦੇ ਪਰਿਵਾਰ ਨਾਲ ਦੋਵਾਂ ਦੇ ਦੋਸਤ ਵੀ ਸ਼ਾਮਲ ਹੋਏ ਸਨ। ਪਹਿਲਾ ਹਿੰਦੂ ਰੀਤੀ-ਰਿਵਾਜ਼ ਨਾਲ ਵਿਆਹ ਦੇ ਬੰਧਨ 'ਚ ਬੱਝੇ ਸਨ। ਇਸ ਮੌਕੇ 'ਤੇ ਕਪਿਲ ਸ਼ਰਮਾ ਸ਼ੇਰਵਾਨੀ 'ਚ ਕਾਫੀ ਸਮਾਰਟ ਲੱਗ ਰਹੇ ਸਨ ਤੇ ਉਥੇ ਹੀ ਗਿੰਨੀ ਲਹਿੰਗਾ ਚੋਲੀ ਪਾਇਆ ਸੀ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਸੀ। 13 ਦਸੰਬਰ ਨੂੰ ਸਿੱਖ ਰੀਤੀ-ਰਿਵਾਜ਼ਾਂ ਨਾਲ ਲਾਂਵਾ ਲਈਆਂ ਸਨ। ਇਸ ਤੋਂ ਬਾਅਦ ਕਪਿਲ ਸ਼ਰਮਾ ਨੇ ਆਪਣੇ ਹੋਮ ਟਾਊਨ ਅੰਮ੍ਰਿਤਸਰ 'ਚ ਗ੍ਰੈਂਡ ਰਿਸੈਪਸ਼ਨ ਰੱਖੀ, ਜਿਸ 'ਚ ਕਪਿਲ ਦੇ ਕਰੀਬੀ ਦੋਸਤ ਤੇ ਰਿਸ਼ਤੇਦਾਰ ਸ਼ਾਮਲ ਹੋਏ ਸਨ। 

Punjabi Bollywood Tadka
ਦੱਸਣਯੋਗ ਹੈ ਕਿ ਕਾਮੇਡੀ ਕਿੰਗ ਕਪਿਲ ਨੇ ਆਪਣੇ ਵਿਆਹ 'ਚੋਂ ਬਚੇ ਹੋਏ ਭੋਜਨ ਨੂੰ ਐੱਨ. ਜੀ. ਓ. ਫੀਡਿੰਗ ਇੰਡੀਆ ਨੂੰ ਦਾਨ ਕੀਤਾ। ਫੀਡਿੰਗ ਇੰਡੀਆ ਨੇ ਜਲੰਧਰ, ਅੰਮ੍ਰਿਤਸਰ ਤੇ ਆਪਣੇ ਨੇੜੇ ਦੇ ਸ਼ਹਿਰਾਂ 'ਚ ਗਰੀਬ ਤੇ ਵੰਚਿਤ ਲੋਕਾਂ ਨੂੰ ਭੋਜਨ ਕੀਤਾ। ਹੁਣ ਕਪਿਲ ਸ਼ਰਮਾ 24 ਦਸੰਬਰ ਨੂੰ ਇਹ ਰਿਸੈਪਸ਼ਨ ਪਾਰਟੀ ਮੁੰਬਈ ਦੇ ਇਕ ਵਾਈਵ ਸਟਾਰ ਹੋਟਲ JW MARRIOTT 'ਚ ਰੱਖੀ ਹੈ, ਜਿਸ ਦਾ ਕਾਰਡ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। 


Tags: Kapil Sharma Ginni Chatrath JW MARRIOTT Grand Wedding Reception TV Celebrity

Edited By

Sunita

Sunita is News Editor at Jagbani.