FacebookTwitterg+Mail

ਕਪਿਲ ਦੇ ਵਿਆਹ ਦੀਆਂ ਖਾਸ ਝਲਕੀਆਂ ਦੀ ਵੀਡੀਓ ਵਾਇਰਲ

kapil sharma and ginni chatrath
28 December, 2018 12:30:54 PM

ਮੁੰਬਈ (ਬਿਊਰੋ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ-ਗਿੰਨੀ ਚਤਰਥ ਦੇ ਵਿਆਹ ਨੂੰ ਬੇਸ਼ੱਕ ਕਈ ਦਿਨ ਹੋ ਚੁੱਕੇ ਹਨ ਪਰ ਫਿਰ ਵੀ ਉਨ੍ਹਾਂ ਦਾ ਵਿਆਹ ਹਾਲੇ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਨ੍ਹਾਂ ਦੇ ਵਿਆਾਹ 'ਚ ਪਾਲੀਵੁੱਡ ਦੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਕੁਝ ਘੰਟੇ ਪਹਿਲਾਂ ਹੀ ਕਪਿਲ ਸ਼ਰਮਾ ਨੇ ਆਪਣੇ ਵਿਆਹ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। 


ਦੱਸ ਦਈਏ ਕਿ ਕਪਿਲ ਸ਼ਰਮਾ ਨੇ ਕਾਲਜ ਦੀ ਦੋਸਤ ਗਿੰਨੀ ਚਤਰਥ ਨਾਲ ਵਿਆਹ ਕਰਵਾਇਆ ਸੀ, ਜਿਸ ਤੋਂ ਬਾਅਦ ਕਪਿਲ ਨੇ ਵਿਆਹ ਦੀਅÎਾਂ ਦੋ ਰਿਸੈਪਸ਼ਨ ਪਾਰਟੀ ਆਯੋਜਿਤ ਕੀਤੀਆਂ ਸਨ। ਪਹਿਲੀ ਪਾਰਟੀ 14 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਹੋਈ ਤੇ ਦੂਜੀ ਮੁੰਬਈ, ਜਿਸ 'ਚ ਬਾਲੀਵੁੱਡ ਤੇ ਟੀ. ਵੀ. ਇੰਡਸਟਰੀ ਦੇ ਕਈ ਨਾਮੀ ਚਿਹਰੇ ਪਹੁੰਚੇ ਸਨ। ਗਿੰਨੀ ਅਤੇ ਕਪਿਲ ਸ਼ਰਮਾ ਵੱਲੋਂ ਦਿੱਤੀ ਗਈ ਰਿਸੈਪਸ਼ਨ ਪਾਰਟੀ 'ਚ ਹਰਭਜਨ ਮਾਨ ਵੀ ਉਚੇਚੇ ਤੌਰ 'ਤੇ ਪਹੁੰਚੇ। ਇਸ ਮੌਕੇ 'ਤੇ ਹਰਭਜਨ ਮਾਨ ਨੇ ਦੋਵਾਂ ਦੀ ਜੋੜੀ ਨੂੰ ਸਮਰਪਿਤ ਇਕ ਗੀਤ ਗਾਇਆ, ਜਿਸ ਦਾ ਨਾਂ 'ਤੇਰੀ ਮੇਰੀ ਜੋੜੀ' ਸੀ। ਇਸ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਹੋਰ ਵੀ ਕਈ ਹਸਤੀਆਂ ਪਹੁੰਚੀਆਂ ਹੋਈਆਂ ਸਨ, ਜਿਨ੍ਹਾਂ 'ਚ ਕਪਿਲ ਸ਼ਰਮਾ ਦੇ ਕਈ ਦੋਸਤ ਮਿੱਤਰ ਸ਼ਾਮਲ ਸਨ।

 


Tags: Kapil Sharma Ginni Chatrath Wedding Video Jalandhar Instagram Viral

Edited By

Sunita

Sunita is News Editor at Jagbani.