ਨਵੀਂ ਦਿੱਲੀ (ਬਿਊਰੋ) — ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ 12 ਦਸੰਬਰ 2018 ਨੂੰ ਵਿਆਹ ਦੇ ਬੰਧਨ 'ਚ ਬੱਝੇ ਸਨ। ਵਿਆਹ ਤੋਂ ਬਾਅਦ ਕਪਿਲ ਸ਼ਰਮਾ ਦੇ ਸੈਲੀਬ੍ਰੇਸ਼ਨ ਰੁੱਕਣ ਦਾ ਨਾਂ ਨਹੀਂ ਲੈ ਰਿਹਾ, ਜਿਥੇ ਇਕ ਪਾਸੇ ਕਪਿਲ ਸ਼ਰਮਾ ਨੇ ਆਪਣੇ ਸ਼ੋਅ ਦੇ ਮਾਧਿਅਮ ਨਾਲ ਸ਼ਾਨਦਾਰ ਤਰੀਕੇ ਨਾਲ ਟੀ. ਵੀ. 'ਤੇ ਕਮਬੈਕ ਕੀਤਾ ਉਥੇ ਹੀ ਕਪਿਲ ਵਿਆਹ ਤੋਂ ਬਾਅਦ ਦੋ ਰਿਸ਼ੈਪਸ਼ਨ ਪਾਰਟੀਆਂ ਦੇ ਚੁੱਕੇ ਹਨ।
ਹੁਣ 2 ਫਰਵਰੀ ਨੂੰ ਦਿੱਲੀ 'ਚ ਉਨ੍ਹਾਂ ਨੇ ਤੀਜਾ ਰਿਸੈਪਸ਼ਨ ਦਿੱਤਾ ਹੈ।
ਦੱਸ ਦਈਏ ਕਿ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਤੇ ਟਵਿਟਰ ਅਕਾਊਂਟ 'ਤੇ ਰਿਸੈਪਸ਼ਨ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਦੋਵੇਂ ਕਾਫੀ ਸ਼ਾਨਦਾਰ ਨਜ਼ਰ ਆ ਰਹੇ ਹਨ।
ਇਸ ਤਸਵੀਰ 'ਚ ਗਿੰਨੀ ਨੇ ਗੂੜ੍ਹੇ ਨੀਲੇ ਰੰਗ ਦੀ ਡਰੈੱਸ ਪਾਈ ਸੀ, ਜਿਸ 'ਤੇ ਗੋਲਡਨ ਧਾਗੇ ਦੀ ਕਢਾਈ ਸੀ।
ਇਸ ਡਰੈੱਸ 'ਚ ਗਿੰਨੀ ਦੀ ਲੁੱਕ ਕਾਫੀ ਖੂਬਸੂਰਤ ਲੱਗ ਰਹੀ ਸੀ।
ਦੱਸਣਯੋਗ ਹੈ ਕਿ ਕਪਿਲ ਸ਼ਰਮਾ ਦੇ ਮੁੰਬਈ ਰਿਸੈਪਸ਼ਨ 'ਚ ਅਨਿਲ ਕਪੂਰ, ਰਣਵੀਰ ਸਿੰਘ, ਦੀਪਿਕਾ ਪਾਦੂਕੋਣ ਤੇ ਕਰਨ ਜੌਹਰ ਵਰਗੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਸੀ।