FacebookTwitterg+Mail

ਪਤਨੀ ਗਿਨੀ ਨਾਲ ਕਪਿਲ ਨੇ ਕੱਟਿਆ ਕੇਕ, ਨਵਰਾਜ ਤੇ ਮੀਕਾ ਸਿੰਘ ਨੇ ਕੀਤੀ ਖੂਬ ਮਸਤੀ (ਵੀਡੀਓ)

kapil sharma and ginni chatrath
02 April, 2019 01:50:07 PM

ਨਵੀਂ ਦਿੱਲੀ (ਬਿਊਰੋ) — ਕਾਮੇਡੀ ਕਿੰਗ ਕਪਿਲ ਸ਼ਰਮਾ ਦਾ ਅੱਜ ਜਨਮਦਿਨ ਹੈ। ਬੀਤੀ ਰਾਤ ਕਪਿਲ ਸ਼ਰਮਾ ਨੇ ਪਰਿਵਾਰ ਤੇ ਦੋਸਤਾਂ ਨਾਲ ਬਰਥਡੇ ਸੈਲੀਬ੍ਰ੍ਰੇਟ ਕੀਤਾ। ਕਪਿਲ ਦੀ ਇਸ ਗ੍ਰੈਂਡ ਪਾਰਟੀ 'ਚ ਕਪਿਲ ਸ਼ਰਮਾ ਸ਼ੋਅ ਦੀ ਟੀਮ, ਗਾਇਕ ਮੀਕਾ ਸਿੰਘ, ਨਵਰਾਜ ਹੰਸ, ਰਿੱਚਾ ਸ਼ਰਮਾ ਵਰਗੇ ਸਿਤਾਰਿਆਂ ਨੇ ਸ਼ਿਰਕਤ ਕੀਤੀ।

 

ਸੋਸ਼ਲ ਮੀਡੀਆ 'ਤੇ ਕਪਿਲ ਸ਼ਰਮਾ ਦੀ ਬਰਥਡੇ ਪਾਰਟੀ ਦੇ ਡਾਂਸ ਵੀਡੀਓ, ਕੇਕ ਕੱਟਦਿਆ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇਸ ਖਾਸ ਪਾਰਟੀ 'ਚ ਕੀਕੂ ਸ਼ਾਰਦਾ ਤੇ ਲਾਫਟਰ ਕੁਈਨ ਭਾਰਤੀ ਸਿੰਘ ਨੇ ਕਾਫੀ ਡਾਂਸ ਕੀਤਾ। ਉਥੇ ਸਿੰਗਰ ਮੀਕਾ ਸਿੰਘ ਨੇ ਡਾਂਸ ਨੰਬਰਸ ਗਾਇਕ ਪਾਰਟੀ 'ਚ ਸਮਾਂ ਬੰਨ੍ਹਿਆ।

 

ਕਪਿਲ ਦੀ ਮਾਂ ਤੇ ਪਤਨੀ ਗਿਨੀ ਚਤਰਥ ਨੇ ਵੀ ਡਾਂਸ ਕੀਤਾ। ਕਪਿਲ ਨੇ ਪਤਨੀ ਗਿਨੀ ਨਾਲ ਮਿਲ ਕੇ ਬਰਥਡੇ ਕੇਕ ਕੱਟਿਆ। ਇਕ ਵੀਡੀਓ 'ਚ ਕਪਿਲ ਸ਼ਰਮਾ ਗਾਇਕਾ ਰਿੱਚਾ ਸ਼ਰਮਾ ਦੀ ਧੁਨ 'ਤੇ ਡਰਮ ਵਜਾਉਂਦੇ ਨਜ਼ਰ ਆ ਰਹੇ ਹਨ। 
 

ਇਸ ਤੋਂ ਪਹਿਲਾ ਕਪਿਲ ਸ਼ਰਮਾ ਨੇ ਕਾਮੇਡੀ ਸ਼ੋਅ ਦੇ ਸੈੱਟ 'ਤੇ ਵੀ ਬਰਥਡੇ ਕੇਕ ਕੱਟਿਆ ਸੀ। ਸੈੱਟ 'ਤੇ ਕਪਿਲ ਸ਼ਰਮਾ ਦੀ ਮਾਂ ਵੀ ਮੌਜੂਦ ਸੀ। ਇਕ ਤਸਵੀਰ 'ਚ ਕਪਿਲ ਆਪਣੀ ਮਾਂ ਨੂੰ ਕੇਕ ਖਵਾਉਂਦੇ ਨਜ਼ਰ ਆਏ ਸਨ। ਇਸ ਸ਼ੋਅ 'ਚ ਕੋਰੀਓਗ੍ਰਾਫਰ ਰੇਮੋ ਡਿਸੂਜਾ ਮਹਿਮਾਨ ਬਣ ਕੇ ਪਹੁੰਚੇ ਸਨ। ਰੇਮੋ ਨੇ ਵੀ ਕਪਿਲ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ। 
 

ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ ਟੀ. ਵੀ. 'ਤੇ ਧੂਮ ਮਚਾ ਰਿਹਾ ਹੈ। ਡਿਪ੍ਰੈਸ਼ਨ ਤੋਂ ਲੰਬੇ ਸਮੇਂ ਤੱਕ ਝੂਜਣਨ ਤੋਂ ਬਾਅਦ ਕਾਮੇਡੀਅਨ ਨੇ ਜ਼ਬਰਦਸਤ ਵਾਪਸੀ ਕੀਤੀ ਹੈ।

 

 

ਇਸ ਵਾਰ ਕਪਿਲ ਦੇ ਸ਼ੋਅ ਨੂੰ ਸਲਮਾਨ ਖਾਨ ਪ੍ਰੋਡਿਊਸ ਕਰ ਰਹੇ ਹਨ। ਕਪਿਲ ਸ਼ਰਮਾ ਦੇ ਸ਼ੋਅ ਦੀ ਟੀ. ਆਰ. ਪੀ. ਵੀ ਚੰਗੀ ਜਾ ਰਹੀ ਹੈ। ਹੁਣ ਤੱਕ ਬਾਲੀਵੁੱਡ ਦੀਆਂ ਕਈ ਵੱਡੀਆਂ ਸੈਲੀਬ੍ਰਿਟੀਜ਼ ਕਪਿਲ ਦੇ ਸ਼ੋਅ 'ਚ ਸ਼ਿਰਕਤ ਕੀਤੀ ਹੈ। 


Tags: Kapil SharmaGinni ChatrathHappy BirthdayMika SinghNavraj HansPollywood Celebrity

Edited By

Sunita

Sunita is News Editor at Jagbani.