FacebookTwitterg+Mail

ਕਪਿਲ ਸ਼ਰਮਾ ਦੇ ਘਰ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ

kapil sharma and ginni chatrath
20 May, 2019 05:00:02 PM

ਮੁੰਬਈ (ਬਿਊਰੋ) — ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਨੂੰ ਲੈ ਕੇ ਚਰਚਾ 'ਚ ਹਨ। ਕਪਿਲ ਸ਼ਰਮਾ ਦਾ ਇਹ ਸ਼ੋਅ ਟੀ. ਆਰ. ਪੀ. ਦੇ ਮਾਮਲੇ 'ਚ ਟਾਪ 'ਤੇ ਹੈ। ਕਪਿਲ ਆਪਣੇ ਪ੍ਰੋਫੈਸ਼ਨਲ ਜ਼ਿੰਦਗੀ 'ਚ ਤਾਂ ਅੱਗੇ ਵਧ ਹੀ ਰਹੇ ਹਨ ਅਤੇ ਨਾਲ ਹੀ ਖਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਚ ਵੀ ਗੁੱਡ ਨਿਊਜ਼ ਆਉਣ ਵਾਲੀ ਹੈ। ਖਬਰਾਂ ਦੀ ਮੰਨੀਏ ਤਾਂ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦੇ ਘਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ।

Punjabi Bollywood Tadka
ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਪ੍ਰੈਗਨੈਂਟ ਹੈ। ਹਾਲਾਂਕਿ, ਹੁਣ ਤੱਕ ਇਸ ਖੁਸ਼ਖਬਰੀ ਨੂੰ ਲੈ ਕੇ ਕਪਿਲ ਤੇ ਉਸ ਦੇ ਪਰਿਵਾਰ ਵਲੋਂ ਹਾਲੇ ਤੱਕ ਕੋਈ ਆਧਿਕਾਰਿਤ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਇਨ੍ਹੀਂ ਦਿਨੀਂ ਉਨ੍ਹਾਂ ਦੇ ਘਰ 'ਚ ਨਵੇਂ ਮਹਿਮਾਨ ਦੇ ਵੈੱਲਕਮ ਦੀਆਂ ਤਿਆਰੀਆਂ ਨੂੰ ਲੈ ਕੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।

Punjabi Bollywood Tadka
ਕਪਿਲ ਸ਼ਰਮਾ ਨੇ 12 ਦਸੰਬਰ 2018 ਨੂੰ ਆਪਣੀ ਦੋਸਤ ਗਿੰਨੀ ਨਾਲ ਵਿਆਹ ਕਰਵਾਇਆ ਸੀ। ਵਿਆਹ ਦੌਰਾਨ ਕਈ ਬਾਲੀਵੁੱਡ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ। ਨਵੇਂ ਮਹਿਮਾਨ ਦੇ ਆਉਣ ਦੀ ਖੁਸ਼ੀ ਦੇ ਨਾਲ ਹੀ ਕਪਿਲ ਦੇ ਫੈਨਜ਼ ਲਈ ਇਕ ਹੋਰ ਖੁਸ਼ਖਬਰੀ ਹੈ। ਕਪਿਲ ਨੂੰ ਵਰਲਡ ਬੁੱਕ ਆਫ ਰਿਕਾਰਡਸ ਨੇ ਪਾਪੂਰਲ ਕਾਮੇਡੀਅਨ ਚੁਣਿਆ ਹੈ।


Tags: Kapil SharmaThe Kapil Sharma ShowGinni Chatrath World Book of RecordsStand Up ComedianIndiaAbroad

Edited By

Sunita

Sunita is News Editor at Jagbani.