FacebookTwitterg+Mail

ਮੀਂਹ ਨੇ ਫਿੱਕੀ ਕੀਤੀ ਕਪਿਲ ਦੇ ਵਿਆਹ ਦੀ ਰੌਣਕ

kapil sharma and ginni chatrath
11 December, 2018 02:13:50 PM

ਅੰਮ੍ਰਿਤਸਰ/ਜਲੰਧਰ (ਬਿਊਰੋ) : ਮਸ਼ਹੂਰ ਕਾਮੇਡੀਅਮ ਕਪਿਲ ਸ਼ਰਮਾ ਪ੍ਰੇਮਿਕਾ ਗਿੰਨੀ ਚਤਰਥ ਦੇ ਵਿਆਹ ਦੀਆਂ ਰੌਣਕਾਂ ਕਾਫੀ ਦੇਖਣ ਨੂੰ ਮਿਲ ਰਹੀਆਂ ਹਨ ਪਰ ਬੀਤੇ ਦਿਨੀਂ ਉਨ੍ਹਾਂ ਦੇ ਵਿਆਹ ਦੇ ਜਸ਼ਨਾਂ 'ਚ ਭੰਗ ਉਸ ਸਮੇਂ ਪਈ ਜਦੋਂ ਮੌਸਮ ਨੇ ਮਿਜਾਜ਼ ਬਦਲੀ। ਦਰਅਸਲ ਬੀਤੇ ਦਿਨੀਂ ਅਚਾਨਕ ਮੌਸਮ ਖਰਾਬ ਹੋ ਗਿਆ ਤੇ ਕਿਤੇ-ਕਿਤੇ ਮੀਂਹ ਵੀ ਪਿਆ। ਕਪਿਲ ਦੇ ਵਿਆਹ ਦੀਆਂ ਤਿਆਰੀਆਂ 'ਮਾਤਾ ਦੇ ਜਾਗਰਣ' ਨਾਲ ਸ਼ੁਰੂ ਹੋਣੀਆਂ ਸਨ ਪਰ ਮੀਂਹ ਕਾਰਨ ਕਪਿਲ ਦੀ ਭੈਣ ਪੂਜਾ ਸ਼ਰਮਾ ਦੇ ਘਰ ਮਾਤਾ ਦੇ ਜਾਗਰਣ ਨੂੰ ਰੱਦ ਕਰਨਾ ਪਿਆ। ਖਬਰਾਂ ਹਨ ਕਿ ਹੁਣ ਇਹ ਸਮਾਗਮ ਕਿਸੇ ਹੋਟਲ ਜਾਂ ਪੈਲੇਸ 'ਚ ਕੀਤਾ ਗਿਆ ਹੈ। 
ਦੱਸ ਦੇਈਏ ਕਿ ਰਾਤ ਸਮੇਂ ਸ਼ੁਰੂ ਹੋਣ ਵਾਲੇ ਜਾਗਰਣ 'ਚ ਪੰਡਾਲ ਖਾਲੀ ਸਨ ਅਤੇ ਘਰ ਦਾ ਕੋਈ ਮੈਂਬਰ ਉੱਥੇ ਮੌਜੂਦ ਨਹੀਂ ਸੀ। ਅੰਮ੍ਰਿਤਸਰ 'ਚ ਸੋਮਵਾਰ ਦੁਪਹਿਰ ਤੋਂ ਹੀ ਹਲਕੀ-ਹਲਕੀ ਬਾਰਿਸ਼ ਹੋਣੀ ਸ਼ੁਰੂ ਹੋ ਗਈ ਸੀ, ਜਿਸ ਤੋਂ ਬਾਅਦ ਕਪਿਲ ਦੇ ਪਰਿਵਾਰ ਨੇ 'ਜਾਗਰਣ' ਦੀ ਥਾਂ ਬਦਲਣ ਬਾਰੇ ਸੋਚਿਆ।

ਮਹਿੰਦੀ ਤੇ ਸੰਗੀਤ ਸੈਰੇਮਨੀ
ਬੀਤੇ ਐਤਵਾਰ ਗਿੰਨੀ ਚਤਰਥ ਨੂੰ ਕਪਿਲ ਦੇ ਨਾਂ ਦੀ ਮਹਿੰਦੀ ਲੱਗੀ, ਜਿਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦਾ ਵਿਆਹ 12 ਦਸੰਬਰ ਨੂੰ ਜਲੰਧਰ ਦੇ 'ਕਬਾਨਾ ਰਿਜ਼ੋਰਟ' 'ਚ ਹੋਣਾ ਹੈ ਪਰ ਦੋਵਾਂ ਦੇ ਵਿਆਹ ਦੇ ਕਾਫੀ ਸਮਾਗਮ ਹੋਣੇ ਹਾਲੇ ਵੀ ਬਾਕੀ ਹਨ। ਗਿੰਨੀ ਦੇ ਘਰ ਸੰਗੀਤ ਦੀਆਂ ਤਸਵੀਰਾਂ ਲੀਕ ਹੋ ਜਾਣ ਤੋਂ ਬਾਅਦ ਕਪਿਲ ਨੇ ਆਪਣੇ ਰਿਸ਼ਤੇਦਾਰਾਂ ਨੂੰ ਮੋਬਾਈਲ ਨਾ ਲਿਜਾਣ ਦੀ ਹਦਾਇਤ ਕੀਤੀ ਹੈ ਅਤੇ ਘਰ ਨੇੜੇ ਸੁਰੱਖਿਆ ਪ੍ਰਬੰਧ ਵੀ ਵਧਾ ਦਿੱਤੇ ਹਨ।


Tags: Kapil Sharma Ginni Chatrath Mata Ka Jagran Wedding Mehendi Ceremony Amrtisar

Edited By

Sunita

Sunita is News Editor at Jagbani.