ਜਲੰਧਰ (ਬਿਊਰੋ) : ਇਨ੍ਹੀਂ ਦਿਨੀਂ ਫਿਲਮ ਤੇ ਟੀ. ਵੀ. ਇੰਡਸਟਰੀ 'ਚ ਵਿਆਹਾਂ ਦਾ ਦੌਰ ਚੱਲ ਰਿਹਾ ਹੈ। ਜੀ ਹਾਂ, ਫਿਲਮ ਇੰਡਸਟਰੀ 'ਚ ਇਕ ਤੋਂ ਬਾਅਦ ਇਕ ਵਿਆਹ ਦੇਖਣ ਨੂੰ ਮਿਲ ਰਿਹਾ ਹੈ। ਦੀਪਿਕਾ-ਰਣਵੀਰ, ਪ੍ਰਿਯੰਕਾ-ਨਿਕ ਤੋਂ ਬਾਅਦ ਹੁਣ ਕਪਿਲ ਸ਼ਰਮਾ ਤੇ ਗਿੰਨੀ ਚਤਰਥ 12 ਦਸੰਬਰ ਯਾਨੀ ਕੱਲ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ।
ਕਪਿਲ ਵਿਆਹ ਤੋਂ ਪਹਿਲਾਂ ਆਪਣੇ ਖਾਸ ਦੋਸਤਾਂ ਨੂੰ ਘਰ ਜਾ ਕੇ ਸਪੈਸ਼ਲ ਕਾਰਡ ਨਾਲ ਇੰਵ੍ਹਾਈਟ ਕਰ ਰਹੇ ਹਨ। ਦੱਸ ਦੇਈਏ ਕਿ ਬੀਤੀ ਰਾਤ ਕਪਿਲ ਦੀ ਭੈਣ ਦੇ ਘਰ 'ਜਾਗਰਣ' ਸੀ, ਜਿਸ 'ਚ ਪਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ ਸਨ।
ਇਸ ਫੰਕਸ਼ਨ ਦੀਆਂ ਕੁਝ ਤਸਵੀਰਾਂ ਲਖਵਿੰਦਰ ਵਡਾਲੀ ਤੇ ਰੌਸ਼ਨ ਪ੍ਰਿੰਸ ਨੇ ਆਪਣੇ-ਆਪਣੇ ਆਫੀਸ਼ੀਅਲ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਲਖਵਿੰਦਰ ਵਡਾਲੀ ਤੋਂ ਇਲਾਵਾ ਕਪਿਲ ਪੰਜਾਬੀ ਗਾਇਕ ਤੇ ਐਕਟਰ ਰੌਸ਼ਨ ਪ੍ਰਿੰਸ ਨਾਲ ਵੀ ਮਿਲੇ। ਇਨ੍ਹਾਂ ਸੈਲੀਬ੍ਰਿਟੀਜ਼ ਨੇ ਕਪਿਲ ਨੂੰ ਵਿਆਹ ਦੀਆਂ ਢੇਰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਹਮੇਸ਼ਾ ਖੁਸ਼ ਰਹਿਣ ਦਾ ਆਸ਼ੀਰਵਾਦ ਦਿੱਤਾ।
ਦੱਸਣਯੋਗ ਹੈ ਅੱਜ 11 ਦਸੰਬਰ ਨੂੰ ਕਪਿਲ ਦੇ ਘਰ 'ਜਾਗੋ' ਕੱਢੀ ਜਾਵੇਗੀ, ਜਿਸ 'ਚ ਕਪਿਲ ਇੰਡੋ ਵੈਸਟਰਨ ਸ਼ੇਰਵਾਨੀ 'ਚ ਨਜ਼ਰ ਆਉਣਗੇ। ਇਹ ਹਲਕੇ ਸੁਨਹਿਰੀ ਤੇ ਕਰੀਮ ਰੰਗ ਦੇ ਮਟਕਾ ਸਿਲਕ ਨਾਲ ਤਿਆਰ ਕੀਤੀ ਗਈ ਹੈ।
ਨਾਲ ਹੀ ਮੋਡਾਲ ਸਲਿਕ ਫੈਬਰਿਕ ਦੀ ਬਣੀ ਪਠਾਨੀ ਸਲਵਾਰ ਪਾਉਣਗੇ। ਉਥੇ ਹੀ ਘਰ ਦੇ ਬਾਕੀ ਫੰਕਸ਼ਨ ਲਈ ਕਾਲੇ ਰੰਗ ਦੀ ਪਠਾਨੀ ਸਲਵਾਰ ਤੇ ਖਾਦੀ ਸਲਿਕ ਦਾ ਕੁੜਤਾ ਤਿਆਰ ਕੀਤਾ ਗਿਆ ਹੈ।