FacebookTwitterg+Mail

ਲੁਧਿਆਣੇ ਤੋਂ ਕਪਿਲ ਦੀ ਬਰਾਤ, ਭੰਗੜੇ ਪਾ ਕੇ ਇੰਝ ਕੀਤੀਆਂ ਰਸਮਾਂ

kapil sharma and ginni chatrath
12 December, 2018 04:28:22 PM

ਲੁਧਿਆਣਾ  (ਅਭਿਸ਼ੇਕ ਬਹਿਲ) — ਅੱਜ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਹਮੇਸ਼ਾ ਲਈ ਇਕ-ਦੂਜੇ ਦੇ ਹੋਣ ਜਾ ਰਹੇ ਹਨ। ਦੋਵਾਂ ਦੇ ਵਿਆਹ ਨੂੰ ਲੈ ਕੇ ਹਰ ਕੋਈ ਉਤਸੁਕ ਹੈ। ਕਪਿਲ ਦੇ ਕੁਝ ਲੁਧਿਆਣਵੀ ਫੈਨਜ਼ ਨੇ ਲੁਧਿਆਣਾ 'ਚ ਕਪਿਲ ਸ਼ਰਮਾ ਦੀ ਸਿਹਰਾ ਬੰਦੀ ਕੀਤੀ।

Punjabi Bollywood Tadka

ਜੀ ਹਾਂ, ਲੁਧਿਆਣੇ ਤੋਂ ਨਿਕਲੀ ਕਪਿਲ ਸ਼ਰਮਾ ਦੀ ਬਰਾਤ, ਲੁਧਿਆਣਵੀ ਹੋਏ ਵਿਆਹ 'ਚ ਸ਼ਾਮਲ। ਲੁਧਿਆਣਾ 'ਚ ਕਪਿਲ ਦੇ ਵਿਆਹ ਦੀਆਂ ਤਿਆਰੀਆਂ ਕਾਫੀ ਕੀਤੀਆਂ ਗਈਆਂ ਹਨ।

Punjabi Bollywood Tadka

ਘੋੜੀ ਤੋਂ ਬੈਠਣ ਤੋਂ ਪਹਿਲਾਂ ਭੈਣਾਂ ਵਲੋਂ ਸਿਹਰਾ ਬੰਦੀ ਵੀ ਕੀਤੀ ਗਈ ਅਤੇ ਭਾਬੀ ਵਲੋਂ ਸੁਰਮਾ ਵੀ ਪਾਇਆ ਗਿਆ।

Punjabi Bollywood Tadka

ਬਰਾਤੀਆਂ ਨੇ ਖੂਬ ਭੰਗੜਾ ਵੀ ਪਾਇਆ। ਜਲੰਧਰ 'ਚ ਕਪਿਲ ਦਾ ਹੋਣ ਵਾਲੇ ਵਿਆਹ ਤੋਂ ਪਹਿਲਾਂ ਲੁਧਿਆਣਾ ਦੇ ਵੈਕਸ ਮਿਊਜ਼ੀਅਮ ਦੇ ਆਰਟਿਸਟ ਚੰਦਰ ਸ਼ੇਖਰ ਪ੍ਰਭਾਕਰ ਦਾ ਕਹਿਣਾ ਹੈ, ''ਕਪਿਲ ਸ਼ਰਮਾ ਸਾਡੇ ਦਿਲ ਦੇ ਕਾਫੀ ਕਰੀਬ ਹੈ।

Punjabi Bollywood Tadka

ਕੁਝ ਮਜ਼ੂਬਰੀਆਂ ਕਾਰਨ ਅਸੀਂ ਕਪਿਲ ਦੇ ਵਿਆਹ 'ਚ ਨਹੀਂ ਜਾ ਰਹੇ ਪਰ ਸਾਡੀਆਂ ਭਾਵਨਾਵਾਂ ਸੀ ਸਿਰਫ ਕਪਿਲ ਦੇ ਵਿਆਹ ਦਾ ਜਸ਼ਨ ਦੇਖਣਾ।

Punjabi Bollywood Tadka

ਇਸ ਲਈ ਲੁਧਿਆਣਾ 'ਚ ਅੱਜ ਉਸ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਨਿਭਾ ਕੇ ਕਪਿਲ ਪ੍ਰਤੀ ਆਪਣਾ ਪਿਆਰ ਜ਼ਾਹਿਰ ਕੀਤਾ ਤੇ ਸਾਰਿਆਂ ਨੇ ਕਪਿਲ ਨੂੰ ਆਸ਼ੀਰਵਾਦ ਵੀ ਦਿੱਤਾ ਅਤੇ ਆਉਣ ਵਾਲੇ ਸਮੇਂ 'ਚ ਕਪਿਲ ਖੂਬ ਤਰੱਕੀ ਕਰੇ।''

Punjabi Bollywood Tadka

Punjabi Bollywood Tadka

Punjabi Bollywood Tadka


Tags: Kapil Sharma Ginni Chatrath Wedding Ludhiana Cabbana Resort Jalandhar Amritsar

Edited By

Sunita

Sunita is News Editor at Jagbani.