ਜਲੰਧਰ (ਬਿਊਰੋ)— ਕਮੇਡੀ ਕਿੰਗ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਅੱਜ ਹਮੇਸ਼ਾ ਲਈ ਇਕ-ਦੂਜੇ ਦੇ ਹੋ ਜਾਣਗੇ। ਅੱਜ ਕਪਿਲ ਤੇ ਗਿੰਨੀ ਜਲੰਧਰ ਦੇ ਰਿਜ਼ੋਰਟ 'ਕਲੱਬ ਕਬਾਨਾ' 'ਚ 7 ਫੇਰੇ ਲੈਣ ਜਾ ਰਹੇ ਹਨ। ਬੀਤੀ ਰਾਤ ਕਪਿਲ ਦੇ ਜਾਗੋ ਸੀ, ਜਿਸ ਕਾਰਨ ਉਨ੍ਹਾਂ ਦੇ ਘਰ ਵਿਆਹ ਦੀਆਂ ਰੌਣਕਾਂ ਕਾਫੀ ਲੱਗੀਆਂ ਸਨ ਪਰ ਇਨ੍ਹਾਂ ਰੌਣਕਾਂ ਨੂੰ ਚਾਰ ਚੰਨ ਗਾਇਕਾ ਗੁਰਮੀਤ ਬਾਵਾ ਨੇ ਲਾਈ।
ਦਰਅਸਲ ਗਾਇਕ ਗੁਰਮੀਤ ਬਾਵਾ ਬੀਤੀ ਰਾਤ ਕਪਿਲ ਦੇ ਘਰ ਪਹੁੰਚੀ ਸੀ ਅਤੇ ਉਨ੍ਹਾਂ ਦੀਆਂ ਸਿੱਠਣੀਆਂ ਤੇ ਬੋਲੀਆਂ ਨਾਲ ਹੀ ਕਪਿਲ ਦੇ ਵਿਆਹ ਦੀ ਜਾਗੋ ਕੱਢੀ ਗਈ।
ਕਪਿਲ ਦੇ ਵਿਆਹ 'ਚ ਗਾਇਕਾ ਗੁਰਮੀਤ ਬਾਵਾ ਨੇ ਸੁਹਾਗ, ਸਿੱਠਣੀਆਂ ਤੇ ਬੋਲੀਆਂ ਨਾਲ ਖੂਬ ਰੌਣਕਾਂ ਲਾਈਆਂ। ਡੀ. ਜੇ. ਦੀ ਬਜਾਏ ਕਪਿਲ ਦੀ ਜਾਗੋ 'ਚ ਪੰਜਾਬ ਦਾ ਅਸਲੀ ਸੰਗੀਤ ਵਜਾਇਆ ਗਿਆ।
ਗਾਇਕਾ ਗੁਰਮੀਤ ਬਾਵਾ ਮੁਤਾਬਿਕ ਕਪਿਲ ਦੀ ਤਰੱਕੀ ਅੰਮ੍ਰਿਤਸਰ ਲਈ ਮਿਸਾਲ ਹੈ।
ਕਪਿਲ ਸ਼ਰਮਾ ਦੇ ਘਰ ਵਧਾਈ ਦੇਣ ਵਾਲਿਆਂ ਦਾ ਆਉਣਾ ਜਾਣਾ ਲੱਗਾ ਹੋਇਆ ਹੈ।
ਵਿਆਹ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਹਨ।
ਐਤਵਾਰ ਰਾਤ ਕਪਿਲ ਘਰ 'ਜਾਗਰਣ' ਤੇ ਮਹਿੰਦੀ ਦੀਆਂ ਰਸਮਾਂ ਹੋਈਆਂ ਸਨ, ਜਿਸ 'ਚ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਐਕਟਰ ਤੇ ਗਾਇਕ ਪਹੁੰਚੇ ਸਨ।
ਇਸ ਦੌਰਾਨ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਦੱਸ ਦੇਈਏ ਕਿ ਕਪਿਲ ਸ਼ਰਮਾ 24 ਘੰਟਿਆਂ 'ਚ 7 ਫੇਰੇ 12 ਦਸੰਬਰ ਨੂੰ ਲੈਣਗੇ ਤੇ 13 ਦਸੰਬਰ ਨੂੰ 4 ਲਾਵਾਂ ਸਿੱਖ ਧਰਮ ਅਨੁਸਾਰ ਲੈਣਗੇ।