FacebookTwitterg+Mail

ਦੋਸਤੀ, ਰਿਸ਼ਤੇਦਾਰੀ, ਪਾਲੀਵੁੱਡ ਤੇ ਬਾਲੀਵੁੱਡ ਦੀ ਹੋਵੇਗੀ ਅਲੱਗ-ਅਲੱਗ ਖਾਤਿਰਦਾਰੀ

kapil sharma and ginni chatrath
12 December, 2018 03:07:14 PM

ਜਲੰਧਰ (ਬਿਊਰੋ) : ਕਪਿਲ ਸ਼ਰਮਾ ਤੇ ਗਿੰਨੀ ਚਤਰਥ ਅੱਜ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਕਪਿਲ ਸ਼ਰਮਾ 24 ਘੰਟਿਆਂ 'ਚ 7 ਫੇਰੇ 12 ਦਸੰਬਰ ਨੂੰ ਲੈਣਗੇ ਤੇ 13 ਦਸੰਬਰ ਨੂੰ 4 ਲਾਵਾਂ ਸਿੱਖ ਧਰਮ ਅਨੁਸਾਰ ਲੈਣਗੇ। ਕਪਿਲ ਦੇ ਵਿਆਹ ਤੋਂ ਲੈ ਕੇ ਰਿਸੈਪਸ਼ਨ ਦੀ ਪਾਰਟੀ 'ਚ ਦੋਸਤੀ, ਰਿਸ਼ਤੇਦਾਰੀ, ਪਾਲੀਵੁੱਡ ਅਤੇ ਬਾਲੀਵੁੱਡ ਲਈ ਵੱਖ-ਵੱਖ ਪੰਡਾਲ ਹਨ। ਅਜਿਹੇ 'ਚ ਵੱਖ-ਵੱਖ ਕੈਟਾਗਿਰੀ 'ਚ ਪੰਡਾਲ 'ਚ ਵਿਵਸਥਾ ਕੀਤੀ ਗਈ ਹੈ ਪਰ ਖਾਣਾ ਸਾਰਿਆਂ ਲਈ ਇਕ ਤਰ੍ਹਾਂ ਦਾ ਹੀ ਬਣਵਾਇਆ ਗਿਆ ਹੈ। ਸਿਕਉਰਿਟੀ ਕਾਰਨ ਕੇਵਲ ਪੰਡਾਲ ਵੱਖ-ਵੱਖ ਕਰ ਕੇ ਆਏ ਹੋਏ ਮਹਿਮਾਨਾਂ ਨੂੰ ਜਸ਼ਨ ਦੇ ਲੁਤਫ 'ਚ 'ਪਲੀਜ਼ ਸੈਲਫੀ' ਕਹਿ ਕੇ ਉਮੜਣ ਵਾਲੀ ਭੀੜ ਨੂੰ ਦੂਰ ਰੱਖਿਆ ਜਾ ਸਕੇ।

ਇਸ ਤੋਂ ਇਲਾਵਾ ਕਪਿਲ ਦੇ ਵਿਆਹ ਦੇ ਜਸ਼ਨ 'ਚ ਸ਼ਾਮਲ ਹੋਣ ਵਾਲਿਆਂ ਲਈ 5 ਦੇਸ਼ਾਂ ਦੀਆਂ ਮਾਡਲਜ਼ ਜਿਥੇ ਖਾਣਾ ਪ੍ਰੋਸਣਗੀਆਂ  ਉਥੇ ਹੀ 100 ਤੋਂ ਜ਼ਿਆਦਾ ਡਿਸ਼ਿਜ਼ ਹਨ। ਸ਼ਾਕਾਹਾਰੀ ਅਤੇ ਮਾਸਾਹਾਰੀ ਵਿਅੰਜਨਾਂ ਦੇ ਜਿਥੇ ਵੱਖ-ਵੱਖ ਸਟਾਲ ਹੋਣਗੇ ਉਥੇ ਹੀ ਪ੍ਰੋਸਣ ਵਾਲਿਆਂ ਦੇ ਸਟਾਫ ਵੀ ਵੱਖ-ਵੱਖ ਹੋਣਗੇ। ਵਿਆਹ 'ਚ 7 ਭਾਸ਼ਾਵਾਂ ਦੇ ਗਾਈਡ, ਜਿਥੇ ਹੋਣਗੇ ਉਥੇ ਹੀ ਵਿਦੇਸ਼ੀ ਮਹਿਮਾਨਾਂ ਲਈ ਵਿਦੇਸ਼ੀ ਗਾਈਡ ਰੱਖੇ ਗਏ ਹਨ, ਜੋ ਕਿ ਵਿਦੇਸ਼ੀ ਮਹਿਮਾਨਾਂ ਦੀ ਕਿਸੇ ਵੀ ਫਰਮਾਇਸ਼ ਨੂੰ ਪੂਰਾ ਕਰਨ ਲਈ ਉਨ੍ਹਾਂ ਦੀ ਗੱਲ ਸੁਣਨਗੇ ਅਤੇ ਉਸ ਦਾ ਤੁਰੰਤ ਸਮਾਧਾਨ ਕਰਨਗੇ।

ਦੱਸਣਯੋਗ ਹੈ ਕਿ ਬੀਤੀ ਰਾਤ ਕਪਿਲ ਦੇ ਘਰ 'ਜਾਗੋ' ਸੀ, ਜਿਸ 'ਚ ਕਈ ਸੈਲੀਬ੍ਰਿਟੀਜ਼ ਪਹੁੰਚੇ ਸਨ। ਇਸ ਦੌਰਾਨ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਤੋਂ ਇਲਾਵਾ 10 ਦਸੰਬਰ ਨੂੰ ਕਪਿਲ ਦੀ ਭੈਣ ਦੇ ਘਰ 'ਜਾਗਰਣ' ਕਰਵਾਇਆ ਗਿਆ ਸੀ, ਜੋ ਅਚਾਨਕ ਮੀਂਹ ਪੈਣ ਕਾਰਨ ਕਿਸੇ ਫਾਈਵ ਸਟਾਰ ਹੋਟਲ 'ਚ ਤਬਦੀਲ ਕਰ ਦਿੱਤਾ ਗਿਆ ਸੀ।


Tags: Kapil Sharma Ginni Chatrath Wedding Cabbana Resort Jalandhar Amritsar

Edited By

Sunita

Sunita is News Editor at Jagbani.