FacebookTwitterg+Mail

ਆਇਆ ਲਾੜੀਏ ਨੀ ਤੇਰਾ ਸਿਹਰਿਆਂ ਵਾਲਾ, ਕਪਿਲ ਦੀ ਬਾਰਾਤ ਨੇ ਵੱਟੀ ਤਿਆਰੀ

kapil sharma and ginni chatrath
12 December, 2018 04:17:15 PM

ਜਲੰਧਰ (ਬਿਊਰੋ) : ਕਾਮੇਡੀ ਕਿੰਗ ਖਾਨ ਕਪਿਲ ਸ਼ਰਮਾ ਅੱਜ ਆਪਣੇ ਪਹਿਲੇ ਪਿਆਰ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ। ਵਿਆਹ ਕਲੱਬ ਕਬਾਨਾ ਰਿਜ਼ੋਰਟ 'ਚ ਹੋਵੇਗਾ। ਵਿਆਹ ਦੀ ਲਾਈਵ ਅਪਡੇਟਸ ਕਪਿਲ ਦੇ ਯੂਟਿਊਬ ਚੈਨਲ 'ਕਪਿਲ ਸ਼ਰਮਾ ਕੇ 9' 'ਤੇ ਦਿਖਾਇਆ ਜਾਵੇਗਾ। ਵਿਆਹ 'ਚ ਸ਼ਾਮਲ ਹੋਣ ਲਈ ਕਪਿਲ ਦੇ ਖਾਸ ਦੋਸਤ ਤੇ ਬਾਲੀਵੁੱਡ ਸੈਲੀਬ੍ਰਿਟੀਜ਼ ਅੰਮ੍ਰਿਤਸਰ ਪਹੁੰਚ ਚੁੱਕੇ ਹਨ। ਸੁਣਨ 'ਚ ਆਇਆ ਸੀ ਕਿ ਦੀਪਿਕਾ-ਰਣਵੀਰ ਅਤੇ ਪ੍ਰਿਯੰਕਾ-ਨਿੱਕ ਵਰਗੇ ਸੈਲੀਬ੍ਰਿਟੀਜ਼ ਦੀ ਤਰਜ 'ਤੇ ਕਪਿਲ ਵੀ ਦੋ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਉਣਗੇ।
 
12 ਦਸੰਬਰ ਨੂੰ ਜਲੰਧਰ 'ਚ ਲੈਣਗੇ ਹਿੰਦੂ ਰੀਤੀ ਰਿਵਾਜ ਨਾਲ ਫੇਰੇ
12 ਦਸੰਬਰ ਨੂੰ ਮੰਡਪ, ਅਗਵਾਨੀ, ਬਾਰਾਤ, ਵਰਮਾਲਾ, 7 ਫੇਰੇ ਤੇ ਵਿਦਾਈ ਵਰਗੀਆਂ ਰਸਮਾਂ ਹੋਣਗੀਆਂ। ਕਪਿਲ ਤੇ ਗਿੰਨੀ ਵਿਆਹ ਲਈ ਅੱਜ ਸ਼ਾਮ 4 ਵਜੇ ਅੰਮ੍ਰਿਤਸਰ ਤੋਂ ਜਲੰਧਰ ਪਹੁੰਚਣਗੇ। ਮੰਗਲਵਾਰ ਕਪਿਲ ਦੇ ਘਰ ਜਾਗੋ ਕੱਢੀ ਗਈ ਸੀ।

ਵਿਆਹ 'ਚ ਗੁਰਦਾਸ ਮਾਨ ਆਪਣੇ ਗੀਤਾਂ ਨਾਲ ਸਜਾਉਣਗੇ ਮਹਿਫਲ
ਵਿਆਹ ਵਾਲੇ ਦਿਨ ਯਾਨੀ ਅੱਜ ਪੰਜਾਬੀ ਗਾਇਕ ਗੁਰਦਾਸ ਮਾਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦੇ ਵਿਆਹ 'ਚ ਆਪਣੇ ਸੁਪਰਹਿੱਟ ਪੰਜਾਬੀ ਗੀਤਾਂ ਨਾਲ ਮਹਿਫਲ ਲਾਉਣਗੇ। ਕੁਝ ਰਿਸ਼ਤੇਦਾਰ ਹੋਟਲ 'ਚ ਹੀ ਠਹਿਰਣਗੇ, ਜਿਸ ਦਾ ਖਾਸ ਪ੍ਰਾਬੰਧ ਕੀਤਾ ਗਿਆ। ਇਸ ਤੋਂ ਇਲਾਵਾ 14 ਦਸੰਬਰ ਨੂੰ ਅੰਮ੍ਰਿਤਸਰ 'ਚ ਰਿਸੈਪਸ਼ਨ ਪਾਰਟੀ ਰੱਖੀ ਗਈ ਹੈ, ਜਿਸ 'ਚ ਪੰਜਾਬੀ ਗਾਇਕ ਦਲੇਰ ਮਹਿੰਦੀ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਨਗੇ।
 
ਕਪਿਲ ਨੇ ਬਣਵਾਏ ਸਪੈਸ਼ਲੀ ਜਰਦੋਜੀ ਸ਼ੂਅਜ਼
ਕਪਿਲ ਦੇ ਸਾਰੀਆਂ ਜੁੱਤੀਆਂ 'ਤੇ ਜਰਦੋਜੀ ਦਾ ਕੰੰਮ ਕੀਤਾ ਹੋਇਆ ਹੈ। ਮਹਿਰੂਨ ਕਲਰ ਦੀ ਵੈਲਵੇਟ ਕਪੱੜੇ 'ਤੇ ਦੋ ਦਿਨ ਲਾ ਕੇ ਕਾਰੀਗਰਾਂ ਨੇ ਹੱਥ ਨਾਲ ਗੋਲਡਨ ਕਢਾਈ ਕੀਤੀ ਹੈ। ਇਸ ਤੋਂ ਬਾਅਦ ਇਸ ਸ਼ੂਅਜ਼ ਨੂੰ ਬਣਾਉਣ 'ਚ ਹੋਰ ਦੋ ਦਿਨ ਲੱਗੇ ਹਨ। ਇਹ ਲੋਫਰ ਸ਼ੇਪ 'ਚ ਹੋਣ ਦੇ ਨਾਲ ਪੰਜਾਬੀ ਟ੍ਰਡੀਸ਼ਨਲ ਜੁੱਤੀ ਦਾ ਵੀ ਕੰਬੀਨੇਸ਼ਨ ਹੈ।


Tags: Kapil Sharma Ginni Chatrath Wedding Cabbana Resort Jalandhar Amritsar

Edited By

Sunita

Sunita is News Editor at Jagbani.