FacebookTwitterg+Mail

ਆਨੰਦ ਕਾਰਜ ਤੋਂ ਬਾਅਦ ਸਾਹਮਣੇ ਆਈਆਂ ਗਿੰਨੀ-ਕਪਿਲ ਦੀਆਂ ਤਸਵੀਰਾਂ

kapil sharma and ginni chatrath
14 December, 2018 10:34:06 AM

ਜਲੰਧਰ (ਬਿਊਰੋ) : ਜਲੰਧਰ 'ਚ ਵੀਰਵਾਰ ਨੂੰ ਗਿੰਨੀ ਚਤਰਥ ਤੇ ਕਪਿਲ ਸ਼ਰਮਾ ਦੇ ਆਨੰਦ ਕਾਰਜ ਦੀਆਂ ਰਸਮਾਂ ਹੋਈਆਂ। ਗਿੰਨੀ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਦੋਵਾਂ ਨੇ ਪੰਜਾਬੀ ਰੀਤੀ-ਰਿਵਾਜ਼ਾਂ ਨਾਲ ਆਨੰਦ ਕਾਰਜ ਦੀਆਂ ਰਸਮਾਂ ਨੂੰ ਪੂਰਾ ਕੀਤਾ।

Punjabi Bollywood Tadka

ਇਸ ਤੋਂ ਪਹਿਲਾਂ ਸ਼ਾਮ ਨੂੰ ਅਰਦਾਸ ਹੋਈ। ਦੇਰ ਰਾਤ ਕਪਿਲ ਤੇ ਗਿੰਨੀ ਅੰਮ੍ਰਿਤਸਰ ਲਈ ਰਵਾਨਾ ਹੋ ਗਏ ਸਨ। ਦੱਸ ਦੇਈਏ ਕਿ ਇਸ ਦੌਰਾਨ ਗਿੰਨੀ ਨੇ ਪਿੰਕ ਕਲਰ ਦਾ ਲਹਿੰਗਾ ਪਾਇਆ ਸੀ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਸੀ। ਉੱਥੇ ਹੀ ਕਪਿਲ ਸ਼ਰਮਾ ਨੇ ਆਫ ਵ੍ਹਾਈਟ ਕਲਰ ਦੀ ਸ਼ੇਰਵਾਨੀ ਪਾਈ ਸੀ ਤੇ ਪਿੰਕ ਰੰਗ ਦੀ ਪੱਗ ਬੰਨ੍ਹੀ ਸੀ। 

Punjabi Bollywood Tadka

ਅੰਮ੍ਰਿਤਸਰ 'ਚ 14 ਦਸੰਬਰ ਨੂੰ ਹੈ ਵੈਡਿੰਗ ਰਿਸੈਪਸ਼ਨ
ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ 13 ਸਾਲ ਦੀ ਜਾਣ-ਪਛਾਣ ਤੋਂ ਬਾਅਦ ਬੁੱਧਵਾਰ ਨੂੰ ਆਖਿਰਕਾਰ ਇਕ ਹੋ ਹੀ ਗਏ। ਕਲੱਬ ਕਬਾਨਾ 'ਚ ਦੋਵਾਂ ਨੇ ਹਿੰਦੂ ਰੀਤੀ-ਰਿਵਾਜ਼ਾਂ ਮੁਤਾਬਕ ਵਿਆਹ ਹੋਇਆ।

Punjabi Bollywood Tadka

ਕਪਿਲ ਨੇ ਗ੍ਰੀਨ ਤੇ ਸਿਲਵਰ ਕੰਬੀਨੇਸ਼ਨ ਦੀ ਸ਼ੇਰਵਾਨੀ ਪਾਈ ਸੀ ਤੇ ਗੋਲਡਨ ਕਲਰ ਦੀ ਪੱਗ ਬੰਨ੍ਹੀ ਸੀ। ਉੱਥੇ ਹੀ ਗਿੰਨੀ ਚਤਰਥ ਨੇ ਗੋਡਲਨ ਤੇ ਰੈੱਡ ਲਹਿੰਗਾ ਪਾਇਆ ਸੀ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਸੀ।
 Punjabi Bollywood Tadka
ਲਾਲ ਤੇ ਚਿੱਟੇ ਗੁਲਾਬਾਂ ਤੇ ਕਲੀਆਂ ਨਾਲ ਸਜਾਇਆ ਸੀ ਸਟੇਜ 
ਕਪਿਲ ਤੇ ਗਿੰਨੀ ਦੇ ਵਿਆਹ ਵਾਲੀ ਸਟੇਜ ਨੂੰ ਲਾਲ ਤੇ ਚਿੱਟੇ ਰੰਗ ਦੇ ਗੁਲਾਬਾਂ ਤੇ ਕਲੀਆਂ ਨਾਲ ਸਜਾਇਆ ਗਿਆ ਸੀ। ਰਾਤ ਕਰੀਬ ਸਾਢੇ ਬਾਰਾਂ ਵਜੇ ਦੋਵੇਂ ਸਟੇਜ 'ਤੇ ਆਏ। ਇਨ੍ਹਾਂ ਦੇ ਆਉਂਦੇ ਹੀ ਜੈਮਾਲਾ ਤੇ ਫੇਰਿਆਂ ਦੀ ਰਸਮ ਹੋਈ।
Punjabi Bollywood Tadka
ਲੋਕ ਗਾਇਕ ਗੁਰਦਾਸ ਮਾਨ ਲਾਇਆ ਪੰਜਾਬੀ ਗੀਤਾਂ ਦਾ ਅਖਾੜਾ
ਦੱਸ ਦੇਈਏ ਕਿ ਸਿਰਦੂਲ ਸਿੰਕਦਰ, ਰਣਜੀਤ ਬਾਵਾ ਨੇ ਗੁਰਦਾਸ ਮਾਨ ਨਾਲ ਮਿਲ ਕੇ ਪੰਜਾਬੀ ਗੀਤਾਂ ਨਾਲ ਰੌਣਕਾਂ ਲਾਈਆਂ।

Punjabi Bollywood Tadka

ਮੰਚ 'ਤੇ ਇਨ੍ਹਾਂ ਨਾਲ ਅਭਿਸ਼ੇਕ ਕ੍ਰਿਸ਼ਣਾ, ਸੁਮੋਨਾ ਚਕਰਵਰਤੀ, ਰਾਜੀਵ ਠਾਕੁਰ ਤੇ ਹੋਰ ਕਾਮੇਡੀਅਨ ਸਨ।

Punjabi Bollywood Tadka

ਇਸ ਤੋਂ ਇਲਾਵਾ ਜਸਬੀਰ ਜੱਸੀ, ਅਮਰ ਨੂਰੀ, ਲੋਕ ਗਾਇਕ ਹੰਸ ਰਾਜ ਹੰਸ, ਮਿਸ ਪੂਜਾ ਨੇ ਕਪਿਲ ਨੂੰ ਨਵੀਂ ਸ਼ੁਰੂਆਤ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

Punjabi Bollywood Tadka

Punjabi Bollywood Tadka

Punjabi Bollywood Tadka

 

 


Tags: Kapil Sharma Ginni Chatrath Anand Karaj Ceremony Phagwara Jalandhar Sikh Rituals Amritsar

Edited By

Sunita

Sunita is News Editor at Jagbani.