FacebookTwitterg+Mail

ਕਪਿਲ ਸ਼ਰਮਾ ਨੇ ਆਪਣੀ ਨੰਨ੍ਹੀ ਪਰੀ ਲਈ ਘਰ ’ਚ ਕੀਤੀ ਖਾਸ ਰਸਮ, ਹਰ ਪਾਸੇ ਹੋ ਰਹੀ ਚਰਚਾ

kapil sharma and ginni chatrath get their little princess anayra s
20 January, 2020 09:29:19 AM

ਮੁੰਬਈ(ਬਿਊਰੋ)- ਕਪਿਲ ਸ਼ਰਮਾ ਤੇ ਗਿੰਨੀ ਚਤਰਥ ਪਿਛਲੇ ਸਾਲ 10 ਦਸੰਬਰ ਨੂੰ ਮਾਤਾ-ਪਿਤਾ ਬਣੇ ਸਨ। ਲੱਗਭਗ ਇਕ ਮਹੀਨੇ ਬਾਅਦ ਕਪਿਲ ਨੇ ਆਪਣੀ ਧੀ ਦੀ ਪਹਿਲੀ ਝਲਕ ਫੈਨਜ਼ ਨੂੰ ਦਿਖਾਈ। ਹਾਲ ਹੀ ਵਿਚ ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਧੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ।
Punjabi Bollywood Tadka
ਬੀਤੇ ਦਿਨ ਕਪਿਲ ਸ਼ਰਮਾ ਨੇ ਪਤਨੀ ਗਿੰਨੀ ਚਤਰਥ ਨਾਲ ਮਿਲ ਕੇ ਆਪਣੀ ਛੋਟੀ ਪਰੀ ਲਈ ਘਰ ਵਿਚ ਇਕ ਖਾਸ ਰਸਮ ਰੱਖੀ। ਇਸ ਦੌਰਾਨ ਕਪਿਲ ਨੇ ਆਪਣੀ ਛੋਟੀ ਰਾਜਕੁਮਾਰੀ ਅਨਾਇਰਾ ਦੇ ਹੱਥਾਂ ਅਤੇ ਪੈਰਾਂ ਦੀ ਛਾਪ ਮਿੱਟੀ ਵਿਚ ਪ੍ਰਿੰਟ ਕਰਵਾਈ। ਜੀ ਹਾਂ, ਕਪਿਲ ਅਤੇ ਗਿੰਨੀ ਨੇ ਅਨਾਇਰਾ ਲਈ ‘ਫੀਟ ਕਲੇ ਇੰਪ੍ਰੈਸ਼ਨ’ ਕਰਾਇਆ ਤਾਂ ਕਿ ਉਹ ਆਪਣੀ ਧੀ ਦੇ ਬਚਪਨ ਨਾਲ ਜੁੜੀ ਇਸ ਯਾਦ ਨੂੰ ਹਮੇਸ਼ਾ ਆਪਣੇ ਕੋਲ ਰੱਖ ਸਕਣ। ਇਸ ਦੇ ਲਈ ਖਾਸ ਤੌਰ ’ਤੇ ਸੈਲੀਬ੍ਰਿਟੀ ਇੰਪ੍ਰੈਸ਼ਨ ਆਰਟਿਸਟ ਭਾਵਨਾ ਜਸਰਾ ਕਪਲ ਦੇ ਘਰ ਪਹੁੰਚੀ ਸੀ।
Punjabi Bollywood Tadka
ਵਰਕਫਰੰਟ ਦੀ ਗੱਲ ਕਰੀਏ ਤਾਂ ਕਪਿਲ ਸ਼ਰਮਾ ਦਾ ਕਮਬੈਕ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਲਗਾਤਾਰ ਟੀ.ਆਰ.ਪੀ. ਚਾਰਟ ਵਿਚ ਬਣਿਆ ਹੋਇਆ ਹੈ। ਇਸ ਹਫਤੇ ਦੀ ਟੀ.ਆਰ.ਪੀ. ਰੇਟਿੰਗਸ ਲਿਸਟ ਵਿਚ ਕਪਿਲ ਦਾ ਸ਼ੋਅ ਤੀਜੇ ਨੰਬਰ ’ਤੇ ਹੈ।


Tags: Kapil SharmaGinni Chatrathlittle PrincessAnayra SharmaClay Impression

About The Author

manju bala

manju bala is content editor at Punjab Kesari