ਮੁੰਬਈ (ਬਿਊਰੋ) — ਕਾਮੇਡੀਅਨ ਕਪਿਲ ਸ਼ਰਮਾ ਕੁਝ ਸ਼ੋਅ 'ਚ ਮਾਡਲਿੰਗ ਵੀ ਕਰ ਚੁੱਕੇ ਹਨ ਪਰ ਆਪਣੀ ਪਤਨੀ ਗਿੰਨੀ ਚਤਰਥ ਨਾਲ ਉਨ੍ਹਾਂ ਨੇ ਪਹਿਲੀ ਵਾਰ ਜਲੰਧਰ 'ਚ ਮਾਡਲਿੰਗ ਕੀਤੀ। ਉਥੇ ਹੀ ਗਿੰਨੀ ਨੇ ਤਾਂ ਰੈਂਪ ਵਾਕ ਹੀ ਪਹਿਲੀ ਵਾਰ ਕੀਤਾ ਹੈ। ਕਪਿਲ ਸ਼ਰਮਾ ਤੇ ਗਿੰਨੀ ਨੇ ਡਿਜ਼ਾਈਨਰ ਜੈਸਮੀਨ, ਦੀਕਸ਼ਾ ਜੁਲਕਾ ਤੇ ਸਿਮਰਨ ਜੌਰਾ ਦੇ ਡਿਜ਼ਾਈਨ ਕੀਤੇ ਹੋਏ ਕੱਪੜਿਆਂ 'ਚ ਜਲਵਾ ਬਿਖੇਰਿਆ।

ਮਾਡਲਿੰਗ ਤੋਂ ਬਾਅਦ ਕਪਿਲ ਸ਼ੇਅਰ ਕੀਤੀਆਂ ਕੁਝ ਗੱਲਾਂ
ਮਾਡਲਿੰਗ ਤੋਂ ਬਾਅਦ ਕਪਿਲ ਸ਼ਰਮਾ ਨੇ 'ਦਿ ਕਪਿਲ ਸ਼ਰਮਾ ਸ਼ੋਅ' ਵਾਂਗ ਲਾਏ ਗਏ ਸੈੱਟ 'ਚ ਆਪਣੀ ਜ਼ਿੰਦਗੀ ਦੇ ਅਨੁਭਵ ਸ਼ੇਅਰ ਕੀਤੇ। ਉਨ੍ਹਾਂ ਨੇ ਆਪਣੀ ਲਵ ਸਟੋਰੀ ਤੇ ਕਾਲਜ ਦੇ ਦਿਨਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਗਿੰਨੀ ਨਾਲ ਆਪਣੀ ਪਹਿਲੀ ਮੁਲਾਕਾਤ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਜਦੋਂ ਉਹ ਏ. ਪੀ. ਜੇ. ਕਾਲਜ ਦੀ ਪੜਾਈ ਦਾ ਖਰਚ ਉਠਾਉਣ ਲਈ ਥਿਏਟਰ ਸਿਖਣ ਦੂਜੇ ਕਾਲਜ 'ਚ ਜਾਂਦੇ ਸਨ। ਉਨ੍ਹਾਂ ਦਿਨਾਂ 'ਚ ਹੀ ਗਿੰਨੀ ਮੈਨੂੰ ਮਿਲੀ ਸੀ। ਕਪਿਲ ਨੇ ਕਿਹਾ, ਮੈਂ ਗਿੰਨੀ ਨੂੰ ਪਾ ਕੇ ਬੇਹੱਦ ਖੁਸ਼ੀ/ਲੱਕੀ ਮਹਿਸੂਸ ਕਰ ਰਿਹਾਂ ਹਾਂ।
ਨਾਮੀ ਕਲਾਕਾਰਾਂ ਤੋਂ ਸਿੱਖੀਆਂ ਪੈਟਿੰਗ ਦੀਆਂ ਬਾਰੀਕੀਆਂ
ਇਸ ਤੋਂ ਪਹਿਲੇ ਦਿਨ 'ਚ ਕਲਾਕਾਰਾਂ ਨੇ ਆਪਣੀ ਪੈਟਿੰਗਸ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਕੈਂਪ 'ਚ ਵਿਦਿਆਰਥੀਆਂ ਨੇ ਨਾਮੀ ਕਲਾਕਾਰਾਂ ਤੋਂ ਪੈਟਿੰਗਸ ਦੀਆਂ ਬਾਰੀਕੀਆਂ ਨੂੰ ਸਿੱਖਿਆ। ਸ਼ਾਮ ਨੂੰ ਲਵਣਯਾ ਫੈਸ਼ਨ ਸ਼ੋਅ 'ਚ ਡਿਜ਼ਾਈਨਰਾਂ ਨੇ ਪਾਰੰਪਰਕ, ਵੈਸਟਰਨ ਤੇ ਫਿਊਜਨ ਵਿਅਰ 'ਚ ਸਮਰ ਤੇ ਸਪਰਿੰਗ ਸੀਜ਼ਨ ਦੇ ਡਿਜ਼ਾਈਨ ਨੂੰ ਪੇਸ਼ ਕੀਤਾ।

ਕਾਲਜ ਦੇ ਪ੍ਰੋਫੈਸਰ ਗਗਨ ਤੇ ਅਨਿਲ ਨੇ ਵੀ ਕੀਤੀ ਮਾਡਲਿੰਗ
ਫੈਸ਼ਨ ਸ਼ੋਅ ਦੇ ਅੰਤਿਮ ਦਿਨ ਕਾਲਜ ਦੇ ਪ੍ਰੋਫੈਸਰ ਗਗਨ ਤੇ ਅਨਿਲ ਨੇ ਵੀ ਮਾਡਲਿੰਗ ਕੀਤੀ। ਫੈਸ਼ਨ ਸ਼ੋਅ 'ਚ 25 ਡਿਜ਼ਾਈਨਰਾਂ ਨੇ 130 ਤਰ੍ਹਾਂ ਦੀਆਂ ਪੋਸ਼ਾਕਾਂ ਨੂੰ ਪੇਸ਼ ਕੀਤਾ।