FacebookTwitterg+Mail

ਜਗਰਾਤੇ ਨਾਲ ਸ਼ੁਰੂ ਹੋਣਗੀਆਂ ਕਪਿਲ ਦੇ ਵਿਆਹ ਦੀਆਂ ਰਸਮਾਂ, ਜਾਣੋ ਪੂਰੀ ਡਿਟੇਲ

kapil sharma and ginni chatrath wedding venue
16 November, 2018 02:01:42 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਵਿਆਹਾਂ ਦੀ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਉਥੇ ਹੀ ਇਸ ਲਿਸਟ 'ਚ ਕਪਿਲ ਸ਼ਰਮਾ ਦਾ ਨਾਂ ਵੀ ਜੁੜਨ ਵਾਲਾ ਹੈ। ਖਬਰਾਂ ਹਨ ਕਿ ਕਪਿਲ ਸ਼ਰਮਾ ਪ੍ਰੇਮਿਕਾ ਗਿੰਨੀ ਚਤਰਥ ਨਾਲ ਦਸੰਬਰ 'ਚ 7 ਫੇਰੇ ਲੈਣਗੇ। ਹਾਲ ਹੀ 'ਚ ਕਪਿਲ ਸ਼ਰਮਾ ਤੇ ਗਿੰਨੀ ਦੇ ਵਿਆਹ ਦੇ ਫੰਕਸ਼ਨ ਦੀ ਤਾਰੀਕ ਸਾਹਮਣੇ ਆ ਗਈ ਹੈ।

Punjabi Bollywood Tadka

ਖਬਰਾਂ ਮੁਤਾਬਕ, ਕਪਿਲ ਸ਼ਰਮਾ ਪ੍ਰੇਮਿਕਾ ਗਿੰਨੀ ਨਾਲ 10 ਦਸੰਬਰ ਤੋਂ ਵਿਆਹ ਦੀਆਂ ਰਸਮਾਂ ਸ਼ੁਰੂ ਕਰਨਗੇ। ਕਿਹਾ ਜਾ ਰਿਹਾ ਹੈ ਕਿ ਕਪਿਲ ਦੀ ਭੈਣ ਨੇ ਆਪਣੇ ਭਰਾ ਦੇ ਵਿਆਹ ਤੋਂ ਪਹਿਲਾਂ ਮਾਤਾ ਦਾ ਜਾਗਰਣ ਕਰਾਵੇਗੀ। ਅਗਲੇ ਦਿਨ ਗਿਨੀ ਦੇ ਹੋਮ ਟਾਊਨ 'ਚ ਸੰਗੀਤ ਤੇ ਮਹਿੰਦੀ ਦੀ ਸੈਰੇਮਨੀ ਕੀਤੀ ਜਾਵੇਗੀ। 12 ਦਸੰਬਰ ਨੂੰ ਵਿਆਹ ਵਾਲੇ ਦਿਨ ਮਹਿਮਾਨਾਂ ਲਈ ਫਾਈਵ ਸਟਾਰ ਹੋਟਲ ਬੁੱਕ ਕਰਵਾਇਆ ਗਿਆ ਹੈ। ਇਸ ਤੋਂ ਬਾਅਦ 14 ਦਸੰਬਰ ਨੂੰ ਅੰਮ੍ਰਿਤਸਰ 'ਚ ਰਿਸੈਪਸ਼ਨ ਪਾਰਟੀ ਹੋਵੇਗੀ।

Punjabi Bollywood Tadka
ਵਿਆਹ ਤੋਂ ਬਾਅਦ ਆਵੇਗਾ ਕਪਿਲ ਦਾ ਸ਼ੋਅ
ਦੱਸ ਦੇਈਏ ਕਿ ਦਸੰਬਰ 'ਚ ਵਿਆਹ ਤੋਂ ਬਾਅਦ ਕਪਿਲ ਸ਼ਰਮਾ ਛੋਟੇ ਪਰਦੇ 'ਤੇ ਕਾਮੇਡੀ ਦਾ ਤੜਕਾ ਲਾਉਣਗੇ। ਕਪਿਲ ਦੇ ਕਾਮੇਡੀ ਸ਼ੋਅ ਨੂੰ ਸਲਮਾਨ ਖਾਨ ਦਾ ਪ੍ਰਡੋਕਸ਼ਨ ਹਾਊਸ ਪ੍ਰੋਡਿਊਸ ਕਰੇਗਾ। ਅਗਲੇ ਮਹੀਨੇ 16 ਦਸੰਬਰ ਤੋਂ ਕਪਿਲ ਸ਼ਰਮਾ ਸ਼ੋਅ ਦੀ ਸ਼ੂਟਿੰਗ ਸ਼ੁਰੂ ਕਰ ਦੇਣਗੇ। ਪਹਿਲਾਂ ਕਪਿਲ ਦਾ ਬੈਨਰ ਹੀ ਸ਼ੋਅ ਨੂੰ ਪ੍ਰੋਡਿਊਸ ਕਰਦਾ ਸੀ ਪਰ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਦੇ ਪ੍ਰੋਡਕਸ਼ਨ ਦੀ ਜਿੰਮੇਦਾਰੀ ਚੈਨਲ ਨੇ ਕਿਸੇ ਹੋਰ ਨੂੰ ਦੇ ਦਿੱਤੀ ਸੀ।

Punjabi Bollywood Tadka


Tags: Kapil Sharma Ginni Chatrath Wedding Venue Mata Ka Jagran Mehendi Sangeet Ceremony Phagwara Jalandhar Amritsar

About The Author

sunita

sunita is content editor at Punjab Kesari