FacebookTwitterg+Mail

ਪਤਨੀ ਗਿੰਨੀ ਦੇ ਪਿਆਰ ਨੂੰ ਲੈ ਕੇ ਕਪਿਲ ਨੇ ਖੋਲ੍ਹਿਆ ਇਹ ਰਾਜ਼, ਗੁਰਪ੍ਰੀਤ ਘੁੱਗੀ ਨੂੰ ਦੱਸੀ ਕਹਾਣੀ

kapil sharma and gurpreet ghuggi
12 February, 2020 10:40:15 AM

ਮੁੰਬਈ (ਬਿਊਰੋ) : 'ਦਿ ਕਪਿਲ ਸ਼ਰਮਾ ਸ਼ੋਅ' ਦੇ ਹੋਸਟ ਅਤੇ ਅਦਾਕਾਰ ਕਪਿਲ ਸ਼ਰਮਾ ਹਾਲ ਹੀ 'ਚ ਇਕ ਪੰਜਾਬੀ ਕਾਮੇਡੀ ਚੈਟ ਸ਼ੋਅ 'ਚ ਨਜ਼ਰ ਆਏ। ਇਸ ਪੰਜਾਬੀ ਕਾਮੇਡੀ ਚੈਟ ਸ਼ੋਅ ਨੂੰ ਇਨ੍ਹਾਂ ਦੇ ਕਰੀਬੀ ਦੋਸਤ ਅਦਾਕਾਰ ਘੁੱਗੀ ਹੋਸਟ ਕਰ ਰਹੇ ਹਨ। ਇਸ ਦੀ ਜਾਣਕਾਰੀ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਵੀਡੀਓ ਜਾਰੀ ਕਰਦੇ ਹੋਏ ਦਿੱਤੀ। ਸ਼ੋਅ ਦੌਰਾਨ ਜਦੋਂ ਕਪਿਲ ਸ਼ਰਮਾ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਆਪਣੀ ਪਤਨੀ ਗਿੰਨੀ ਨਾਲ ਪਿਆਰ ਦਾ ਅਹਿਸਾਸ ਕਦੋ ਹੋਇਆ। ਇਸ ਦਾ ਜਵਾਬ ਦਿੰਦੇ ਹੋਏ ਕਪਿਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਜਵਾਬ ਹੁਣ ਤੱਕ ਪਤਾ ਨਹੀਂ ਚੱਲਿਆ ਹੈ। ਪੰਜਾਬੀ ਕਾਮੇਡੀ ਚੈਟ ਸ਼ੋਅ ਦੌਰਾਨ ਕਪਿਲ ਸ਼ਰਮਾ ਪਠਾਨੀ ਲੁੱਕ 'ਚ ਕਾਫੀ ਆਕਰਸ਼ਕ ਲੱਗ ਰਹੇ ਸਨ, ਜਿਸ ਦੌਰਾਨ ਦਰਸ਼ਕਾਂ ਨੂੰ ਉਨ੍ਹਾਂ ਦਾ ਮਜ਼ਾਕੀਆ ਅੰਦਾਜ਼ ਦੇਖਣ ਨੂੰ ਮਿਲਿਆ। ਸ਼ੋਅ ਦੌਰਾਨ ਕਪਿਲ ਕਾਫੀ ਮਸਤੀ ਕਰਦੇ ਵੀ ਨਜ਼ਰ ਆਏ। ਸ਼ੋਅ 'ਚ ਜਦੋਂ ਕਪਿਲ ਨੇ ਦੱਸਿਆ ਕਿ ਉਨ੍ਹਾਂ ਨੂੰ ਹੁਣ ਵੀ ਪਤਾ ਨਹੀਂ ਹੈ ਕਿ ਉਨ੍ਹਾਂ ਨੂੰ ਗਿੰਨੀ ਨਾਲ ਪਿਆਰ ਦਾ ਅਹਿਸਾਸ ਕਦੋਂ ਹੋਇਆ। ਉਦੋਂ ਹੋਸਟ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਤੁਹਾਨੂੰ ਭਰੋਸਾ ਹੈ ਕਿ ਉਨ੍ਹਾਂ ਨਾਲ ਪਿਆਰ ਹੋ ਗਿਆ ਹੈ ਪਰ ਇਸ ਬਾਰੇ ਗੰਭੀਰ ਨਹੀਂ ਹੋ? ਜਿਸ ਤੋਂ ਬਾਅਦ ਮਜਾਕੀਆ ਅੰਦਾਜ਼ 'ਚ ਕਪਿਲ ਕਹਿੰਦੇ ਹਨ ਕਿ ਤੁਸੀਂ ਮੇਰਾ ਤਲਾਕ ਕਰਵਾ ਦੇਵੋਗੇ।

ਪੰਜਾਬੀ ਕਾਮੇਡੀ ਚੈਟ ਸ਼ੋਅ ਦੀ ਗੱਲ ਕਰੀਏ ਤਾਂ ਘੁੱਗੀ ਦੇ ਨਾਲ, ਅਦਾਕਾਰਾ ਅਤੇ ਗਾਇਕਾ ਖੁਸ਼ਬੂ ਗਰੇਵਾਲ ਵੀ ਸ਼ੋਅ ਵਿੱਚ ਵਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਵੀਡੀਓ ਸ਼ੇਅਰ ਕਰਦੇ ਹੋਏ ਆਪਣੇ ਦੋਸਤ ਘੁੱਗੀ ਅਤੇ ਰਾਜੀਵ ਢੀਂਗਰਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਦੱਸ ਦੇਈਏ ਕਿ ਹਾਲ ਹੀ 'ਚ ਕਪਿਲ ਅਤੇ ਗਿੰਨੀ ਦੇ ਘਰ ਉਨ੍ਹਾਂ ਦੇ ਪਹਿਲੇ ਬੱਚੇ ਦਾ ਜਨਮ ਹੋਇਆ ਹੈ। ਪਤੀ-ਪਤਨੀ ਨੇ ਜਿਸ ਦਾ ਨਾਂ ਇਨਾਇਆ ਰੱਖਿਆ ਹੈ।


Tags: Kapil SharmaThe Kapil Sharma SharmaGinni ChatrathPunjabi Comedy ShowHasdeya De Ghar VasdeInstagram Handle

About The Author

sunita

sunita is content editor at Punjab Kesari