FacebookTwitterg+Mail

ਕਪਿਲ ਸ਼ਰਮਾ ਤੇ ਨਾਮੀ ਗਾਇਕਾ ਮਿਸ ਪੂਜਾ ਨੇ ਚੰਡੀਗੜ੍ਹ ਯੂਨੀਵਰਸਿਟੀ 'ਚ ਬੰਨ੍ਹਿਆ ਰੰਗ, ਝੂਮਣ ਲਾਏ ਸਰੋਤੇ

kapil sharma and miss pooja chandigarh university
21 November, 2017 02:51:51 PM

ਮੋਹਾਲੀ(ਬਿਊਰੋ)—  ਚੰਡੀਗੜ੍ਹ ਯੂਨੀਵਰਸਿਟੀ ਵਲੋਂ ਕਰਵਾਏ ਗਏ ਰੰਗਾਰੰਗ ਪ੍ਰੋਗਰਾਮ ਵਿਚ ਕਾਮੇਡੀਅਨ ਬਾਦਸ਼ਾਹ ਤੇ ਬਾਲੀਵੁੱਡ ਅਦਾਕਾਰ ਕਪਿਲ ਸ਼ਰਮਾ, ਪੰਜਾਬੀ ਗਾਇਕਾ ਤੇ ਅਦਾਕਾਰਾ ਮਿਸ ਪੂਜਾ, ਗਾਇਕ ਨਿੰਜਾ, ਆਤਿਸ਼, ਤਾਜ਼, ਰੇਸ਼ਮ ਸਿੰਘ ਅਨਮੋਲ, ਗਜੇਂਦਰ ਫੋਗਟ, ਦਿ ਲੈਂਡਰਸ ਤੇ ਐਂਕਰ ਵੈਭਵ, ਹੈਪੀ ਸਿੰਘ ਆਦਿ ਨੇ ਸ਼ਿਰਕਤ ਕਰਕੇ ਸੰਗੀਤਕ ਅਖਾੜਾ ਬੰਨ੍ਹਿਆ ਤੇ ਆਪਣੀਆਂ ਦਿਲ ਖਿਚਵੀਆਂ ਪੇਸ਼ਕਾਰੀਆਂ ਨਾਲ ਵਿਦਿਆਰਥੀਆਂ ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।

Punjabi Bollywood Tadka
ਚੰਡੀਗੜ੍ਹ ਯੂਨੀਵਰਸਿਟੀ ਵਲੋਂ ਕਰਵਾਏ ਗਏ ਪ੍ਰੋਗਰਾਮ ਵਿਚ ਪੁੱਜੇ ਕਪਿਲ ਸ਼ਰਮਾ ਨੇ ਮੈਚ 'ਤੇ ਪੇਸ਼ਕਾਰੀ ਦਿੰਦੇ ਹੋਏ ਆਪਣੇ ਚੁਲਬੁਲੇ ਚੁਟਕਲਿਆਂ ਨਾਲ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਈਆਂ।

Punjabi Bollywood Tadka

ਇਸ ਦੌਰਾਨ ਕਪਿਲ ਸ਼ਰਮਾ ਤੇ ਅਦਾਕਾਰਾ ਇਸ਼ਿਤਾ ਦੱਤਾ ਨੇ ਆਪਣੀ ਆਉਣ ਵਾਲੀ ਹਿੰਦੀ ਫਿਲਮ 'ਫਿਰੰਗੀ' ਸੰਬੰਧੀ ਜ਼ਰੂਰੀ ਗੱਲਬਾਤ ਵੀ ਕੀਤੀ।

Punjabi Bollywood Tadka

ਪ੍ਰੋਗਰਾਮ ਦੌਰਾਨ ਪੰਜਾਬੀ ਸੰਗੀਤ ਤੇ ਅਦਾਕਾਰੀ ਦੇ ਖੇਤਰ ਵਿਚ ਆਪਣਾ ਲੋਹਾ ਮਨਾਉਣ ਵਾਲੀ ਪੰਜਾਬੀ ਗਾਇਕਾ ਤੇ ਅਦਾਕਾਰਾ ਮਿਸ ਪੂਜਾ ਨੇ ਆਪਣੇ ਨਵੇਂ-ਪੁਰਾਣੇ ਗੀਤਾਂ ਨਾਲ ਹਾਜ਼ਰੀ ਲਗਵਾਈ।

Punjabi Bollywood Tadka

ਉਨ੍ਹਾਂ ਦੇ ਨਾਲ ਹੀ ਗਾਇਕ ਦਿ ਲੈਂਡਰਸ ਤੇ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ ਨੂੰ ਝੂਮਣ ਲਾਇਆ।

Punjabi Bollywood Tadka

ਇਨ੍ਹਾਂ ਤੋਂ ਇਲਾਵਾ ਆਤਿਸ਼, ਐਂਕਰ ਵੈਭਵ, ਹੈਪੀ ਸਿੰਘ ਨੇ ਵੀ ਸ਼ਿਰਕਤ ਕਰਕੇ ਆਪਣੀ ਮੌਜੂਦਗੀ ਦਰਜ ਕਰਵਾਈ।

Punjabi Bollywood Tadka

Punjabi Bollywood Tadka


Tags: Kapil SharmaChandigarh UniversityMiss PoojaNinjaResham Singh AnmolThe Landers

Edited By

Sunita

Sunita is News Editor at Jagbani.