FacebookTwitterg+Mail

ਚਲਦੇ ਸ਼ੋਅ 'ਚ ਕਪਿਲ ਸ਼ਰਮਾ ਨੇ ਇਸ ਕਾਰਨ ਮੰਗੀ ਪੀ. ਐੱਮ. ਮੋਦੀ ਤੋਂ ਮੁਆਫੀ

kapil sharma and narendra modi
29 January, 2019 04:01:25 PM

ਜਲੰਧਰ (ਬਿਊਰੋ) : ਕਮੇਡੀ ਕਿੰਗ ਕਪਿਲ ਸ਼ਰਮਾ ਕਦੇ ਵੀ ਚੁਟਕੀ ਲੈਣ ਦਾ ਮੌਕਾ ਨਹੀਂ ਛੱਡਦੇ। ਕੁਝ ਦਿਨ ਪਹਿਲਾਂ ਹੀ ਕਪਿਲ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਜ ਕੁਮਾਰ ਰਾਓ ਦੀ ਮੁਲਾਕਾਤ 'ਤੇ ਮਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਮਸਤੀ 'ਤੇ ਰਾਜ ਕੁਮਾਰ ਰਾਓ ਨੇ ਕਪਿਲ ਨੂੰ ਇਸ ਤਰ੍ਹਾਂ ਦਾ ਜਵਾਬ ਦਿੱਤਾ ਕਿ ਕਪਿਲ ਸ਼ਰਮਾ ਨੂੰ ਮਾਫੀ ਮੰਗਣੀ ਪਈ ਹੈ। ਦਰਅਸਲ ਰਾਜ ਕੁਮਾਰ ਰਾਓ ਕੁਝ ਦਿਨ ਪਹਿਲਾਂ ਹੀ ਬਾਲੀਵੁੱਡ ਸਿਤਾਰਿਆਂ ਨਾਲ ਪ੍ਰਧਾਨ ਮੰਤਰੀ ਨੂੰ ਮਿਲੇ ਸਨ। ਕਪਿਲ ਨੇ ਇਸ ਮੁਲਾਕਾਤ ਤੇ ਛੁਰਲੀ ਛੱਡਦੇ ਹੋਏ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੇਰੇ ਨਾਲ ਨਰਾਜ਼ ਤਾਂ ਨਹੀਂ ਹਨ, ਜਿਸ ਤੇ ਰਾਓ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਤੁਹਾਡੇ ਨਾਲ ਨਰਾਜ਼ ਹਨ।


ਦਰਅਸਲ ਰਾਜ ਕੁਮਾਰ ਰਾਓ ਕਪਿਲ ਦੇ 2016  ਵਾਲੇ ਉਸ ਟਵੀਟ ਦੀ ਗੱਲ ਕਰ ਰਹੇ ਸਨ, ਜਿਸ 'ਚ ਕਪਿਲ ਨੇ ਬੀ. ਐੱਮ. ਸੀ. 'ਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਉਂਦੇ ਹੋਏ ਪ੍ਰਧਾਨ ਮੰਤਰੀ ਨੂੰ ਆਪਣਾ ਟਵੀਟ ਟੈਗ ਕੀਤਾ ਸੀ। ਕਪਿਲ ਨੇ ਲਿਖਿਆ ਸੀ ਕਿ ਉਹ 5 ਸਾਲਾਂ ਤੋਂ 15 ਕਰੋੜ ਟੈਕਸ ਦੇ ਰਿਹਾ ਹੈ। ਇਸ ਦੇ ਬਾਵਜੂਦ ਉਸ ਨੂੰ ਆਪਣਾ ਦਫਤਰ ਬਣਾਉਣ ਲਈ 5 ਲੱਖ ਦੀ ਰਿਸ਼ਵਤ ਦੇਣੀ ਪੈ ਰਹੀ ਹੈ। ਇਹ ਲਿਖ ਕੇ ਕਪਿਲ ਨੇ ਪ੍ਰਧਾਨ ਮੰਤਰੀ ਤੋਂ ਪੁੱਛਿਆ ਸੀ ਕਿ ਇਹ ਤੁਹਾਡੇ ਚੰਗੇ ਦਿਨ ਹਨ। ਇਸ ਤੋਂ ਬਾਅਦ ਕਪਿਲ ਦਾ ਇਹ ਟਵੀਟ ਸੁਰਖੀਆਂ 'ਚ ਰਿਹਾ ਸੀ। ਇਸ ਟਵੀਟ ਨੂੰ ਲੈ ਕੇ ਕਪਿਲ ਦਾ ਅੱਜ ਤੱਕ ਮਜ਼ਾਕ ਬਣਦਾ ਆ ਰਿਹਾ ਹੈ।


Tags: Kapil Sharma Twitter Prime Minister Narendra Modi The Kapil Sharma Show

Edited By

Sunita

Sunita is News Editor at Jagbani.