FacebookTwitterg+Mail

ਕਪਿਲ ਦੇ ਸ਼ੋਅ 'ਚ ਸਲੀਮ ਦਾ ਸਲਮਾਨ ਬਾਰੇ ਖੁਲਾਸਾ

kapil sharma and salman khan
28 December, 2018 09:35:30 AM

ਮੁੰਬਈ (ਬਿਊਰੋ) : ਜਲਦ ਹੀ ਕਾਮੇਡੀਅਨ ਕਪਿਲ ਸ਼ਰਮਾ ਦਾ ਸ਼ੋਅ ਆਨ-ਏਅਰ ਹੋਣ ਵਾਲਾ ਹੈ। ਇਸ ਦੇ ਨਾਲ ਹੀ ਸ਼ੋਅ 'ਚ ਖਾਨ ਪਰਿਵਾਰ ਵੀ ਗੈਸਟ ਵਜੋਂ ਨਜ਼ਰ ਆਵੇਗਾ। 'ਦਿ ਕਪਿਲ ਸ਼ਰਮਾ ਸ਼ੋਅ' ਦੇ ਹੁਣ ਤਕ ਕਈ ਪ੍ਰੋਮੋ ਰਿਲੀਜ਼ ਹੋ ਚੁੱਕੇ ਹਨ। ਹੁਣ ਹਾਲ ਹੀ 'ਚ ਸੋਨੀ ਨੇ ਇਸ ਸ਼ੋਅ ਦਾ ਨਵਾਂ ਪ੍ਰੋਮੋ ਰਿਲੀਜ਼ ਕੀਤਾ ਹੈ। ਇਸ 'ਚ ਸਲੀਮ ਖਾਨ, ਕਪਿਲ ਦੇ ਇਕ ਸਵਾਲ ਦਾ ਜਵਾਬ ਦਿੰਦੇ ਨਜ਼ਰ ਆ ਰਹੇ ਹਨ ਕਿ ਜਦੋਂ ਉਨ੍ਹਾਂ ਦੇ ਤਿੰਨੇ ਬੱਚੇ ਛੋਟੇ ਸੀ ਤਾਂ ਘਰ ਇਕ ਗਣੇਸ਼ ਨਾਂ ਦਾ ਇਨਸਾਨ ਆਉਂਦਾ ਸੀ। ਇਕ ਦਿਨ ਉਨ੍ਹਾਂ ਨੇ ਪੁੱਛਿਆ ਕਿ ਇਹ ਗਣੇਸ਼ ਘਰ ਆਉਂਦਾ ਹੈ ਤੇ ਤਿੰਨੇ ਉਸ ਦੀ ਕਾਫੀ ਇੱਜ਼ਤ ਵੀ ਕਰਦੇ ਹਨ ਪਰ ਇਹ ਹੈ ਕੌਣ? ਇਸ ਤੋਂ ਬਾਅਦ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਉਨ੍ਹਾਂ ਦੇ ਬੱਚੇ ਸਕੂਲ ਤੋਂ ਪੇਪਰ ਲੀਕ ਕਰਵਾਉਂਦੇ ਹਨ ਤੇ ਗਣੇਸ਼ ਉਨ੍ਹਾਂ ਨੂੰ ਪੇਪਰ ਦੇਣ ਆਉਂਦਾ ਹੈ। ਸਲੀਮ ਦੇ ਮੂਹੋਂ ਇਹ ਸੁਣ ਸੋਹੇਲ ਕਹਿੰਦੇ ਹਨ ਕਿ ਲੱਗਦਾ ਹੈ ਅੱਜ ਸਾਰੇ ਰਾਜ਼ ਖੁੱਲ੍ਹਣ ਵਾਲੇ ਹਨ।


ਦੱਸ ਦੇਈਏ ਕਿ ਕਪਿਲ ਆਪਣੇ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਨਾਲ ਟੀ. ਵੀ. 'ਤੇ ਲੰਬੇ ਸਮੇਂ ਬਾਅਦ ਵਾਪਸੀ ਕਰ ਰਹੇ ਹਨ। ਦੇਖਦੇ ਹਾਂ ਵਿਆਹ ਤੋਂ ਬਾਅਦ ਕਪਿਲ ਦਾ ਸ਼ੋਅ ਉਨ੍ਹਾਂ ਨੂੰ ਕਿੰਨੀ ਕਾਮਯਾਬੀ ਬਖਸ਼ਦਾ ਹੈ।


Tags: Kapil Sharma Salman Khan The Kapil Sharma Show Salim Khan Big Secret Sohail Khan Arbaaz Khan

Edited By

Sunita

Sunita is News Editor at Jagbani.