FacebookTwitterg+Mail

'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' 'ਚ ਕਪਿਲ ਦੇ ਇਸ ਖਾਸ ਦੋਸਤ ਦੀ ਹੁਣ ਹੋਵੇਗੀ ਐਂਟਰੀ

kapil sharma and sumona chakravarti
30 March, 2018 10:05:09 AM

ਮੁੰਬਈ(ਬਿਊਰੋ)— ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਪਿਛਲੇ ਹਫਤੇ ਆਪਣੇ ਨਵੇਂ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਨਾਲ ਟੀ. ਵੀ. 'ਤੇ ਵਾਪਸੀ ਕੀਤੀ ਹੈ। ਹਾਲਾਂਕਿ ਇਸ ਵਾਰ ਦਰਸ਼ਕਾਂ 'ਤੇ ਉਸ ਦੀ ਕਾਮੇਡੀ ਦਾ ਜਾਦੂ ਨਾ ਚੱਲਿਆ। ਇਸੇ ਦੌਰਾਨ ਖਬਰ ਆਈ ਹੈ ਕਿ ਸੁਮੋਨਾ ਚੱਕਰਵਰਤੀ ਉਸ ਦੇ ਨਵੇਂ ਸ਼ੋਅ ਦਾ ਹਿੱਸਾ ਬਣ ਸਕਦੀ ਹੈ।
Punjabi Bollywood Tadka
ਸੁਮੋਨਾ 'ਕਾਮੇਡੀ  ਨਾਈਟਸ ਵਿਦ ਕਪਿਲ' 'ਚ ਉਸ ਦੀ ਪਤਨੀ ਦੇ ਕਿਰਦਾਰ 'ਚ ਨਜ਼ਰ ਆਈ ਸੀ। ਦੋਵਾਂ ਦੀ ਖੱਟੀ ਮਿੱਠੀ ਕੈਮਿਸਟਰੀ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਇਸ ਤੋਂ ਇਲਾਵਾ ਸੁਮੋਨਾ 'ਦਿ ਕਪਿਲ ਸ਼ਰਮਾ ਸ਼ੋਅ' 'ਚ ਵੀ ਨਜ਼ਰ ਆਈ ਸੀ। ਉਹ ਮਸ਼ਹੂਰ ਗੁਲਾਟੀ ਦੀ ਬੇਟੀ ਬਣੀ ਸੀ, ਜੋ ਕਪਿਲ ਸ਼ਰਮਾ ਨੂੰ ਪਸੰਦ ਕਰਦੀ ਸੀ।
Punjabi Bollywood Tadka
ਸੂਤਰਾਂ ਦੇ ਹਵਾਲੇ ਮੁਤਾਬਕ, ਸ਼ੋਅ ਦੇ ਮੇਕਰਸ ਨਾਲ ਸੰਪਰਕ ਕੀਤਾ ਹੈ। ਦੋਵਾਂ 'ਚ ਇਸ ਮੁੱਦੇ ਦੇ ਸਿਲਸਿਲੇ 'ਚ ਗੱਲਬਾਤ ਅਜੇ ਜਾਰੀ ਹੈ। ਜੇਕਰ ਸੁਮੋਨਾ ਇਹ ਸ਼ੋਅ ਕਰਨ ਲਈ ਰਾਜੀ ਹੁੰਦੀ ਹੈ ਤਾਂ ਯਕੀਨਨ ਹੀ ਫੈਨਜ਼ ਨੂੰ ਕਪਿਲ ਨਾਲ ਉਸ ਦੀ ਨੋਕਝੋਂਕ ਦੋਬਾਰਾ ਦੇਖਣ ਨੂੰ ਮਿਲੇਗੀ ਤੇ ਨਾਲ ਹੀ ਇਹ ਵੀ ਹੋ ਸਕਦਾ ਹੈ ਕਿ ਫੈਨਜ਼ ਦੀ ਸ਼ੋਅ ਪ੍ਰਤੀ ਦਿਲਚਸਪੀ ਵਧੇ।
Punjabi Bollywood Tadka
ਦੱਸਣਯੋਗ ਹੈ ਕਿ 25 ਮਾਰਚ ਨੂੰ 'ਫੈਮਿਲੀ ਟਾਈਮਸ ਵਿਦ ਕਪਿਲ ਸ਼ਰਮਾ' ਦਾ ਪਹਿਲਾਂ ਐਪੀਸੋਡ ਆਨ ਏਅਰ ਹੋਇਆ ਸੀ, ਜਿਸ 'ਚ ਪੁਰਾਣੀ ਕਾਸਟ 'ਚੋਂ ਚੰਦਨ ਪ੍ਰਭਾਕਰ ਕੀਕੂ ਸ਼ਾਰਦਾ ਤੇ ਨਵਜੋਤ ਸਿੰਘ ਸਿੱਧੂ ਨਜ਼ਰ ਆਏ ਸਨ ਪਰ ਸੁਮੋਨਾ ਇਸ ਦਾ ਹਿੱਸਾ ਨਹੀਂ ਸੀ। ਸੁਮੋਨਾ ਟੀ. ਵੀ. 'ਤੇ ਪਿਛਲੀ ਵਾਰ ਕਲਰਸ ਚੈਨਲ ਦੇ ਥ੍ਰਿਲਰ ਸ਼ੋਅ 'ਦੇਵ' 'ਚ ਨਜ਼ਰ ਆਈ ਸੀ।  


Tags: Kapil SharmaFamily Time with Kapil SharmaThe Kapil Sharma ShowSumona Chakravarti

Edited By

Sunita

Sunita is News Editor at Jagbani.