FacebookTwitterg+Mail

ਕਪਿਲ ਨੇ ਸਾਰਾ ਨੂੰ ਆਖੀ ਅਜਿਹੀ ਗੱਲ, ਹੱਥ ਜੋੜ ਕੇ ਮੰਗਣੀ ਪੈ ਗਈ ਮੁਆਫੀ

kapil sharma apologized and said sorry to sara in the kapil sharma show
13 February, 2020 02:12:12 PM

ਮੁੰਬਈ (ਬਿਊਰੋ) — ਬਾਲੀਵੁੱਡ ਸਟਾਰ ਕਾਰਤਿਕ ਆਰੀਅਨ ਅਤੇ ਸਾਰਾ ਅਲੀ ਖਾਨ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ 'ਲਵ ਆਜ ਕੱਲ 2' ਦੇ ਪ੍ਰਮੋਸ਼ਨ 'ਚ ਰੁੱਝੇ ਹਨ। ਦੋਵਾਂ ਦੀ ਇਹ ਫਿਲਮ 14 ਫਰਵਰੀ ਨੂੰ ਵੈਲੇਨਟਾਈਨਸ ਡੇਅ ਦੇ ਮੌਕੇ ਰਿਲੀਜ਼ ਹੋ ਰਹੀ ਹੈ। ਇਸੇ ਤਹਿਤ ਫਿਲਮ ਦੇ ਦੋਵੇਂ ਸਟਾਰ, ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਪਹੁੰਚੇ, ਜਿੱਥੇ ਸਾਰਾ ਅਲੀ ਖਾਨ ਤੋਂ ਸਵਾਲ ਕਰਕੇ ਕਪਿਲ ਆਪ ਹੀ ਫਸ ਗਏ। ਕਪਿਲ ਦੇ ਸਵਾਲ 'ਤੇ ਸਾਰਾ ਅਲੀ ਖਾਨ ਨੇ ਖੂਬ ਝਾੜ ਪਾਈ, ਜਿਸ ਤੋਂ ਬਾਅਦ ਕਪਿਲ ਨੇ ਸਾਰਾ ਤੋਂ ਮੁਆਫੀ ਮੰਗੀ।

ਦਰਅਸਲ, ਕਾਰਤਿਕ ਆਰੀਅਨ ਅਤੇ ਸਾਰਾ ਅਲੀ ਖਾਨ ਕਾਮੇਡੀ ਦੇ ਕਿੰਗ ਮਤਲਬ ਕਪਿਲ ਸ਼ਰਮਾ ਦੇ ਸ਼ੋਅ 'ਚ ਪਹੁੰਚੇ ਤਾਂ ਕਪਿਲ ਨੇ ਸਾਰਾ ਤੋਂ 'ਲਵ ਆਜ ਕੱਲ 2' ਦੇ ਰੀਮੇਕ ਨੂੰ ਲੈ ਕੇ ਸਵਾਲ ਕੀਤਾ। ਕਪਿਲ ਸ਼ਰਮਾ ਨੇ ਸਾਰਾ ਨੂੰ ਕਿਹਾ ਕਿ 'ਲਵ ਆਜ ਕੱਲ' ਦੇ ਪਹਿਲੇ ਭਾਗ 'ਚ ਇਨ੍ਹਾਂ ਦੇ ਪਾਪਾ ਸੈਫ ਅਲੀ ਖਾਨ ਨੇ ਲੀਡ ਕਿਰਦਾਰ ਨਿਭਾਇਆ ਸੀ। ਦੂਜੀ ਫਿਲਮ 'ਚ ਤੁਸੀਂ ਕਰ ਰਹੇ ਹੋ, ਅਸੀਂ ਕਿ ਸਮਝੀਏ ਤੀਜੀ 'ਚ ਇਬਰਾਹੀਮ ਅਤੇ ਚੌਥੀ 'ਚ ਤੈਮੂਰ ਅਲੀ ਖਾਨ ਦਿਖਾਈ ਦੇਣਗੇ। ਇਸ 'ਤੇ ਸਾਰਾ ਅਲੀ ਖਾਨ ਉਨ੍ਹਾਂ ਨੂੰ ਜਵਾਬ ਦਿੰਦੀ ਹੈ ਕਿ ਦੂਜੀ 'ਚ ਮੈਂ ਨਹੀਂ ਕਾਰਤਿਕ ਕਰ ਰਹੇ ਹਨ, ਇਹ ਰੋਲ। ਕਪਿਲ ਸ਼ਰਮਾ ਨੇ ਕਿਹਾ ਕਿ 'ਲਵ ਆਜ ਕੱਲ 2' 'ਚ ਤੁਸੀਂ ਅਦਾਕਾਰਾ ਹੋ ਅਤੇ ਪਹਿਲੇ ਦੇ 'ਚ ਸੈਫ ਸਰ ਸੀ। ਸਾਰਾ ਨੇ ਕਪਿਲ ਦੀ ਇਹ ਗੱਲ ਸੁਣ ਕੇ ਜਵਾਬ ਦਿੱਤਾ ਅਤੇ ਕਿਹਾ, ਸੈਫ ਸਰ ਅਦਾਕਾਰਾ ਨਹੀਂ ਸੀ, ਤੁਸੀਂ ਕੀ ਬੋਲ ਰਹੇ ਹੋ ਕਪਿਲ? ਇਸ ਫਿਲਮ 'ਚ ਉਨ੍ਹਾਂ ਦੀ ਥਾਂ ਕਾਰਤਿਕ ਆਰੀਅਨ ਨੇ ਰੋਲ ਅਦਾ ਕੀਤਾ ਹੈ। ਸਾਰਾ ਅਲੀ ਖਾਨ ਦੀਆਂ ਇਹ ਗੱਲਾਂ ਸੁਣ ਕੇ ਕਪਿਲ ਨੇ ਉਨ੍ਹਾਂ ਤੋਂ ਹੱਥ ਜੋੜ ਕੇ ਮੁਆਫੀ ਮੰਗੀ। ਸਾਰਾ ਤੇ ਕਪਿਲ ਸ਼ਰਮਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।


Tags: The Kapil Sharma ShowKapil SharmaLove Aaj Kal 2Sara Ali KhanKartik AaryanImtiaz Ali

About The Author

sunita

sunita is content editor at Punjab Kesari