FacebookTwitterg+Mail

Wow ਕਪਿਲ ਸ਼ਰਮਾ ਨੇ ਇੰਝ ਮਨਾਇਆ ਆਪਣੇ ਚੀਕੂ ਦਾ ਬਰਥਡੇ

kapil sharma celebrated cheeko birthday
03 November, 2018 03:43:06 PM

ਮੁੰਬਈ(ਬਿਊਰੋ)— ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਤੇ ਗਿਨੀ ਚਤਰਥ ਦੇ ਵਿਆਹ ਨੂੰ ਲੈ ਕੇ ਲਾਈਮਲਾਈਟ 'ਚ ਬਣੇ ਹੋਏ ਹਨ। ਹਾਲ ਹੀ 'ਚ ਕਪਿਲ ਸ਼ਰਮਾ ਨੇ ਆਪਣੇ ਆਫੀਸ਼ੀਅਲ ਅਕਾਊਂਟ 'ਤੇ ਆਪਣੇ ਕੁੱਤੇ (ਚੀਕੂ) ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦਰਅਸਲ 'ਚ ਬੀਤੇ ਰਾਤ ਉਨ੍ਹਾਂ ਨੇ ਆਪਣੇ ਚੀਕੂ ਦਾ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਚੀਕੂ ਦਾ ਕੇਕ ਵੀ ਕੱਟਿਆ ਤੇ ਉਨ੍ਹਾਂ ਨੇ ਵੀ ਚੀਕੂ ਨੂੰ ਕੇਕ ਵੀ ਖਵਾਇਆ। ਇਸ ਦੌਰਾਨ ਕਪਿਲ ਦੇ ਦੋਸਤਾਂ ਨੇ ਵੀ ਕਾਫੀ ਮਸਤੀ ਕੀਤੀ।

 

ਦੱਸ ਦੇਈਏ ਕਿ  ਕਪਿਲ ਸ਼ਰਮਾ ਅਕਸਰ ਹੀ ਆਪਣੇ ਚੀਕੂ ਨਾਲ ਏਅਰਪੋਰਟ 'ਤੇ ਨਜ਼ਰ ਆਉਂਦੇ ਰਹਿੰਦੇ ਹਨ। ਉਨ੍ਹਾਂ ਦਾ ਚੀਕੂ ਨਾਲ ਕਾਫੀ ਪਿਆਰ ਹੈ। ਕਪਿਲ ਸ਼ਰਮਾ ਜਲਦ ਹੀ ਛੋਟੇ ਪਰਦੇ 'ਤੇ ਆਪਣੇ ਨਵੇਂ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਨਾਲ ਵਾਪਸੀ ਕਰਨ ਵਾਲੇ ਸਨ। ਖਬਰਾਂ ਮੁਤਾਬਕ 'ਦਿ ਕਪਿਲ ਸ਼ਰਮਾ ਸ਼ੋਅ' 25 ਨਵੰਬਰ ਨੂੰ ਫਿਰ ਤੋਂ ਸ਼ੁਰੂ ਹੋਣ ਵਾਲਾ ਸੀ। ਸ਼ੋਅ ਦੇ ਮੇਕਰਸ ਕਪਿਲ ਸ਼ਰਮਾ ਦੇ ਫੈਨਜ਼ ਲਈ ਇਸ ਨੂੰ ਦੀਵਾਲੀ ਗਿਫਟ ਬਣਾਉਣ ਦੀ ਪਲਾਨਿੰਗ ਕਰ ਰਹੇ ਸਨ। ਹਾਲਾਂਕਿ, ਮੇਕਰਸ ਦਾ ਕਹਿਣਾ ਹੈ ਕਿ ਸ਼ੋਅ ਜੇਕਰ 25 ਨਵੰਬਰ ਨੂੰ ਸ਼ੁਰੂ ਨਹੀਂ ਹੋਇਆ ਤਾਂ 11 ਦਸੰਬਰ ਨੂੰ ਆਨ-ਏਅਰ ਹੋਵੇਗਾ।

Punjabi Bollywood Tadka
ਦੱਸਣਯੋਗ ਹੈ ਕਿ ਕਪਿਲ ਸ਼ਰਮਾ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਏ ਹੋਏ ਹਨ। 12 ਦਸੰਬਰ ਨੂੰ ਕਪਿਲ ਸ਼ਰਮਾ ਆਪਣੀ ਗਰਲਫ੍ਰੈਂਡ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ।


Tags: Kapil Sharma Celebrated Pet Dog Cheeko First Birthday

About The Author

sunita

sunita is content editor at Punjab Kesari