FacebookTwitterg+Mail

ਕਪਿਲ ਸ਼ਰਮਾ ਨੇ ਮੀਕਾ ਸਿੰਘ, ਜਸਬੀਰ ਜੱਸੀ ਤੇ ਭਾਰਤੀ ਸਿੰਘ ਨਾਲ ਮਿਲ ਕੇ ਮਨਾਇਆ ਗਿੰਨੀ ਚਤਰਥ ਦਾ ਜਨਮਦਿਨ

kapil sharma celebrated wife ginni chatrath s birthday
19 November, 2019 01:25:02 PM

ਮੁੰਬਈ(ਬਿਊਰੋ)- ਇੰਡੀਅਨ ਕਮੇਡੀ ਕਪਿਲ ਸ਼ਰਮਾ ਸਿਰਫ ਆਪਣੇ ਸ਼ੋਅ ਕਰਕੇ ਹੀ ਸੁਰਖੀਆਂ ‘ਚ ਨਹੀਂ ਰਹਿੰਦੇ ਸਗੋਂ ਆਪਣੀ ਨਿੱਜ਼ੀ ਜ਼ਿੰਦਗੀ ਕਾਰਨ ਵੀ ਚਰਚਾ ‘ਚ ਛਾਏ ਰਹਿੰਦੇ ਹਨ। ਕਪਿਲ ਸ਼ਰਮਾ ਬਹੁਤ ਜਲਦ ਪਿਤਾ ਬਨਣ ਵਾਲੇ ਹਨ।


ਹਾਲ ਹੀ ’ਚ ਕਪਿਲ ਸ਼ਰਮਾ ਨੇ ਆਪਣੀ ਪਤਨੀ ਗਿੰਨੀ ਚਤਰਥ ਦਾ ਵਿਆਹ ਤੋਂ ਬਾਅਦ ਪਹਿਲਾ ਜਨਮਦਿਨ ਮਨਾਇਆ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀ ’ਤੇ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਹਨ, ਜਿਸ ‘ਚ ਉਹ ਮੀਕਾ ਸਿੰਘ, ਭਾਰਤੀ ਸਿੰਘ ਤੇ ਜਸਬੀਰ ਜੱਸੀ ਨਾਲ ਮਿਲ ਕੇ ਆਪਣੀ ਪਤਨੀ ਗਿੰਨੀ ਦਾ ਜਨਮਦਿਨ ਮਨਾਉਂਦੇ ਨਜ਼ਰ ਆ ਰਹੇ ਹਨ।

Punjabi Bollywood Tadka
ਇਸ ਤੋਂ ਇਲਾਵਾ ਕਪਿਲ ਨੇ ਆਪਣੇ ਇੰਸਟਾਗ੍ਰਾਮ ’ਤੇ ਗਿੰਨੀ ਚਤਰਥ ਨਾਲ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕੈਪਸ਼ਨ ‘ਚ ਕਪਿਲ ਨੇ ਲਿਖਿਆ ਹੈ, ‘‘ਜਨਮ ਦਿਨ ਮੁਬਾਰਕ ਹੋ ਮੇਰੀ ਸਭ ਤੋਂ ਵਧੀਆ ਦੋਸਤ ਗਿੰਨੀ ਤੇ ਹੁਣ ਮੈਂ ਮੇਰੇ ਬੱਚੇ ਦੀ ਹੋਣ ਵਾਲੀ ਮਾਂ ਨੂੰ ਬਹੁਤ ਸਾਰਾ ਪਿਆਰ ਤੇ ਇੰਨਾ ਕੁਝ ਦੇਣ ਲਈ ਬਹੁਤ ਸਾਰਾ ਧੰਨਵਾਦ’’।

Punjabi Bollywood Tadka
ਕਪਿਲ ਸ਼ਰਮਾ ਨੇ ਪਿਛਲੇ ਸਾਲ ਦਸੰਬਰ ਮਹੀਨੇ ‘ਚ ਗਿੰਨੀ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦੇ ਵਿਆਹ ‘ਚ ਪੰਜਾਬੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਦੇ ਨਾਮੀ ਸਿਤਾਰੇ ਸ਼ਾਮਿਲ ਹੋਏ ਸਨ।

Punjabi Bollywood Tadka

Punjabi Bollywood Tadka


Tags: Kapil SharmaCelebrated BirthdayGinni ChatrathVideo

About The Author

manju bala

manju bala is content editor at Punjab Kesari