FacebookTwitterg+Mail

ਕਪਿਲ ਸ਼ਰਮਾ ਨੇ ਅਕਸ਼ੇ ਕੁਮਾਰ ਨੂੰ ਦਿੱਤਾ ਇਹ ਚੈਲੇਂਜ, ਕਿਹਾ 'ਹਿੰਮਤ ਹੈ ਤਾਂ ਆਓ'

kapil sharma challenge to bollywood actor akshay kumar
07 December, 2019 09:41:48 AM

ਮੁੰਬਈ (ਬਿਊਰੋ) — ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਉਹ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੇ ਕੁਮਾਰ ਨੂੰ ਚੈਲੇਂਜ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਕਪਿਲ ਸ਼ਰਮਾ ਅਕਸ਼ੇ ਕੁਮਾਰ ਵੇਕ ਅੱਪ ਚੈਲੇਂਜ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਚੈਲੇਂਜ ਨੂੰ ਅਕਸ਼ੇ ਕਿਸ ਰੂਪ 'ਚ ਲੈਂਦੇ ਹਨ ਇਹ ਦੇਖਣਾ ਦਿਲਚਸਪ ਹੈ।

 

ਕਪਿਲ ਸ਼ਰਮਾ ਦੇ ਕੰਮ ਦੀ ਗੱਲ ਕੀਤੀ ਜਾਵੇ ਉਹ ਆਪਣੇ ਸ਼ੋਅ 'ਚ ਰੁੱਝੇ ਹੋਏ ਹਨ ਅਤੇ ਖਬਰਾਂ ਦੀ ਮੰਨੀਏ ਤਾਂ ਉਹ ਬਹੁਤ ਹੀ ਜਲਦ ਇਸੇ ਮਹੀਨੇ ਸ਼ੋਅ ਤੋਂ ਛੁੱਟੀ 'ਤੇ ਜਾਣ ਵਾਲੇ ਹਨ ਕਿਉਂਕਿ ਉਹ ਆਪਣੀ ਪਤਨੀ ਗਿੰਨੀ ਅਤੇ ਆਪਣੇ ਘਰ ਆਉਣ ਵਾਲੇ ਨੰਨ੍ਹੇ ਮਹਿਮਾਨ 'ਤੇ ਪੂਰਾ ਧਿਆਨ ਦੇਣਾ ਚਾਹੁੰਦੇ ਹਨ।


ਦੱਸ ਦਈਏ ਕਿ ਇਸ ਤੋਂ ਪਹਿਲਾਂ ਕਪਿਲ ਸ਼ਰਮਾ ਕੈਨੇਡਾ 'ਚ ਪਤਨੀ ਗਿੰਨੀ ਨਾਲ ਛੁੱਟੀਆਂ ਬਿਤਾ ਕੇ ਆਏ ਸਨ, ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫੈਨਜ਼ ਨਾਲ ਸਾਂਝੀਆਂ ਕੀਤੀਆਂ ਸਨ। ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ।


Tags: Kapil SharmaThe Kapil Sharma ShowChallengeBollywood ActorAkshay KumarGood NewwzKareena KapoorKiara AdvaniDiljit Dosanjh

About The Author

sunita

sunita is content editor at Punjab Kesari