FacebookTwitterg+Mail

ਕਪਿਲ ਸ਼ਰਮਾ ਦੀ ਫਿਲਮ 'ਫਿਰੰਗੀ' ਦਾ ਫਰਸਟ ਲੁੱਕ ਪੋਸਟਰ ਰਿਲੀਜ਼

kapil sharma firangi first look poster
28 September, 2017 05:40:44 PM

ਮੁੰਬਈ (ਬਿਊਰੋ)— ਕਾਮੇਡੀਅਨ ਤੇ ਅਭਿਨੇਤਾ ਕਪਿਲ ਸ਼ਰਮਾ ਦੀ ਦੂਜੀ ਫਿਲਮ 'ਫਿਰੰਗੀ' ਦਾ ਹਾਲ ਹੀ 'ਚ ਟੀਜ਼ਰ ਪੋਸਟਰ ਰਿਲੀਜ਼ ਹੋਇਆ ਹੈ। ਫਿਲਮ ਦੇ ਅਧਿਕਾਰਕ ਅਕਾਊਂਟ ਤੋਂ ਸੋਸ਼ਲ ਮੀਡੀਆ 'ਤੇ ਇਹ ਪੋਸਟਰ ਸ਼ੇਅਰ ਕੀਤਾ ਗਿਆ ਹੈ ਤੇ ਨਾਲ ਕੈਪਸ਼ਨ 'ਚ ਲਿਖਿਆ ਹੈ, '10 नवंबर को #फिरंगी  !! @Monica_Gill1 @ishidutta @KapilSharmaK9 @dhingra_rajiv #FirangiOnNov10 #firangi'

 
Posted by Kapil sharma on Wednesday, September 27, 2017

ਦੱਸਣਯੋਗ ਹੈ ਕਿ ਰਾਜੀਵ ਢੀਂਗਰਾ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ 'ਚ ਕਪਿਲ ਤੋਂ ਇਲਾਵਾ ਮੋਨਿਕਾ ਗਿੱਲ ਤੇ ਇਸ਼ਿਤਾ ਦੱਤਾ ਵੀ ਅਹਿਮ ਰੋਲ 'ਚ ਹਨ। ਇਸ਼ਿਤਾ ਨੇ ਵੀ ਇਹ ਪੋਸਟਰ ਟਵਿਟਰ 'ਤੇ ਸ਼ੇਅਰ ਕੀਤਾ ਹੈ।
'ਫਿਰੰਗੀ' ਤੋਂ ਪਹਿਲਾਂ ਵੀ ਕਪਿਲ ਦੀ ਇਕ ਫਿਲਮ 'ਕਿਸ ਕਿਸ ਕੋ ਪਿਆਰ ਕਰੂੰ' ਆ ਚੁੱਕੀ ਹੈ, ਜੋ ਉਸ ਦੀ ਡੈਬਿਊ ਫਿਲਮ ਸੀ। ਜ਼ਿਕਰਯੋਗ ਹੈ ਕਿ ਕਪਿਲ ਪਿਛਲੇ ਕੁਝ ਸਮੇਂ ਤੋਂ ਬੰਗਲੌਰ 'ਚ ਆਪਣਾ ਇਲਾਜ ਕਰਵਾ ਰਹੇ ਸਨ। ਹਾਲਾਂਕਿ ਹੁਣ ਉਹ ਵਾਪਸ ਆ ਗਏ ਹਨ। ਇਲਾਜ ਦੇ ਚਲਦਿਆਂ ਹੀ 'ਦਿ ਕਪਿਲ ਸ਼ਰਮਾ ਸ਼ੋਅ' ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ।


Tags: Kapil Sharma Firangi Poster Monica Gill