FacebookTwitterg+Mail

ਹੜ੍ਹ ਪੀੜਤਾਂ ਲਈ ਮਦਦ ਮੰਗਣ 'ਤੇ ਟਰੋਲ ਹੋਏ ਕਪਿਲ ਸ਼ਰਮਾ ਨੇ ਟਰੋਲਰਜ਼ ਨੂੰ ਦਿੱਤਾ ਕਰਾਰਾ ਜਵਾਬ

kapil sharma gives fitting reply to trolls who troll him for appealing to help
23 August, 2019 10:05:58 AM

ਮੁੰਬਈ(ਬਿਊਰੋ)- ਦੇਸ਼ ਦੇ ਕਈ ਹਿੱਸੇ ਇਸ ਸਮੇਂ ਭਾਰੀ ਹੜ੍ਹ ਦੀ ਚਪੇਟ 'ਚ ਹਨ, ਜਿਸ ਦੇ ਚਲਦੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਖਤਰੇ 'ਚ ਹੈ। ਹੜ੍ਹ-ਪੀੜਤਾਂ ਦੀ ਮਦਦ ਲਈ ਬਾਲੀਵੁੱਡ ਵੀ ਆਪਣਾ ਭਰਪੂਰ ਯੋਗਦਾਨ ਦੇ ਰਹੇ ਹਨ। ਅਜਿਹੇ 'ਚ ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਮਹਾਰਾਸ਼ਟਰ ਦੇ ਹੜ੍ਹ-ਪੀੜਤਾਂ ਦੀ ਮਦਦ ਲਈ ਇਕ ਵੀਡੀਓ ਜ਼ਾਰੀ ਕੀਤਾ, ਜਿਸ ਤੋਂ ਬਾਅਦ ਉਹ ਟਰੋਲ ਹੋਏ ਸਨ। ਇਸ ਤੋਂ ਬਾਅਦ ਹੁਣ ਕਪਿਲ ਸ਼ਰਮਾ ਨੇ ਟਰੋਲਿੰਗ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ।

ਕਪਿਲ ਨੇ ਇਕ ਨੋਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ, ਜਿਸ 'ਤੇ ਲਿਖਿਆ ਹੈ- 'ਪ੍ਰਾਰਥਨਾ'  ਇਸ ਨੋਟ 'ਚ ਲਿਖਿਆ ਗਿਆ,''ਇਸ ਵੀਡੀਓ ਨੂੰ ਬਣਾਉਣ ਦਾ ਇਕ ਹੀ ਮਕਸਦ ਹੈ ਕਿ ਲੋਕਾਂ ਨੂੰ ਇਸ ਗੰਭੀਰ ਸਮੱਸਿਆ ਤੋਂ ਜਾਣੂ ਕਰਾਇਆ ਜਾਵੇ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕ ਮਦਦ ਲਈ ਅੱਗੇ ਆਉਣ। ਚਾਹੇ ਪੰਜਾਬ ਹੋਵੇ, ਮਹਾਰਾਸ਼ਟਰ ਹੋਵੇ, ਆਸਾਮ ਹੋਵੇ, ਕੇਰਲ ਹੋਵੇ, ਬਿਹਾਰ ਹੋਵੇ ਜਾਂ ਕੋਈ ਵੀ ਜਗ੍ਹਾ ਹੋਵੇ। ਖਾਲਸਾ ਏਡ ਨੇ ਹਰ ਜਗ੍ਹਾ ਜਾ ਕੇ ਲੋਕਾਂ ਦੀ ਮਦਦ ਕੀਤੀ ਹੈ। ਇੱਥੋਂ ਤੱਕ ਕਿ ਭਾਰਤ ਤੋਂ ਬਾਹਰ ਜਾ ਕੇ ਵੀ ਲੋਕਾਂ ਦੀ ਮਦਦ ਕੀਤੀ ਹੈ। ਤਾਂ ਇਹ ਸਾਡਾ ਫਰਜ਼ ਬਣਦਾ ਹੈ ਕਿ ਜੋ ਕੁਝ ਚੰਗੇ ਲੋਕ ਵਧੀਆ ਅਤੇ ਨੇਕ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਸਪੋਰਟ ਕਰੋ । ਸਮੱਸਿਆ ਇਹ ਹੈ ਕਿ ਕੁਝ ਮੂਰਖ ਲੋਕ ਮਦਦ ਕਰਨ ਦੇ ਜਗ੍ਹਾ ਸੋਸ਼ਲ ਮੀਡੀਆ 'ਚ ਫਾਲਤੂ ਦੇ ਕੁਮੈਂਟ ਕਰਦੇ ਰਹਿੰਦੇ ਹਨ। ਪੰਜਾਬੀ ਬਿਹਾਰੀ ਮਦਰਾਸੀ ਮਰਾਠੀ ਤੋਂ ਪਹਿਲਾਂ ਇਨਸਾਨ ਬਣੋ ਅਤੇ ਇਸ ਮੁਸ਼ਕਲ ਘੜੀ 'ਚ ਅਪਣਿਆਂ ਦਾ ਸਾਥ ਦਿਓ।


ਦਰਅਸਲ, ਕਪਿਲ ਨੇ ਹੜ੍ਹ-ਪੀੜਤਾਂ ਦੀ ਮਦਦ ਦੀ ਅਪੀਲ ਦਾ ਜੋ ਵੀਡੀਓ ਜ਼ਾਰੀ ਕੀਤਾ ਸੀ,  ਉਸ 'ਚ ਉਨ੍ਹਾਂ ਨੇ ਮਹਾਰਾਸ਼ਟਰ ਦੇ ਹੜ੍ਹ ਦਾ ਜ਼ਿਕਰ ਕੀਤਾ ਸੀ, ਜਿਸ ਤੋਂ ਬਾਅਦ ਲੋਕਾਂ ਨੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਕੁਝ ਲੋਕਾਂ ਨੇ ਇਸ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਹੜ੍ਹ ਸਿਰਫ ਮਹਾਰਾਸ਼ਟਰ 'ਚ ਨਹੀਂ ਆਇਆ ਹੈ, ਦੇਸ਼ ਦੇ ਦੂੱਜੇ ਹਿੱਸਿਆਂ 'ਚ ਵੀ ਆਇਆ ਹੋਇਆ ਹੈ।


ਇਸ ਤੋਂ ਪਹਿਲਾਂ ਕਪਿਲ ਨੇ ਇਕ ਵੀਡੀਓ ਪੰਜਾਬ ਦੇ ਹੜ੍ਹ-ਪੀੜਤਾਂ ਦੀ ਮਦਦ ਦੀ ਅਪੀਲ ਕਰਦੇ ਹੋਏ ਵੀ ਜ਼ਾਰੀ ਕੀਤਾ ਸੀ। ਕਪਿਲ ਸ਼ਰਮਾ ਨੇ ਨੋਟ ਰਾਹੀਂ ਟਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਕਪਿਲ ਇਨ੍ਹੀਂ ਦਿਨੀਂ 'ਦਿ ਕਪਿਲ ਸ਼ਰਮਾ ਸ਼ੋਅ' 'ਚ ਰੁੱਝੇ ਹੋਏ ਹਨ। ਕਪਿਲ ਦੀ ਪਤਨੀ ਗਿੰਨੀ ਚਤਰਥ ਗਰਭਵਤੀ ਹਨ ਅਤੇ ਹਾਲ ਹੀ 'ਚ ਉਹ ਬੇਬੀਮੂਨ ਮਨਾ ਕੇ ਕੈਨੇਡਾ ਤੋਂ ਪਰਤੇ ਹੈ।


Tags: Kapil SharmaFloodInstagramTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari